Skip to content
Independent perspectives. Global stories.
BREAKING

ਰਾਮੂਵਾਲੀਆ ਵੱਲੋਂ ਬਾਦਲ ਦਲ ਨੂੰ ਝਟਕਾ- ਯੂਪੀ ’ਚ ਕੈਬਨਿਟ ਮੰਤਰੀ ਬਣੇ

Share this story

ramoowalia-balwant_1446271620_1446292481 ਅਕਾਲੀ ਦਲ ਛੱਡ ਕੇ ਸਮਾਜਵਾਦੀ ਪਾਰਟੀ ’ਚ ਸ਼ਾਮਿਲ ਚੰਡੀਗੜ੍ਹ/ਜਲੰਧਰ, 31 ਅਕਤੂਬਰ (ਪੀ. ਟੀ. ਲਾਇਵ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਚੁਪ-ਚੁਪੀਤੇ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਠਿੱਬੀ ਲਾਉਂਦੇ ਹੋਏ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਸਪਾ ਵੱਲੋਂ ਯੂਪੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਕਰ ਲਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਸ. ਰਾਮੂਵਾਲੀਆ ਦੇ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਸਨ, ਪ੍ਰੰਤੂ ਉਸ ਦੇ ਸਪਾ ਵਿੱਚ ਜਾਣ ਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ। ਇਹ ਘਟਨਾ ਸਿਆਸੀ ਸੰਕਟ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਹੈ। ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਸ. ਸੁਖਬੀਰ ਸਿੰਘ ਬਾਦਲ ਯੂਪੀ ਸਮੇਤ ਦੂਸਰੇ ਰਾਜਾਂ ’ਚ ਵੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਸਨ। ਰਾਮੂਵਾਲੀਆ ਨੂੰ ਉਨ੍ਹਾਂ ਨੇ ਯੂਪੀ ਸਮੇਤ ਦੂਸਰੇ ਰਾਜਾਂ ਵਿੱਚ ਸਿਆਸੀ ਸਰਗਰਮੀ ਲਈ ਇੰਚਾਰਜ ਥਾਪਿਆ ਸੀ। ਸੁਭਾਵਿਕ ਤੌਰ ’ਤੇ ਸ. ਰਾਮੂਵਾਲੀਆ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਸਪਾ ਵਿੱਚ ਸ਼ਾਮਿਲ ਹੋਣ ਨਾਲ ਸ. ਸੁਖਬੀਰ ਸਿੰਘ ਬਾਦਲ ਦੀ ਸਿਆਸੀ ਯੋਜਨਾ ਨੂੰ ਵੀ ਵੱਡਾ ਝਟਕਾ ਵੱਜਾ ਹੈ। ਅੱਜ ਸਵੇਰੇ ਯੂਪੀ ਵਿੱਚ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਦੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਦੌਰਾਨ ਸ. ਰਾਮੂਵਾਲੀਆ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਹ ਯੂਪੀ ਵਿਧਾਨ ਸਭਾ ਅਤੇ ਉਪਰਲੇ ਸਦਨ ਦੇ ਮੈਂਬਰ ਵੀ ਨਹੀਂ ਹਨ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦਾ ਸਪਾ ਦੇ ਮੁਖੀ ਸ੍ਰੀ ਮੁਲਾਇਮ ਸਿੰਘ ਯਾਦਵ ਨਾਲ ਲੰਮੇ ਸਮੇਂ ਤੋਂ ਨਿਜੀ ਰਿਸ਼ਤਾ ਸੀ। ਇਸ ਰਿਸ਼ਤੇ ਦੇ ਨਾਤੇ ਹੀ ਉਨ੍ਹਾਂ ਨੇ ਆਪਣੀ ਸਿਆਸੀ ਬਹਾਲੀ ਲਈ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸਪਾ ਵਿੱਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ। ਇਸ ਦੌਰਾਨ ਸ. ਰਾਮੂਵਾਲੀਆ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਵਲੋਂ ਉੱਥੇ ਦੀ ਸਰਕਾਰ ‘ਚ ਸ਼ਾਮਲ ਹੋਣ ਦਾ ਸੱਦਾ ਆਇਆ ਸੀ ਅਤੇ ਉਨ੍ਹਾਂ ਦੇ ਮਨ ’ਚ ਕਿਸੇ ਲਈ ਕਿਸੇ ਤਰ੍ਹਾਂ ਦੀ ਕੋਈ ਵੈਰ-ਭਾਵਨਾ ਨਹੀਂ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਉੱਚੇ ਅਹੁਦੇ ਬਾਰੇ ਨਹੀਂ ਸੋਚਿਆ ਪਰ ਕਿਸਮਤ ਹਮੇਸ਼ਾ ਉਨ੍ਹਾਂ ’ਤੇ ਮਿਹਰਬਾਨ ਹੀ ਰਹਿੰਦੀ ਹੈ। ਸ. ਬਲੰਵਤ ਸਿੰਘ ਰਾਮੂਵਾਲੀਆ ਦਾ ਕਹਿਣਾ ਹੈ ਕਿ ਅਜਿਹੇ ਬਹੁਤ ਘੱਟ ਨੇਤਾ ਹੁੰਦੇ ਹਨ, ਜੋ ਦੂਜਿਆਂ ਦੀ ਚੰਗਿਆਈ ਦਾ ਅੰਦਾਜ਼ਾ ਲਗਾ ਸਕਦੇ ਹਨ।ਇਥੇ ਜ਼ਿਕਰਯੋਗ ਹੈ ਕਿ ਯੂਪੀ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵਸੇ ਹੋਏ ਹਨ। ਸ. ਰਾਮੂਵਾਲੀਆ ਨੂੰ ਮੰਤਰੀ ਬਣਾ ਕੇ ਸਪਾ ਸਿੱਖਾਂ ਨੂੰ ਪਾਰਟੀ ਨਾਲ ਜੋੜਣ ਦੀ ਇੱਛੁਕ ਹੈ।

WRITTEN BY