ਬਰਨਾਲਾ, 28 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)-ਪੰਜਾਬ ਦੇ ਹਾਲਾਤ ਮੁੜ ਤੋਂ ਖਰਾਬ ਹੋਣ ਦੀ ਦਹਿਲੀਜ਼ ’ਤੇ ਹਨ, ਇਸ ਗ¤ਲ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਵ¤ਲੋਂ ਹੋਈ ਜ਼ਿਲਾ ਕਾਰਜਕਾਰਨੀ ਦੀ ਹੰਗਾਮੀ ਬੈਠਕ ’ਚ ਪ੍ਰਮੁ¤ਖ ਬੁਲਾਰੇ ਸੀਪੀਆਈ ਦੇ ਜ਼ਿਲਾ ਸਕ¤ਤਰ ਉਜਾਗਰ ਸਿੰਘ ਬੀਹਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਬਦੌਲਤ ਪੰਜਾਬ ਦੇ ਹਾਲਾਤ ਮੁੜ ਤੋਂ ਖਰਾਬ ਹੋ ਗਏ ਹਨ। ਜਿਸਦੇ ਗੰਭੀਰ ਸਿ¤ਟੇ ਨਿਕਲਣਗੇ। ਕਾਮਰੇਡ ਖੁਸ਼ੀਆ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਗਰੋਂ ਪੰਜਾਬ ਸਰਕਾਰ ਦੀ ਭੂਮਿਕਾ ਦੀ ਭਰਪੂਰ ਨਿਖੇਧੀ ਕੀਤੀ ਗਈ। ਬੈਠਕ ਮੌਕੇ ਪਹੁੰਚੇ ਪਾਰਟੀ ਦੇ ਹੋਰਨਾਂ ਆਗੂਆਂ ਵਿ¤ਚ ਉ¤ਤਮ ਕੁਮਾਰ ਹੰਢਿਆਇਆ, ਐਡਵੋਕੇਟ ਹਾਕਮ ਸਿੰਘ, ਐਡਵੋਕੇਟ ਗੁਰਚਰਨ ਸਿੰਘ, ਸੁਖਜੰਟ ਸਿੰਘ, ਜਗਰਾਜ ਸਿੰਘ ਰਾਮਾ, ਗੁਰਮੇਲ ਸ਼ਰਮਾ, ਗੁਰਮੇਲ ਸਿੰਘ ਆਦੀ ਨੇ ਅਪਣੇ ਪੇਸ਼ ਕੀਤੇ ਵਿਚਾਰਾਂ ’ਚ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਵਲੂੰਧਰੇ ਹਿਰਦਿਆਂ ਦੇ ਬਾਵਜੂਦ ਲੋਕਾਂ ਨੇ ਜਿਹੜੀ ਸਦਭਾਵਨਾ ਬਣਾਈ ਰ¤ਖੀ ਇਹ ਪੰਜਾਬੀਆਂ ਦੀ ਜਿ¤ਤ ਹੈ।



