ਪਾਕਿਸਤਾਨ ’ਚ 100 ਤੋਂ ਵਧ ਮੌਤਾਂ
ਨਵੀਂ ਦਿ¤ਲੀ, 26 ਅਕਤੂਬਰ (ਵੱਖ-ਵੱਖ ਪੱਤਰਕਾਰਾਂ ਦੁਆਰਾ)- ਦਿ¤ਲੀ ਐਨਸੀਆਰ ਸਮੇਤ ਪੂਰੇ ਉ¤ਤਰ ਭਾਰਤ ’ਚ ਅ¤ਜ ਦੁਪਹਿਰ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਰੀਬ ਤਿੰਨ ਮਿੰਟ ਤ¤ਕ ਮਹਿਸੂਸ ਕੀਤੇ ਜਾਂਦੇ ਰਹੇ। ਦ¤ਸਿਆ ਜਾ ਰਿਹਾ ਹੈ ਰਿਕਟਰ ਸਕੇਲ ‘ਚ ਭੂਚਾਲ ਦੀ ਤੀਬਰਤਾ 7. 7 ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੇ ਦਫ਼ਤਰਾਂ ਤੋਂ ਨਿਕਲ ਕੇ ਬਾਹਰ ਭ¤ਜੇ।ਦਿ¤ਲੀ ’ਚ ਮੈਟਰੋ ਸੇਵਾ ਰੋਕ ਦਿ¤ਤੀ ਗਈ।ਇਸ ਦੌਰਾਨ ਸੁਪਰੀਮ ਕੋਰਟ ਦੀ ਕਾਰਵਾਈ ਵੀ 15 ਮਿੰਟ ਲਈ ਮੁਲਤਵੀ ਰਹੀ।ਕੋਰਟ ਰੂਮ ’ਚ ਮੌਜੂਦ ਸਾਰੇ ਲੋਕ ਤੁਰੰਤ ਬਾਹਰ ਨਿਕਲੇ। ਦਿ¤ਲੀ, ਹਰਿਆਣਾ, ਪੰਜਾਬ, ਉ¤ਤਰ ਪ੍ਰਦੇਸ਼, ਰਾਜਸਥਾਨ, ਪ¤ਛਮ ਬੰਗਾਲ, ਸ੍ਰੀਨਗਰ ਸਮੇਤ ਦੇਸ਼ ਦੇ ਕਈ
ਹਿ¤ਸਿਆਂ ’ਚ ਭੂਚਾਲ ਦੇ ਕਾਰਨ ਧਰਤੀ ਹਿ¤ਲ ਗਈ।ਭੂਚਾਲ ਦੇ ਕਾਰਨ ਸੜਕ ’ਤੇ ਦੌੜ ਰਹੇ ਵਾਹਨਾਂ ਦੀ ਰਫ਼ਤਾਰ ਰੁਕ ਗਈ ਤਾਂ ਉਥੇ ਹੀ ਖੜੀ ਹੋਈ ਗ¤ਡੀਆਂ ਵੀ ਹਿ¤ਲਦੀਆਂ ਨਜ਼ਰ ਆਈਆਂ।ਹੁਣ ਤ¤ਕ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ’ਚ 100 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂਕੁਸ਼ ਇਲਾਕੇ ਵਿੱਚ ਸੀ। ਝਟਕੇ ਪੂਰੇ ਅਫਗਾਨਿਸਤਾਨ ਤੋਂ ਇਲਾਵਾ ਪਾਕਿਸਤਾਨ, ਭਾਰਤ, ਕਜ਼ਾਖਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ ਅਤੇ ਦੱਖਣ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਹੋਣ ਦੀਆਂ ਰਿਪੋਰਟਾਂ ਹਨ। ਅਫਗਾਨਿਸਤਾਨ ਵਿੱਚ ਭੂਚਾਲ ਦੇ ਬਾਅਦ ਇੱਕ ਸਕੂਲ ਵਿੱਚ ਮਚੀ ਭਾਜੜ ਨਾਲ 12 ਬੱਚੀਆਂ ਦੀ ਮੌਤ ਹੋ ਗਈ।
