Skip to content
Independent perspectives. Global stories.
BREAKING

ਜ਼ੁਰਮ ਦੇ ਖਾਤਮੇ ਲਈ ਲੋਕ ਪੁਲਿਸ ਦਾ ਸਹਿਯੋਗ ਦੇਣ : ਬਲਵਿੰਦਰ ਸਿੰਘ

Share this story

ਅੰਮ੍ਰਿਤਸਰ, 28 ਅਕਤੂਬਰ (ਸੁਨੀਲ ਗੁਪਤਾ)- ਸਥਾਨਕ ਗੰਡਾ ਸਿੰਘ ਕਲੋਨੀ ਤਰਨ ਤਾਰਨ ਰੋਡ ਵਿਖੇ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਲਾਕੇ ਵਿੱਚ ਵੱਧ ਰਹੀਆਂ ਘਟਨਾਵਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ। ਇਲਾਕੇ ਦੇ ਪ੍ਰਧਾਨ ਗੁਰਦਿਆਲ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਕਲੋਨੀ ਵਿੱਚ ਕਈ ਵਾਰ ਅਣਪਛਾਤੇ ਲੜਕੇ ਘੁੰਮਦੇ ਦੇਖੇ ਜਾਂਦੇ ਹਨ। ਜੋ ਵਾਰਦਾਤ ਕਰਨ ਦੀ ਫਿਰਾਕ ਵਿੱਚ ਰਹਿੰਦੇ ਹਨ। ਮੀਟਿੰਗ ਤੋਂ ਸੰਬੋਧਨ ਕਰਦਿਆ ਚੋਂਕੀ ਕੋਟ ਮਿੱਤ ਸਿੰਘ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਕਿਹਾ ਕਿ ਜੁਰਮ ਦੇ ਖਾਤਮੇ ਲਈ ਲੋਕ ਪੁਲਿਸ ਸਹਿਯੋਗ ਦੇਣ ਅਤੇ ਕਿਰਾਏਦਾਰਾ ਬਾਰੇ ਜਾਣਕਾਰੀ ਸੰਬੰਧਿਤ ਥਾਣੇ ਵਿੱਚ ਦੇਣ ਜੇਕਰ ਕੋਈ ਵਿਅਕਤੀ ਸ਼ੱਕੀ ਲੱਗਦਾ ਹੈ ਉਸਦੀ ਇਤਲਾਹ ਤੁਰੰਤ ਦਿੱਤੀ ਜਾਵੇ। ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾ ਸੁਣੀਆਂ ਅਤੇ ਸਹਿਯੋਗ ਦੇਣ ਲਈ ਵਚਨ ਦਿੱਤਾ। ਇਸ ਮੌਕੇ ਕੁਲਬੀਰ ਸਿੰਘ ਗੰਡੀਵਿੰਡ, ਡਾ. ਬੇਦੀ, ਚਾਵਲਾ, ਮੋਹਨ ਸਿੰਘ ਐਸ.ਡੀ.ਓ. ਜੱਸਾ ਸਿੰਘ, ਮਨਜੀਤ ਸਿੰਘ ਖਾਲਸਾ, ਚਾਵਲਾ ਨੋਬਲ ਆਦਿ ਮੋਹਤਬਾਰ ਹਾਜ਼ਰ ਸਨ।

WRITTEN BY