Skip to content
Independent perspectives. Global stories.
BREAKING

ਸਿੱਖ ਜਥੇਬੰਦੀਆਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਅੱਗੇ ਧਰਨਾ

Share this story

ਸੰਗਰੂਰ, 24 ਅਕਤੂਬਰ (ਹਰਜੀਤ ਹਸਨਪੁਰੀ)- ਵੱਖ-ਵੱਖ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਅੱਗੇ ਰੋਜਾਨਾ ਦੀ ਤਰ੍ਹਾਂ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਧਰਨਾ ਦਿੱਤਾ ਅਤੇ ਸਵੇਰੇ ਕੀਤੀ ਪ੍ਰਭਾਤਫੇਰੀ ਇਹ ਧਰਨਾ ਜਥੇਦਾਰ ਪ੍ਰਸੋਤਮ ਸਿੰਘ ਫੱਗੂਵਾਲ ਦੀ ਅਗਵਾਈ ਵਿੱਚ ਦਿੱਤਾ ਗਿਆ। ਜਿਸ ਵਿੱਚ ਬੀਬੀਆਂ ਵੀ ਹਾਜਰ ਸਨ ਪ੍ਰਸੋਤਮ ਸਿੰਘ ਫੱਗੂਵਾਲੇ ਨੇ ਆਪਣੇ ਭਾਸਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੇ ਭਾਈਵਾਲ ਜਥੇਬੰਦੀਆਂ ਦੀ ਸਖਤ ਅਲੋਚਨਾ ਕੀਤੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਰਬੱਤ ਦਾ ਭਲਾ ਤੋਂ ਬਾਦਲ ਅਤੇ ਉਸਦੇ ਭਾਈਵਾਲ ਦੂਰ ਚਲੇ ਗਏ ਹਨ। ਉਹ ਹੁਣ ਆਪਣਾ ਹੀ ਭਲਾ ਸੋਚ ਰਿਹਾ ਹੈ, ਜਿੰਨ੍ਹਾਂ ਨੇ ਸਿੱਖ ਇਤਿਹਾਸ ਕਲੰਕਤ ਕਰਕੇ ਰੱਖ ਦਿੱਤਾ ਹੈ। ਹੁਣ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨੇ ਕਦੇ ਵੀ ਅਜਿਹਾ ਹੁਕਮਨਾਮਾ ਜਾਰੀ ਨਹੀਂ ਕੀਤਾ ਸੀ ਜਿਸ ਨੂੰ ਬਿਨਾਕਿਸੇ ਕਾਰਨ ਦੇ ਵਾਪਸ ਲਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਅਵੱਗਿਆ ਕਰਨ ਦੇ ਦੋਸ਼ ਵਿੱਚ ਦੋ ਭਰਾਵਾਂ ਨੂੰ ਪੁਲਿਸ ਨੇ ਗਲਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਿੰਡ ਇਹ ਗਵਾਹੀ ਦਿੰਦਾ ਹੈ ਕਿ ਉਹ ਬੇਗੁਨਾਹ ਹਨ ਅਤੇ ਗੁਰਸਿੱਖ ਪਰਿਵਾਰ ਹਨ। ਜਿੰਨ੍ਹਾਂ ਚਿਰ ਤੱਕ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਜਥੇਬੰਦੀਆਂ ਸੰਘਰਸ਼ ਜਾਰੀ ਰੱਖਣਗੀਆਂ।

WRITTEN BY