ਮਾਨਸਾ, 28 ਅਕਤੂਬਰ (ਅਨੂਪ ਸਿੰਘ ਖਾਲਸਾ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਐਸ.ਡੀ.ਐਮ., ਮਾਨਸਾ ਸ਼੍ਰੀ ਰਾਕੇਸ਼ ਕੁਮਾਰ ਅਤੇ ਡੀ.ਐਸ.ਪੀ. (ਸਬ-ਡਵੀਜ਼ਨ) ਮਾਨਸਾ ਸ਼੍ਰੀ ਨਰਿੰਦਰ ਭਾਰਦਵਾਜ ਵਲੋਂ ਪੀ.ਆਰ.ਟੀ.ਸੀ. ਦੀ ਬੱਸ ਨੂੰ ਹਰੀ ਝੰਡੀ ਦੇ ਕੇ ਕਾਲਜ ਵਿਚੋਂ ਰਵਾਨਾਂ ਕੀਤਾ ਗਿਆ । ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਸਕੱਤਰ ਸੁਖਜੀਤ ਸਿੰਘ ਰਾਮਾਂਨੰਦੀ ਨੇ ਦੱਸਿਆ ਕਿ ਵਿਦਿਆਰਥੀ ਸੰਘਰਸ਼ਾਂ ਸਦਕਾ ਜੋ ਬੱਸ ਪਾਸ ਦੀ ਸਹੂਲਤ ਮਿਲੀ ਸੀ, ਉਸਨੁੂੰ ਪੰਜਾਬ ਸਰਕਾਰ ਦੁਆਰਾ ਖਤਮ ਕੀਤਾ ਜਾ ਰਿਹਾ ਹੈ ਜਿਸਤੇ ਵਿਦਿਆਰਥੀ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ।ਵਿਦਿਆਰਥੀਆਂ ਨੇ ਸੀ.ਪੀ.ਆਰ.ਸੀ. ਪਾਸ ਦੀ ਮੰਗ ਕੀਤੀ ਸੀ ਜਿਸਨੂੰ ਐਸ.ਡੀ.ਐਮ. ਸਾਹਿਬ ਨੇ ਪੰਜਾਬ ਸਰਕਾਰ ਨੂੰ ਲਿਖਕੇ ਦਿੱਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਨੂੰ ਜਾਣ ਅਤੇ ਵਾਪਸ ਆਉਣ ਲਈ ਦੋ ਬੱਸਾਂ ਪੀ.ਆਰ.ਟੀ.ਸੀ. ਦੀਆਂ ਲਗਵਾ ਦਿੱਤੀਆਂ ਗਈਆਂ ਹਨ ਜਿਸਤੇ ਉਨ੍ਹਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਲਈ ਬੱਸ ਪਾਸ ਸਹੂਲਤ ਦਾ ਜੋ ਸੰਘਰਸ਼ ਹੈ, ਉਹ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵਲੋਂ ਜਾਰੀ ਰਹੇਗਾ ਕਿਉਂਕਿ ਵਿਦਿਆਰਥੀ ਬੱਸ ਪਾਸ ਸਹੂਲਤ ਵਿਦਿਆਰਥੀਆਂ ਦਾ ਹੱਕ ਹੈ। ਇਸ ਸਮੇਂ ਉਨ੍ਹਾਂ ਨੇ ਰੂਸਾ ਬਾਰੇ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਰੂਸਾ ਦੇ ਤਹਿਤ ਪੰਜਾਬ ਦੇ 13 ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵਲੋਂ ਇਸਦਾ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਆਇਸਾ ਦੇ ਜਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਗੱਗੀ, ਕਾਲਜ ਪ੍ਰਧਾਨ ਗਗਨਦੀਪ ਸਿੰਘ ਬੱਬੂ, ਕਾਲਜ ਸਕੱਤਰ ਕੁਲਵਿੰਦਰ ਦਲੇਲ ਸਿੰਘ ਵਾਲਾ, ਸਰਬਜੀਤ ਖੋਖਰ, ਦੀਪ ਫੱਤਾ ਆਦਿ ਵੀ ਹਾਜ਼ਰ ਸਨ।