ਗੁਰੂ ਨਗਰੀ ਅੰਮ੍ਰਿਤਸਰ ’ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ ਤੋਂ ਸੁਨੀਲ ਗੁਪਤਾ- ਉਤਰੀ ਭਾਰਤ ਸਮੇਤ ਪੰਜਾਬ ਭਰ ਵਿਚ ਆਏ ਵੱਡੇ ਭੁਚਾਲ ਦੇ ਝਟਕਿਆਂ ਕਾਰਨ ਜਿਥੇ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਬਣ ਗਿਆ ਉਥੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸ੍ਰੀ ਹਰਿਮੰਦਿਰ ਸਾਹਿਬ ਦੇ ਨਜਦੀਕ ਬਣੀ ਤਿੰਨ ਮੰਜਿਲਾ ਧਰਮ ਸਿੰਘ ਮਾਰਕੀਟ ਜਿਥੇ ਬਹੁਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਹਨ ਅਤੇ ਇਸ ਬਿਲਡਿੰਗ ਵਿਚ ਕੰਮ ਕਰ ਰਹੇ ਲੋਕਾਂ ਨੂੰ ਉਸ ਵੇਲੇ ਆਪਣੀ ਜਾਨ ਦੇ ਲਾਲੇ ਪੈ ਗਏ ਜਦੋਂ ਭੁਚਾਲ ਦੇ ਵੱਡੇ ਝੱਟਕੇ 2 ਵਜ ਕੇ 40 ਮਿੰਟ ਤੇ ਬਹੁਤ ਤੇਜ਼ੀ ਨਾਲ ਆਏ ਇਨ੍ਹਾਂ ਭੁਚਾਲੀ ਝੱਟਕਿਆਂ ਨੂੰ ਦੇਖਦਿਆਂ ਬਿਲਡਿੰਗ ਵਿਚ ਕੰਮ ਕਰ ਲੋਕਾਂ ਵਿਚ ਸਹਿਮ ਦਾ ਮਹੌਲ ਬਣ ਗਿਆ ਅਤੇ ਬਿਲਡਿੰਗ ਵਿਚ ਭਗਦੜ ਮੱਚ ਗਈ ਇਥੇ ਦੱਸਣਾ ਜਰੂਰੀ ਹੈ ਕਿ ਇਹ ਬਿਲਡਿੰਗ ਨਗਰ ਸੁਧਾਰ ਟਰੱਸ਼ਟ ਦੀ ਹੈ ਜਿਸ ਵਿਚ ਪਿਛਲੇ ਕਈ ਸਾਲਾਂ ਤੋਂ ਲਿਫ਼ਟ ਖਰਾਬ ਹੈ ਤੇ ਇਸਦੀ ਮੁਰੰਮਤ ਹੁਣ ਤੱਕ ਕਿਸੇ ਨੇ ਨਹੀ ਕਰਵਾਈ ਅੱਜ ਆਏ ਭੁਚਾਲ ਸਮੇਂ ਜਦੋਂ ਲੋਕ ਆਪਣੀ ਜਾਨ ਬਚਾਉਣ ਲਈ ਤੀਸਰੀ ਮੰਜਿਲ ਤੋਂ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜਿਆਦਾ ਸੰਖਿਆਂ ਵਿਚ ਲੋਕ ਹੋਣ ਕਾਰਨ ਪੌੜੀਆਂ ਵਿਚੋਂ ਉਤਰਨ ਲਈ ਰਸਤਾ ਬੰਦ ਹੋ ਗਿਆ ਕਾਰਨ ਇਹ ਸੀ ਕਿ ਇਸ ਭਗਦੜ ਵਿਚ ਕੁਝ ਇਕ ਬਜੁਰਗ ਵਿਅਕਤੀ ਅਤੇ ਔਰਤਾਂ ਵੀ ਸਨ ਜੋ ਤੇਜ਼ੀ ਨਾਲ ਪੋੜੀਆਂ ਉਤਰਨ ਵਿਚ ਅਸਮਰਥ ਸਨ ਜੇਕਰ ਲਿਫ਼ਟ ਠੀਕ ਹਾਲਤ ਵਿਚ ਹੁੰਦੀ ਤਾਂ ਇਸਦੀ ਮਦੱਦ ਨਾਲ ਕੁੱਝ ਲੋਕ ਤੀਸਰੀ ਮੰਜ਼ਿਲ ਤੋਂ ਥੱਲੇ ਉਤਾਰੇ ਜਾ ਸਕਦੇ ਸਨ ਪਰ ਪ੍ਰਸ਼ਾਸਨ ਇਸ ਸਬੰਧੀ ਕੁੰਭਕਰਨੀ ਨੀਂਦ ਸੁੱਤਾ ਹੈ। ਬਿਲਡਿੰਗ ਦੇ ਥੱਲੇ ਚੌਂਕ ਫੁਵਾਰਾ ਵਿਚ ਡਿਊਟੀ ਤੇ ਤੈਨਾਤ ਟਰੈਫ਼ਿਕ ਪੁਲਿਸ ਅਫ਼ਸਰ ਸੁਖਜਿੰਦਰ ਸਿੰਘ ਸਬ ਇੰਸਪੈਕਟਰ ਨੇ ਦੌੜ ਕੇ ਲੋਕਾਂ ਨੂੰ ਤੀਸਰੀ ਮੰਜਿਲ ਤੋਂ ਥੱਲੇ ਆਉਣ ਲਈ ਕਿਹਾ ਤੇ ਕਈ ਬਜੁਰਗਾਂ ਦੀ ਮਦਦ ਲਈ ਆਪ ਅੱਗੇ ਆਏ। ਇਸ ਭੁਚਾਲ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਹੁਣ ਤੱਕ ਨਹੀਂ ਹੈ।
ਮਹਾਂਨਗਰ ਬਠਿੰਡਾ ਵਿਖੇ ਆਏ ਭੂਚਾਲ ਦੇ ਝਟਕੇ
ਬਠਿੰਡਾ ਤੋਂ ਜੋਗਿੰਦਰ ਮਾਂਡੀਆ- ਬਠਿੰਡਾ ਵਿਖੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਸ਼ਹਿਰ ਅੰਦਰ ਆਏ ਇਸ ਭੁਚਾਲ ਨਾਲ ਪੱਖੇ ਅਤੇ ਘਰਾਂ ਵਿੱਚ ਲੱਗੀਆਂ ਤਸਵੀਰਾਂ ਹਿੱਲਣ ਲੱਗ ਪਈਆਂ ਅਤੇ ਇਹ ਸਿਲਸਲਾ ਕਾਫੀ ਦੇਰ ਤੱਕ ਚੱਲਦਾ ਰਿਹਾ। ਭੂਚਾਲ ਦਾ ਪਤਾ ਲੱਗਣ ਸਮੇਂ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਵਿੱਚੋਂ ਬਾਹਰ ਸੜਕ ’ਤੇ ਆ ਗਏ। ਇਸ ਭੁਚਾਲ ਦੇ ਝਟਕੇ ਇੱਕ ਨਹੀਂ ਦੋ ਵਾਰ ਅਤੇ ਲੰਮੇ ਸਮੇਂ ਤੱਕ ਮਹਿਸੂਸ ਕੀਤੇ ਗਏ।
ਬੀ.ਐਸ.ਐਨ.ਐਲ ਮੋਬਾਇਲ ਸੇਵਾ ਠੱਪ
