Skip to content
Independent perspectives. Global stories.
BREAKING

ਓਸਾਮਾ ਤੇ ਹਾਫ਼ਿਜ਼ ਸਈਅਦ ਸਾਡੇ ਕੌਮੀ ਹੀਰੋ : ਪ੍ਰਵੇਜ਼ ਮੁਸ਼¤ਰਫ਼

Share this story

ਲਾਹੌਰ, 28 ਅਕਤੂਬਰ (ਪੀ. ਟੀ. ਲਾਇਵ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼¤ਰਫ਼ ਨੇ ਪਾਕਿਸਤਾਨੀ ਚੈਨਲ ਦੁਨੀਆ ਟੀ.ਵੀ. ਨੂੰ ਦਿੱਤੀ ਇੰਟਰਵਿਊ ’ਚ ਅ¤ਤਵਾਦ ਨਾਲ ਜੁੜੀਆਂ ਉਹ ਸਾਰੀਆਂ ਗ¤ਲਾਂ ਕਹੀਆਂ ਹਨ, ਜਿਨ੍ਹਾਂ ਦਾ ਦਾਅਵਾ ਭਾਰਤ ਹਮੇਸ਼ਾ ਕਰਦਾ ਰਿਹਾ ਹੈ।ਪਰਵੇਜ਼ ਮੁਸ਼¤ਰਫ਼ ਮੁਤਾਬਿਕ ਪਾਕਿਸਤਾਨ ਅ¤ਤਵਾਦੀਆਂ ਨੂੰ ਪੈਸਾ ਤੇ ਸਿਖਲਾਈ ਦਿੰਦਾ ਹੈ।ਜਿਸ ਨਾਲ ਉਹ ਜੰਮੂ-ਕਸ਼ਮੀਰ ’ਚ ਅ¤ਤਵਾਦ ਨੂੰ ਬੜ੍ਹਾਵਾ ਦਿੰਦੇ ਹਨ।ਮੁਸ਼¤ਰਫ਼ ਨੇ ਇਹ ਵੀ ਕਿਹਾ ਕਿ ਲਸ਼ਕਰੇ ਤਾਇਬਾ ਤੇ ਹੱਕਾਨੀ ਨੈ¤ਟਵਰਕ ਵਰਗੇ ਅੱਤਵਾਦੀ ਸੰਗਠਨ ਪਾਕਿਸਤਾਨ ਨੇ ਹੀ ਖੜ੍ਹੇ ਕੀਤੇ ਹਨ ਤੇ ਮੁੰਬਈ ਹਮਲਿਆਂ ਦੇ ਗੁਨਾਹਗਾਰ ਹਾਫ਼ਿਜ਼ ਸਈਅਦ ਨੂੰ ਪਾਕਿਸਤਾਨ ’ਚ ਇਕ ਹੀਰੋ ਵਰਗਾ ਸਨਮਾਨ ਦਿ¤ਤਾ ਜਾਂਦਾ ਹੈ। ਉਥੇ ਹੀ ਓਸਾਮਾ ਬਿਨ ਲਾਦੇਨ ਦੇ ਬਾਰੇ ’ਚ ਮੁਸ਼¤ਰਫ਼ ਨੇ ਕਿਹਾ ਕਿ ਪੂਰੀ ਦੁਨੀਆ ਤੇ ਸੋਵੀਅਤ ਸੰਘ ਨਾਲ ਲੜਨ ਲਈ ਪਾਕਿਸਤਾਨ ਨੇ ਮੁਜ਼ਾਹਦੀਨ ਤਿਆਰ ਕੀਤੇ।ਤਾਲਿਬਾਨ ਨੂੰ ਤਿਆਰ ਕੀਤਾ।ਓਸਾਮਾ ਨੂੰ ਉਨ੍ਹਾਂ ਨੇ ਸਿਖਲਾਈ ਦਿ¤ਤੀ ਤੇ ਪਾਕਿਸਤਾਨ ’ਚ ਉਹ ਇਕ ਨਾਇਕ ਦਾ ਦਰਜਾ ਰ¤ਖਦਾ ਹੈ। ਇਸ ਇੰਟਰਵਿਊ ’ਚ ਮੁਸ਼¤ਰਫ਼ਨੇ ਧਾਰਮਿਕ ਅ¤ਤਵਾਦ ਨੂੰ ਪਾਲਣ ਦੀ ਗ¤ਲ ਕਬੂਲੀ ਤੇ ਕਿਹਾ ਕਿ ਇਹ ਪਾਕਿਸਤਾਨ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਇਆ ਹੈ।ਮੁਸ਼¤ਰਫ਼ ਨੇ ਇਹ ਵੀ ਕਿਹਾ ਕਿ 1990 ਦੇ ਦਹਾਕੇ ’ਚ ਕਸ਼ਮੀਰ ’ਚ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਉਸ ਸਮੇਂ ਲਸ਼ਕਰੇ ਤਾਇਬਾ ਤੇ 11 ਜਾਂ 12 ਹੋਰ ਅ¤ਤਵਾਦੀ ਸੰਗਠਨ ਬਣੇ। ਪਾਕਿਸਤਾਨ ਨੇ ਉਨ੍ਹਾਂ ਦਾ ਸਮਰਥਨ ਕੀਤਾ ਤੇ ਟਰੇਨਿੰਗ ਦਿ¤ਤੀ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਕੀਮਤ ’ਤੇ ਕਸ਼ਮੀਰ ’ਚ ਲੜ ਰਹੇ ਸਨ ਪਰ ਸਮਾਂ ਬਦਲ ਗਿਆ ਹੈ।ਹੁਣ ਇਹ ਲੋਕ ਪਾਕਿਸਤਾਨ ’ਚ ਹੀ ਹਮਲੇ ਕਰ ਰਹੇ ਹਨ।ਹੁਣ ਪਾਕਿਸਤਾਨ ਖ਼ੁਦ ਹੀ ਅ¤ਤਵਾਦ ਦਾ ਸ਼ਿਕਾਰ ਹੋ ਗਿਆ ਹੈ। ਦੂਜੇ ਪਾਸੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਵਿਰੁੱਧ ਛੁਪ ਕੇ ਚਲਾਏ ਜਾ ਰਹੇ ਆਪ੍ਰੇਸ਼ਨਜ਼ ਨੂੰ ਅੰਜ਼ਾਮ ਦੇਣ ਜਾਂ ਅੱਤਵਾਦ ਨੂੰ ਬੜਾਵਾ ਦੇਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋ ਰਿਹਾ ਕਿ ਉਸ ਦੀ ਆਰਥਿਕ ਤਰੱਕੀ ਅਤੇ ਸਥਿਰਤਾ ਦੇ ਲਈ ਅਜਿਹਾ ਕਰਨਾ ਜ਼ਰੂਰੀ ਹੈ।

WRITTEN BY