Skip to content
Independent perspectives. Global stories.
BREAKING

‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਹਿਰਾਸਤ ’ਚ ਲਏ ਗਏ

Share this story

ਅਹਿਮਦਾਬਾਦ, 31 ਅਕਤੂਬਰ (ਪੀ. ਟੀ.)- ਪੰਜਾਬ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਗੁਜਰਾਤ ਦੇ ਸਾਬਕਾ ਵਿਧਾਇਕ ਕਨੁਭਾਈ ਕਨਸਾਰੀਆ ਨੂੰ ਸ਼ਨੀਵਾਰ ਨੂੰ ਬਿਨਾਂ ਆਗਿਆ ਲਏ ਰੈਲੀ ਕੱਢਣ ਅਤੇ ਕਿਸਾਨਾਂ ਦੀ ਇਕ ਸਭਾ ਕਰਨ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਨੂੰ ਭਾਵਨਗਰ ਜ਼ਿਲੇ ਦੇ ਮਹੁਵਾ ਤਾਲੁਕਾ ਦੇ ਦੋਡੀਆ ਪਿੰਡ ਦੇ ਨੇੜੇ ਹਿਰਾਸਤ ‘ਚ ਲਿਆ ਗਿਆ ਹੈ। ਮਹੁਵਾ ਥਾਣੇ ਦੇ ਮੁਖੀ ਐਚ. ਕੇ. ਰਾਜਪੂਤ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਨਾਂ ਪ੍ਰਸ਼ਾਸਨਕ ਇਜਾਜ਼ਤ ਦੇ ਰੈਲੀ ਕੱਢਣ ਅਤੇ ਕਿਸਾਨ ਸੰਮੇਲਨ ਕਰਨ ਦੀ ਕੋਸ਼ਿਸ਼ ਕਰ ਰਹੇ ਭਗਵੰਤ ਮਾਨ ਅਤੇ ਸ਼੍ਰੀ ਕਨਸਾਰੀਆ ਸਮੇਤ 80 ਲੋਕਾਂ ਨੂੰ ਗੁਜਰਾਤ ਪੁਲਸ ਐਕਟ ਦੀ ਧਾਰਾ 68 ਅਤੇ 69 ਅਧੀਨ ਹਿਰਾਸਤ ‘ਚ ਲਿਆ ਗਿਆ ਹੈ। ਭਾਵਨਗਰ ਦੇ ਕਲੈਕਟਰ ਦਫਤਰ ਤੋਂ ਮਿਲੀ ਸੂਚਨਾ ਮੁਤਾਬਕ ਇਸ ਰੈਲੀ ਅਤੇ ਸੰਮੇਲਨ ਲਈ ਪੁਲਸ ਦੀ ਇਕ ਰਿਪੋਰਟ ਦੇ ਆਧਾਰ ‘ਤੇ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਦੇ ਬਾਵਜੂਦ ਇਸ ਨੂੰ ਆਯੋਜਿਤ ਕਰਨ ‘ਤੇ ਇਹ ਕਾਰਵਾਈ ਹੋਈ। ਦੱਸਣ ਯੋਗ ਹੈ ਕਿ ਮਹੁਵਾ ਸੀਟ ਤੋਂ ਸਾਲ 2007 ਤੋਂ 2012 ਤਕ ਭਾਜਪਾ ਦੀ ਟਿਕਟ ‘ਤੇ ਵਿਧਾਇਕ ਰਹੇ ਸ੍ਰੀ ਕਨਸਾਰੀਆ ਨੇ ਪਿਛਲੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਲੜੀ ਸੀ ਪਰ ਉਹ ਹਾਰ ਗਏ ਸਨ। ਉਨ੍ਹਾਂ ਨੇ 2011 ‘ਚ ਆਪਣੇ ਖੇਤਰ ਵਿਚ ਨਿਰਮਾ ਕੰਪਨੀ ਦੀ ਸੀਮੇਂਟ ਫੈਕਟਰੀ ਵਿਰੁੱਧ ਜ਼ਬਰਦਸਤ ਅੰਦੋਲਨ ਚਲਾਇਆ ਸੀ।

WRITTEN BY