ਸ਼੍ਰੀ ਅਨੰਦਪੁਰ ਸਾਹਿਬ ਤੋਂ ਅਰਵਿੰਦਰ ਭਾਰਦਵਾਜ, ਸੁਰੇਸ਼ ਗਿਰੀ- ਇਸ ਨੀਮ ਪਹਾੜੀ ਇਲਾਕੇ ਵਿੱਚ ਭੂਚਾਲ ਦੇ ਝਟਕਿਆਂ ਨੇ ਸਾਰੇ ਇਲਾਕੇ ਦੀਆਂ ਵੱਡੀਆਂ ਇਮਾਰਤਾ ਨੂੰ ਜਿੱਥੇ ਦਹਿਲਾ ਕੇ ਰੱਖ ਦਿੱਤਾ ਉ¤ਥੇ ਸਥਾਨਕ ਲੋਕਾਂ ਵਿੱਚ ਅਫਰਾਤਫਰੀ ਮਚਾ ਦਿੱਤੀ। ਪਹਿਲਾ ਇਹ ਝਟਕਾ 2:39 ਵਜੇ ਆਇਆ ਝਟਕੇ ਦੇ ਆਉਣ ਨਾਲ ਲੋਕਾਂ ਵਿੱਚ ਘਬਰਾਹਟ ਪੈਦਾ ਹੋ ਗਈ। ਲੋਕੀ ਆਪਣੀਆਂ ਦੁਕਾਨਾ, ਘਰਬਾਰ ਦਫਤਰ ਆਦਿ ਛੱਡ ਕੇ ਬਾਹਰ ਮੈਦਾਨ ਵੱਲ ਨੂੰ ਭੱਜ ਗਏ। ਹਾਲੇ ਪਹਿਲਾ ਇਹ ਝਟਕੇ ਥਿਮੇ ਪਾਏ ਗਏ ਸਨ ਦੂਜੀ ਵਾਰ ਝਟਕਾ 21 ਸਕਿੰਟ ਲਈ ਮੁੜ ਮਹਿਸੂਸ ਕੀਤਾ ਗਿਆ। ਇਸ ਦੋਰਾਨ ਫੋਨ ਸੇਵਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ। ਬੀ.ਐਸ.ਐਨ.ਐਲ ਦੇ ਟੈਲੀਫੋਨ ਕਮਿਊਨੀਕੇਸ਼ਨ ਸਿਸਟਮ ਜਾਮ ਹੋ ਗਏ। ਸਿਰਫ ਏਅਰਟੈਲ ਸੇਵਾਵਾਂ ਜਾਰੀ ਰਹੀਆਂ। ਇਸੇ ਦੋਰਾਨ ਇਹ ਝਟਕੇ ਨੰਗਲ, ਰੋਪੜ੍ਹ, ਨੂਰਪੁਰ ਬੇਦੀ, ਚਮਕੌਰ ਸਾਹਿਬ, ਮੋਰਿੰਡਾ, ਭਰਤਗੜ੍ਹ, ਮਹਿਤਪੁਰ, ਊਨਾ, ਵਿਖੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਐਨ.ਐਫ.ਐਲ ਨੰਗਲ ਯੂਨਿਟ ਦੇ ਭੂਚਾਲ ਵਿਭਾਗ ਦੇ ਮੁਖੀ ਡਾ: ਆਰ. ਸਤਿਆਰਥੀ ਮੁਤਾਬਿਕ ਰੈਕਟਰ ਸਕੇਲ ’ਤੇ ਭੂਚਾਲ ਦੀ ਰਫਤਾਰ 6.2 ਸੀ ਤੇ ਇਹ ਲਗਭਗ 1 ਮਿੰਟ 12 ਸਕਿੰਟ ਦਰਜ ਕੀਤਾ ਗਿਆ।
ਫ਼ਰੀਦਕੋਟ -ਕੋਟਕਪੂਰਾ ਵਿ¤ਚ ਭੁਚਾਲ ਦੇ ਝਟਕੇ ਮਹਿਸੂਸ ਹੋਏ
ਫਰੀਦਕੋਟ ਤੋਂ ਸਰਬਜੀਤ-
