Skip to content
Independent perspectives. Global stories.
BREAKING

ਪੰਜਾਬ ਵਿੱਚ 50 ਦਿਨਾਂ ਦੌਰਾਨ 36 ਕਿਸਾਨਾਂ ਵੱਲੋਂ ਖੁਦਕੁਸ਼ੀ

Share this story

ਸੰਗਰੂਰ, 30 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਜ਼ਿਲ੍ਹਾ ਪ¤ਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿਚ ਸਥਾਨਕ ਗੁਰਦੁਆਰਾ ਸ¤ਚਖੰਡ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵ¤ਖ-ਵ¤ਖ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਕੁ¤ਝ ਸਮੇਂ ਤੋਂ ਫ਼ਸਲਾਂ ਦੀ ਲਗਾਤਾਰ ਕੁਦਰਤੀ ਕਾਰਨਾਂ ਜਾ ਸਰਕਾਰ ਦੀ ਅਣਗਹਿਲੀ ਕਾਰਨ ਹੋ ਰਹੀ ਬਰਬਾਦੀ ਅਤੇ ਬੇਕਦਰੀ ਦੇ ਸਤਾਏ ਹੋਏ ਕਿਸਾਨਾਂ ਵ¤ਲੋਂ ਸੂਬੇ ਵਿਚ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਪਰ ਸਰਕਾਰਾਂ ਕੁੰਭਕਰਨੀ ਨੀਂਦ ਸੁ¤ਤੀਆਂ ਪਈਆਂ ਹਨ। ਅ¤ਜ ਪੰਜਾਬ ਦਾ ਕਿਸਾਨ ਅਤੇ ਖੇਤ ਮਜ਼ਦੂਰ ਆਪਣੀ ਜ਼ਿੰਦਗੀ ਬਚਾਉਣ ਲਈ ਹ¤ਥ ਪੈਰ ਮਾਰ ਰਿਹਾ ਹੈ, ਪਰ ਸਰਕਾਰਾਂ ਵ¤ਲੋਂ ਉਨ੍ਹਾਂ ਦੀ ਬਾਂਹ ਨਹੀਂ ਫੜੀ ਜਾਰਹੀ। ਇਸ ਸਮੇਂ ਉਨ੍ਹਾਂ ਸਿਰਫ਼ 50 ਦਿਨਾਂ ਵਿਚ 36 ਕਿਸਾਨਾਂ ਅਤੇ ਮਜ਼ਦੂਰਾਂ ਵ¤ਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇ ਝੂਠੇ ਦਾਅਵਿਆਂ ਦੇ ਉਲਟ ਸੂਬੇ ਵਿਚ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵ¤ਲੋਂ ਕੁ¤ਝ ਸਮਾ ਪਹਿਲਾ 75 ਦਿਨਾਂ ਵਿਚ 34 ਖੁਦਕੁਸ਼ੀਆਂ ਅਤੇ ਇਸ ਤੋਂ ਬਾਅਦ 62 ਦਿਨਾਂ ਵਿਚ 34 ਖੁਦਕੁਸ਼ੀਆਂ ਦੇ ਕੰਬਾਊ ਅੰਕੜੇ ਜਾਰੀ ਕੀਤੇ ਗਏ ਸਨ ਜਦੋਂ ਕਿ ਹੁਣ ਕੇਵਲ 50 ਦਿਨਾਂ ਵਿਚ 36 ਹੋਰ ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨ ਖੁਦਕੁਸ਼ੀਆਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ ਇ¤ਥੋਂ ਤ¤ਕ ਕਿ ਫ਼ਸਲ ਬਰਬਾਦੀ ਦੇ ਮੁਆਵਜ਼ੇ ਦੇ ਨਾਂ ਉਤੇ ਮਹਿਜ਼ 80-80 ਰੁਪਏ ਦੇ ਚੈਕ ਦੇ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।

WRITTEN BY