Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਨੇ ਰਾਮੂਵਾਲੀਆ ਨੂੰ ਪਾਰਟੀ ’ਚੋਂ ਕੱਢਿਆ

Share this story

ਚੰਡੀਗੜ੍ਹ, 31 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਸੰਸਦ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਕੇ ਪਾਰਟੀ ’ਚੋਂ ਕੱਢ ਦਿੱਤਾ ਹੈ। ਪਾਰਟੀ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਮੂਵਾਲੀਆ ਨੇ ਉਨਾਂ ਨੂੰ ਸਭ ਕੁਝ ਦੇਣ ਵਾਲੀ ਪਾਰਟੀ ਅਕਾਲੀ ਦਲ ਨਾਲ ਧੋਖਾ ਕਰਕੇ ਸਿਆਸੀ ਮੌਕਾਪ੍ਰਸਤੀ ਤੇ ਤਾਕਤ ਦੀ ਭੁੱਖ ਦਾ ਸਬੂਤ ਦਿੱਤਾ ਹੈ।ਅਕਾ

ਲੀ ਦਲ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਮੂਵਾਲੀਆ ਨੇ ਸਿਆਸਤ ਵਿਚ ‘ਆਇਆ ਰਾਮ ਗਿਆ ਰਾਮ’ ਵਾਲੇ ਦਿਨਾਂ ਦੀ ਯਾਦ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਮੂਵਾਲੀਆ ਵਲੋਂ ਅਕਾਲੀ ਦਲ ਨਾਲ ਵਿਸ਼ਵਾਸ਼ਘਾਤ ਕਿਸੇ ਵਿਚਾਰਕ ਮਤਭੇਦ ਕਰਕੇ ਨਹੀਂ ਸਗੋਂ ਸਿਰਫ ਇਸ ਕਰਕੇ ਕੀਤਾ ਗਿਆ ਕਿਉਂਕਿ ਉਨਾਂ ਨੂੰ ਤਾਕਤ ਦੀ ਭੁੱਖ ਸੀ ਅਤੇ ਮੁਹਾਲੀ ਦੇ ਲੋਕਾਂ ਵਲੋਂ ਉਨਾਂ ਨੂੰ ਨਕਾਰਿਆ ਜਾ ਚੁੱਕਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਰਾਮੂਵਾਲੀਆ ਵਲੋਂ ਤਾਕਤ ਖਾਤਰ ਪਿੱਠ ਵਿਚ ਛੁਰਾ ਮਾਰਨਾ ਉਨ੍ਹਾਂ ਦੀ ਪੁਰਾਣੀ ਆਦਤ ਰਹੀ ਹੈ। ਉਨ੍ਹ੍ਯਾਂ ਕਿਹਾ ਕਿ ਅਕਾਲੀ ਦਲ ਨੇ ਹੀ ਰਾਮੂਵਾਲੀਆ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਟਿਕਟ ਦੇ ਕੇ ਸਿਆਸੀ ਪਛਾਣ ਦਿੱਤੀ ਸੀ ਪਰ ਇਸ ਸਭ ਦੇ ਬਾਵਜੂਦ ਜਦ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਅਕਾਲੀ ਦਲ ਨੂੰ ਧੋਖਾ ਦੇ ਕੇ ਕੇਂਦਰ ਵਿਚ ਮੰਤਰੀ ਬਣਨ ਲਈ ਹੋਰ ਪਾਰਟੀਆਂ ਨਾਲ ਜਾ ਮਿਲੇ।

WRITTEN BY