ਅ¤ਜ 3:40 ਦੇ ਲਗਪਗ ਫ਼ਰੀਦਕੋਟ ,ਕੋਟਕਪੂਰਾ ਦੇ ਸਾਰੇ ਹਲਕੇ ਵਿ¤ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਸਮੇਂ ਪ¤ਤਰਕਾਰ ਖ਼ੁਦ ਕੋਟਕਪੂਰਾ ਹਾਜ਼ਰ ਸਨ। ਇਸਦੇ ਆਉਂਦਿਆਂ ਹੀ ਸਭ ਪਾਸੇ ਰੌਲਾ ਪੈ ਗਿਆ।ਲੋਕ ਦੁਕਾਨਾਂ ਵਿਚੋਂ ਬਾਹਰ ਭ¤ਜ ਤੁਰੇ ।ਇਹ ਭੁਚਾਲ ਲਗਪਗ ਇਕ ਮਿੰਟ ਤੋਂ ਵ¤ਧ ਲਗਾਤਾਰ ਆਇਆ ।ਇਸ ਨਾਲ ਲੋਕਾਂ ਦੇ ਚਿਹਰਿਆਂ ਤੇ ਦਹਿਸ਼ਤ ਸਾਫ ਦਿਖਾਈ ਦੇ ਰਹੀ ਸੀ।
ਭੂਚਾਲ ਦੇ ਝਟਕਿਆਂ ਕਾਰਨ ਲੋਕ ਘਰਾਂ ਚੋਂ ਬਾਹਰ ਆਏ
ਪਾਤੜਾਂ ਤੋਂ ਪੱਤਰ ਪ੍ਰੇਰਕ– ਸਥਾਨਕ ਸ਼ਹਿਰ ਅਤੇ ਨੇੜੇ ਦੇ ਪਿੰਡਾਂ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕਿਆਂ ਕਾਰਨ ਲੋਕ ਆਪੋ-ਆਪਣੇ ਘਰਾਂ ਵਿਚੋਂ ਬਾਹਰ ਆ ਗਏ। ਭੂਚਾਲ ਦੇ ਝਟਕੇ ਤਕਰੀਬਨ 2.48 ਮਿੰਟ ’ਤੇ ਮਹਿਸੂਸ ਕੀਤੇ ਗਏ। ਇਨ੍ਹਾਂ ਭੂਚਾਲ ਦੇ ਝਟਕਿਆਂ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕ ਭੂੁਚਾਲ ਦੇ ਅਚਾਨਕ ਆਏ ਝਟਕਿਆਂ ਕਾਰਨ ਡਰੇ ਹੋਏ ਸਨ। ਲੋਕ ਜਾਗ੍ਰਤਿ ਮੰਚ ਪੰਜਾਬ ਦੇ ਪ੍ਰਧਾਨ ਬ੍ਰਿਸ ਭਾਨ ਬੁਜਰਕ, ਮਾਸਟਰ ਜਸਵਿੰਦਰ ਸਿੰਘ ਜਿਉਣਪੁਰਾ, ਦੀਨਾ ਨਾਥ ਗਰਗ, ਵਿਸ਼ਾਲ ਬੁਜਰਕ, ਮੋਹਿਤ ਕੁਮਾਰ ਆਦਿ ਨੇ ਦੱਸਿਆ ਕਿ ਭੂਚਾਲ ਆਉਣ ਤੋਂ ਬਾਅਦ ਘਰਾਂ ਦੇ ਦਰਵਾਜੇ ਅਤੇ ਹੋਰ ਸਮਾਨ ਝੂਲਣ ਲੱਗ ਪਿਆ। ਜਿਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਇਹ ਭੂਚਾਲ ਦੇ ਝਟਕੇ ਹਨ ਅਤੇ ਲੋਕ ਵੇਖਦੇ ਹੀ ਵੇਖਦੇ ਘਰਾਂ ਵਿਚੋਂ ਬਾਹਰ ਆ ਗਏ।
ਲੱਗੇ ਭੁਚਾਲ ਦੇ ਝਟਕੇ
ਗੁਰੂਹਰਸਹਾਏ, 26 ਅਕਤੂਬਰ (ਗਗਨਦੀਪ ਚਾਵਲਾ) : ਗੁਰੂਹਰਸਹਾਏ ਖੇਤਰ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੁਕ-ਰੁਕ ਕੇ ਤਿੰਨ ਵਾਰ ਆਏ ਭੂਚਾਲ ਬਾਅਦ ਲੋਕ ਘਰਾਂ ਅਤੇ ਦੁਕਾਨਾਂ ’ਚੋਂ ਬਾਹਰ ਆ ਗਏ। ਸਕੂਲਾਂ ਅੰਦਰ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਕੱਚੇ ਮਕਾਨ ਡਿੱਗੇ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਗੁਰੂਹਰਸਹਾਏ ਤੋਂ ਗਗਨਦੀਪ ਚਾਵਲਾ- ਗੁਰੂਹਰਸਹਾਏ ਖੇਤਰ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੁਕ-ਰੁਕ ਕੇ ਤਿੰਨ ਵਾਰ ਆਏ ਭੂਚਾਲ ਬਾਅਦ ਲੋਕ ਘਰਾਂ ਅਤੇ ਦੁਕਾਨਾਂ ’ਚੋਂ ਬਾਹਰ ਆ ਗਏ। ਸਕੂਲਾਂ ਅੰਦਰ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਕੱਚੇ ਮਕਾਨ ਡਿੱਗੇ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਸ਼ਾਹਕੋਟ ਤੋਂ ਸੁਰਿੰਦਰ ਸਿੰਘ ਪਦਮ- ਬਾਅਦ ਦੁਪਹਿਰ ਇਲਾਕੇ ਅੰਦਰ ਭੂਚਾਲ ਦੇ ਆਏ ਵੱਡੇ ਝਟਕੇ ਨਾਲ ਇਕਦਮ ਲੋਕਾਂ ਵਿਚ ਭਾਰੀ ਦਹਿਸ਼ਤ ਫੈਲ ਗਈ। ਵੱਡੀ ਤੀਬਰਤਾ ਨਾਲ ਕਰੀਬ ਤਿੰਨ ਮਿੰਟ ਤੱਕ ਭੂਚਾਲ ਦੇ ਜੋਰਦਾਰ ਝਟਕੇ ਲੱਗੇ। ਭੂਚਾਲ ਦੇ ਝਟਕੇ ਲੱਗਣਸਾਰ ਹੀ ਸਥਾਂਨਿਕ ਕਸਬਾ ਵਾਸੀ ਆਪਣੀਆਂ ਦੁਕਾਨਾਂ ਤੇ ਘਰਾਂ ਵਿਚੋਂ ਬਾਹਰ ਨਿਕਲ ਕੇ ਖੁੱਲ੍ਹੀ ਥਾਂ ‘ਤੇ ਆ ਗਏ। ਭੂਚਾਲ ਦੇ ਝਟਕੇ ਨਾਲ ਧਰਤੀ ਜੋਰ-ਜੋਰ ਨਾਲ ਹਿੱਲਣ ਲੱਗ ਗਈ। ਘਰਾਂ ਤੇ ਦੁਕਾਨਾਂ ਅੰਦਰ ਪਿਆ ਫਰਨੀਚਰ,ਪੱਖੋੇ ਤੇ ਹੋਰ ਸਮਾਨ ਵੀ ਹਿੱਲਣ ਲੱਗ ਪਿਆ। ਭੂਚਾਲ ਦੇ ਝਟਕੇ ਲੱਗਣ ਸਮੇਂ ਹੀ ਲੋਕ ਇਕੱਠੇ ਹੋ ਕੇ ਬਾਹਰ ਸੜਕਾਂ ਤੇ ਡਰੇ ਹੋਏ ਇਸ ਦੀ ਚਰਚਾ ਕਰ ਰਹੇ ਸਨ। ਇਸ ਕਸਬੇ ਤੋਂ ਇਲਾਵਾਂ ਆਸ-ਪਾਸ ਦੇ ਪਿੰਡਾਂ ਵਿਚ ਵੀ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ।



