Skip to content
Independent perspectives. Global stories.
BREAKING

ਬਰਗਾੜੀ ਕਾਂਡ: ਸਕੇ ਭਰਾਵਾਂ ਨੂੰ ਅਦਾਲਤ ਨੇ ਜੇਲ੍ਹ ਭੇਜਿਆ

Share this story

image ਫ਼ਰੀਦਕੋਟ, 26 ਅਕਤੂਬਰ (ਗੁਰਜੀਤ ਰੋਮਾਣਾ, ਸਰਬਜੀਤ)- ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਬਦੀ ਮਾਮਲੇ ਵਿ¤ਚ ਗ੍ਰਿਫ਼ਤਾਰ ਕੀਤੇ ਗਏ ਪਿੰਡ ਪੰਜਗਰਾਈਂ ਖੁਰਦ ਦੇ ਸਕੇ ਭਰਾ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਇ¤ਥੇ ਇਲਾਕਾ ਮੈਜਿਸਟਰੇਟ ਸ਼ਵੇਤਾ ਦਾਸ ਦੀ ਅਦਾਲਤ ਵਿ¤ਚ ਪੇਸ਼ ਕੀਤਾ ਗਿਆ।ਅਦਾਲਤ ਨੇ ਦੋਹਾਂ ਭਰਾਵਾਂ ਨੂੰ 9 ਨਵੰਬਰ ਤ¤ਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿ¤ਤਾ 6 ਦਿਨਾਂ ਦੇ ਪੁਲੀਸ ਰਿਮਾਂਡ ਦੌਰਾਨ ਜਾਂਚ ਏਜੰਸੀਆਂ ਦੋਹਾਂ ਭਰਾਵਾਂ ਖਿਲਾਫ਼ ਕੋਈ ਵੀ ਪੁਖਤਾ ਸਬੂਤ ਨਹੀਂ ਲ¤ਭ ਸਕੀਆਂ।ਸੂਚਨਾ ਅਨੁਸਾਰ ਪੁਲੀਸ ਨੂੰ ਮੋਬਾਇਲ ‘ਤੇ ਹੋਈ ਗ¤ਲਬਾਤ ਤੋਂ ਬਾਅਦ ਹੋਰ ਕੋਈ ਸਬੂਤ ਨਹੀਂਮਿਲੇ।ਪੁਲੀਸ ਨੇ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਖਿਲਾਫ਼ ਆਈ.ਪੀ.ਸੀ. ਦੀ ਧਾਰਾ 295 (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਧਾਰਮਿਕ ਸਥਾਨ/ਆਸਥਾ ਆਦਿ ਨੂੰ ਨੁਕਸਾਨ ਪਹੁੰਚਾਉਣਾ) ਨੂੰ ਹਟਾ ਕੇ 295ਏ (ਮਾੜੀ ਨੀਅਤ ਨਾਲ ਧਾਰਮਿਕ ਭਾਵਨਾਵਾਂ ਭੜਕਾਉਣੀਆਂ) ਦੀਆਂ ਧਾਰਵਾਂ ਦਾ ਵਾਧਾ ਕਰ ਦਿ¤ਤਾ ਹੈ।ਰੁਪਿੰਦਰ ਸਿੰਘ ਦੇ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ,ਕੁਲਵਿੰਦਰ ਸਿੰਘ ਸੇਖੋਂ, ਗੁਰਜੁਗਪਾਲ ਸਿੰਘ ਬਰਾੜ, ਸਰਨਾਮ ਸਿੰਘ ਸੰਧੂ ਅਤੇ ਸਤਵਿੰਦਰਪਾਲ ਸਿੰਘ ਸੰਧੂ ਨੇ ਦ¤ਸਿਆ ਹੈ ਕਿ ਪੁਲੀਸ ਨੇ ਦੋਹਾਂ ਭਰਾਵਾਂ ਨੂੰ ਇ¤ਥੋਂ ਦੀ ਮਾਡਰਨ ਜੇਲ੍ਹ ਵਿ¤ਚ ਭੇਜ ਦਿ¤ਤਾ ਹੈ।