ਨਵੀਂ ਦਿ¤ਲੀ, 30 ਅਕਤੂਬਰ (ਪੀ. ਟੀ. ਲਾਇਵ)- ਬੀਫ ‘ਤੇ ਵਿਵਾਦਾਂ ਦੇ ਵਿਚਕਾਰ ‘ਮੂਡੀਜ਼ ਐਨੇਲਿਟਿਕਸ‘ ਨੇ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਵਧਾਨ ਕੀਤਾ ਹੈ ਕਿ ਜੇ ਉਹ ਪਾਰਟੀ ਦੇ ਮੈਂਬਰਾਂ ’ਤੇ ਲਗਾਮ ਨਹੀਂ ਲਗਾਉਂਦੇ ਤਾਂ ਦੇਸ਼ ਘਰੇਲੂ ਤੇ ਵਿਸ਼ਵ ਪ¤ਧਰ ‘ਤੇ ਭਰੋਸੇਯੋਗਤਾ ਗੁਆ ਦੇਵੇਗਾ। ਮੂਡੀਜ਼ ਨੇ ਆਪਣੀ ਰਿਪੋਰਟ ਭਾਰਤ ਦੀ ਸਥਿਤੀ ਸੰਭਾਵਨਾਵਾਂ ਦੀ ਤਲਾਸ਼ ‘ਚ ਕਿਹਾ ਹੈ ਕਿ ਦੇਸ਼ ਵਾਧੇ ਦੀ ਚਾਹੁਣ ਯੋਗ ਸੰਭਾਵਨਾਵਾਂ ਨੂੰ ਹਾਸਲ ਕਰੇ। ਇਸ ਲਈ ਸੁਧਾਰ ਪ੍ਰੋਗਰਾਮਾਂ ‘ਤੇ ਅਮਲ ਕਰਨਾ ਹੋਵੇਗਾ। ਜਿਸ ਦਾ ਵਾਅਦਾ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਈ ਸਿਆਸੀ ਨਤੀਜੇ ਸਫਲਤਾ ਦਾ ਦਾਇਰਾ ਤੈਅ ਕਰਨਗੇ। ਗੌਰਤਲਬ ਹੈ ਕਿ ਸ¤ਤਾ ਧਿਰ ਭਾਜਪਾ ਨੂੰ ਰਾਜ ਸਭਾ ‘ਚ ਬਹੁਮਤ ਹਾਸਲ ਨਹੀਂ ਹੈ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਈ ਮਹ¤ਤਵਪੂਰਨ ਸੁਧਾਰ ਸਬੰਧੀ ਬਿਲ ਸੰਸਦ ‘ਚ ਲਟਕੇ ਹੋਏ ਹਨ। ਰਿਪੋਰਟ ਮੁਤਾਬਿਕ ਹਾਲ ਹੀ ‘ਚ ਸਰਕਾਰ ਨੇ
ਵੀ ਖੁਦ ਆਪਣੇ ਲਈ ਕੋਈ ਚੰਗਾ ਕੰਮ ਨਹੀਂ ਕੀਤਾ। ਕਿਉਂਕਿ ਭਾਜਪਾ ਦੇ ਕਈ ਮੈਂਬਰ ਵਿਵਾਦਿਤ ਟਿ¤ਪਣੀਆਂ ਕਰ ਰਹੇ ਹਨ। ਮੋਦੀ ਨੇ ਆਮ ਤੌਰ ‘ਤੇ ਰਾਸ਼ਟਰਵਾਦੀ ਤ¤ਤਾਂ ਦੀਆਂ ਟਿ¤ਪਣੀਆਂ ਤੋਂ ਆਪਣੇ ਆਪ ਨੂੰ ਦੂਰ ਰ¤ਖਿਆ ਹੈ ਪਰ ਵ¤ਖ ਵ¤ਖ ਘ¤ਟ ਗਿਣਤੀ ਸਮੂਹਾਂ ਨੂੰ ਸਨਕੀ ਤਰੀਕੇ ਨਾਲ ਉਕਸਾਉਣ ਨਾਲ ਫਿਰਕੂ ਤਣਾਅ ਪੈਦਾ ਹੋਇਆ ਹੈ। ਮੂਡੀਜ ਨੇ ਕਿਹਾ ਹੈ ਕਿ ਮੋਦੀ ਨੂੰ ਆਪਣੇ ਪਾਰਟੀ ਮੈਂਬਰਾਂ ਦੀ ਲਗਾਮ ਕ¤ਸਣੀ ਚਾਹੀਦੀ ਹੈ ਨਹੀਂ ਤਾਂ ਘਰੇਲੂ ਤੇ ਅੰਤਰਰਾਸ਼ਟਰੀ ਭਰੋਸੇਯੋਗਤਾ ਖ਼ਤਮ ਹੋਣ ਦਾ ਜੋਖ਼ਮ ਹੈ।



