Skip to content
Independent perspectives. Global stories.
BREAKING

ਗੜੇਮਾਰੀ ਕਾਰਨ ਨੁਕਸਾਨੇ ਝੋਨੇ ਦਾ ਤਹਿਸੀਲਦਾਰ ਵੱਲੋਂ ਨਿਰੀਖਣ

Share this story

ਦਿੜ੍ਹਬਾ ਮੰਡੀ, 29 ਅਕਤੂਬਰ (ਜਸਵੀਰ ਸਿੰਘ ਛਾਹੜ)- ਪਿਛਲੇ ਦਿਨੀਂ ਹੋਈ ਗੜੇਮਾਰੀ ਕਾਰਨ ਨੁਕਸਾਨੀ ਝੋਨੇ ਦੀ ਪੱਕੀ ਫਸਲ ਨੇ ਕਿਸਾਨਾਂ ਦਾ ਬਿਲਕੁਲ ਹੀ ਲੱਕ ਤੋੜ ਦਿੱਤਾ ਹੈ। ਇਸ ਸਬੰਧੀ ਕੁਦਰਤੀ ਆਫਤ ਦਾ ਸ਼ਿਕਾਰ ਹੋਏ ਪਿੰਡ ਖਡਿਆਲ ਦੇ ਕਿਸਾਨਾਂ ਦੀਆਂ ਫਸਲਾਂ ਦਾ ਨਿਰੀਖਣ ਕਰਨ ਲਈ ਤਹਿਸੀਲਦਾਰ ਸੁਨਾਮ ਸੁਸ਼ੀਲ ਕੁਮਾਰ, ਪਟਵਾਰੀ ਸਵਰਨ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਸਮੇਂ ਤਹਿਸੀਲਦਾਰ ਸੁਨਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਦਰਤੀ ਕਾਰਨ ਕਰਕੇ ਨੁਕਸਾਨੀ ਫਸਲ ਦਾ ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਸੰਸਦੀ ਸਕੱਤਰ ਬਲਬੀਰ ਸਿੰਘ ਘੁੰਨਸ ਦੇ ਦਫਤਰ ਇੰਚਾਰਜ ਰਾਜ ਸਿੰਘ ਝਾੜੋਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਇੰਨੀ ਦਿਨੀ ਕੁਦਰਤੀ ਆਫਤਾ ਦਾ ਸਿਕਾਰ ਹੈ ਪ੍ਰੰਤੂ ਫੇਰ ਵੀ ਪੰਜਾਬ ਸਰਕਾਰ ਵਲੋਂ ਕਿਸਾਨਾ ਦੀ ਭਰਪੂਰ ਮੱਦਦ ਕੀਤੀ ਜਾ ਰਹੀ ਹੈ ।ਕਿਸਾਨ ਆਗੂ ਗੁਰਮੀਤ ਸਿੰਘ ਨੇ ਕਿਹਾ ਕਿ ਪਹਿਲਾਂ ਨਰਮੇ ਦੀ ਫਸਲ ਤੇ ਬਾਸਮਤੀ ਝੋਨੇ ਦਾ ਪੂਰਾ ਭਾਅ ਨਾ ਮਿਲਣ ਕਰਕੇ ਹੁਣ ਗੜੇਮਾਰੀ ਨੇ ਕਿਸਾਨ ਦੇ ਮੂੰਹ ਚੋ ਰੋਟੀ ਖੋਹਣ ਵਾਲਾ ਕੰਮ ਕੀਤਾ ਹੈ। ਕਿਸਾਨਾਂ ਦੇ ਇਸ ਨੁਕਸਾਨ ਦਾ ਪੰਜਾਬ ਸਰਕਾਰ ਪ੍ਰਤੀ ਏਕੜ ਤੀਹ ਹਜਾਰ ਮੁਆਵਜਾ ਦੇਵੇ। ਇਸ ਸਮੇਂ, ਰਣਜੀਤ ਸਿੰਘ ਰਾਣਾ ਕਲੱਬ ਪ੍ਰਧਾਨ, ਗੁਰਪ੍ਰੀਤ ਸਿੰਘ ਬੌਬੀ, ਦਲੀਪ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਆਦਿ ਹਾਜ਼ਰ ਸਨ।

WRITTEN BY