ਰੁਪਿੰਦਰ ਸਿੰਘ ਦੇ ਰੀੜ੍ਹ ਦੀ ਹ¤ਡੀ ‘ਤੇ ਗੰਭੀਰ ਸ¤ਟ ਹੈ ਜਿਸ ਕਰਕੇ ਉਸ ਨੂੰ ਵੀਹਲ ਚੇਅਰ ਰਾਹੀਂ ਅਦਾਲਤ ਵਿ¤ਚ ਲਿਆਂਦਾ ਗਿਆ ਦੇਖਣ ਅਨੁਸਾਰ ਰੁਪਿੰਦਰ ਸਿੰਘ ਨੂੰ ਗ¤ਡੀ ਵਿਚ ਉਤਾਰਨ ਤੇ ਚੜ੍ਹਾਉਣ ਸਮੇਂ ਭਾਰੀ ਦਰਦ ਮਹਿਸੂਸ ਹੋਣਾ ਪੁਲਿਸ ਵ¤ਲੋਂ ਐਬੂਲੈਸ ਦੀ ਸਹਾਇਤਾ ਲਏ ਬਗੈਰ ਆਮ ਗ¤ਡੀ ਚ ਲਿਆਉਣ ਦੇ ਕੀਤੇ ਘਟੀਆ ਇੰਤਜ਼ਾਮਾਂ ਦੀ ਅਗਵਾਈ ਭਰ ਰਿਹਾ ਸੀ, ਉਸ ਨੇ ਦੋਨੋਂ ਹ¤ਥ ਜੋੜ ਕੇ ਕਿਹਾ ਕੇ ਕੌਮ ਚੜ੍ਹਦੀ ਕਲ੍ਹਾ ਵਿਚ ਰਹੇ ਅਸੀ ਨਿਰਦੋਸ਼ ਹਾਂ, ਦੋਵੇਂ ਭਰਾਵਾਂ ਦੀ ਪੇਸ਼ੀ ਸਮੇਂ ਵ¤ਡੀ ਗਿਣਤੀ ਵਿ¤ਚ ਸਿ¤ਖ ਸੰਗਤਾਂ ਸਮੇਤ ਦੋਨਾਂ ਭਰਾਵਾਂ ਦੇ ਮਾਤਾ-ਪਿਤਾ, ਭੈਣਾਂ, ਪਤਨੀ ਛੋਟੇ-ਛੋਟੇ ਬ¤ਚੇ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਦੀ ਹਾਜ਼ਰੀ ਵਿਚ ਜ਼ਿਲਾ ਕਚਹਿਰੀਆਂ ਵਿਚ ਸ਼ਾਮਲ ਹੋ ਕੇ ਸਵੇਰ ਤੋ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਤੇ ਸੇਵਾਦਾਰਾਂ ਵ¤ਲੋਂ ਲੰਗਰ ਦੇ ਅਤੁ¤ਟ ਪ੍ਰਬੰਧ ਕੀਤੇ ਹੋਏ ਸਨ, ਪੁਲੀਸ ਨੇ 3 ਵਜੇ ਤੋਂ ਬਾਅਦ ਦੋਵੇਂ ਭਰਾਵਾਂ ਨੂੰ ਅਦਾਲਤ ਵਿ¤ਚ ਪੇਸ਼ ਕੀਤਾ ਅਤੇ ਕਿਹਾ ਕਿ ਪੁਲੀਸ ਨੂੰ ਹੋਰ ਰਿਮਾਂਡ ਦੀ ਜਰੂਰਤ ਨਹੀਂ ਜਿਸ‘ਤੇ ਅਦਾਲਤ ਨੇ ਦੋਹਾਂ ਨੂੰ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿ¤ਤਾ।ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਇਸ ਮਾਮਲੇ ਵਿ¤ਚ ਜਮਾਨਤ ਲੈਣ ਤੋਂ ਇਨਕਾਰ ਕਰ ਦਿ¤ਤਾ ਹੈ।ਇਕ¤ਠੀਆਂ ਹੋਈਆਂ ਸਿ¤ਖ ਸੰਗਤਾਂ ਨੇ ਕਿਹਾ ਕਿ ਉਹ ਇਸ ਝੂਠੇ ਮੁਕ¤ਦਮੇ ਖਿਲਾਫ਼ ਸੰਘਰਸ਼ ਕਰਨਗੇ ਅਤੇ ਬਿਨਾਂ ਸ਼ਰਤ ਰਿਹਾਈ ਤ¤ਕ ਸਰਕਾਰ ਖਿਲਾਫ਼ ਸੰਘਰਸ਼ ਜਾਰੀ ਰਹੇਗਾ।ਓਧਰ ਪਤਾ ਲ¤ਗਾ ਹੈ ਕਿ ਮਾਡਰਨ ਜੇਲ੍ਹ ਵਿ¤ਚ ਜੇਲ੍ਹ ਦੇ ਡਾਕਟਰਾਂ ਨੇ ਰੁਪਿੰਦਰ ਸਿੰਘ ਨੂੰ ਬੇਹਤਰ ਇਲਾਜ ਲਈ ਗੁਰੂ ਗੋਬਿੰਦ ਮੈਡੀਕਲ ਕਾਲਜ ਤੇ ਹਸਪਤਾਲ ਭੇਜਣ ਦੀ ਸਿਫਾਰਿਸ਼ ਕੀਤੀ ਹੈ 6 ਦਿਨਾਂ ਦੀ ਪੜਤਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਜਾਂ ਪਾੜੇ ਗਏ ਪੰਨੇ ਪੁਲੀਸ ਦੋਵੇਂ ਭਰਾਵਾਂ ਕੋਲੋਂ ਬਰਾਮਦ ਨਹੀਂ ਕਰਵਾ ਸਕੀ। ਪਤਾ ਲ¤ਗਾ ਹੈ ਕਿ ਇਹਨਾਂ ਕਾਰਨਾਂ ਕਰਕੇ ਹੀ ਪੁਲੀਸ ਨੇ ਆਈ.ਪੀ.ਸੀ ਦੀਆਂ ਧਰਾਵਾਂ ਵਿ¤ਚ ਬਦਲਾਅ ਕੀਤਾ ਹੈ।

WRITTEN BY