ਭਗਤਾ ਭਾਈਕਾ, 23 ਅਕਤੂਬਰ (ਸਵਰਨ ਸਿੰਘ ਭਗਤਾ)- ਪੰਜਾਬ ਦੀਆਂ ਅੱਠ ਕਿਸਾਨ ਅਤੇ ਚਾਰ ਪੇਂਡੂ ਖੇਤ ਮਜਦੂਰ ਯੂਨੀਅਨਾਂ ਵੱਲੋਂ ਨਰਮੇ ਦੀ ਖਰਾਬੀ, ਬਾਸਮਤੀ ਦੀ ਬੇਕਦਰੀ ਅਤੇ ਹੋਰ ਭਖਦੇ ਮਸਲਿਆਂ ਨੂੰ ਪੰਜਾਬ ਭਰਦੇ ਮੰਤਰੀਆਂ, ਸੰਸਦੀ ਸਕੱਤਰਾਂ ਅਤੇ ਵਿਧਾਇਕਾਂ ਦੀਆਂ ਰਹਾਇਸਾਂ ਦਾ ਘਿਰਾਓ ਕਰਨ ਦੇ ਸੱਦੇ ਤਹਿਤ ਅੱਜ ਉਕਤ ਯੂਨੀਅਨਾਂ ਵੱਲੋਂ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੀ ਰਿਹਾਇਸ ਦਾ ਘਿਰਾਓ ਕੀਤਾ ਜਾਣਾ ਸੀ ਜੋ ਵੱਡੀ ਗਿਣਤੀ ਵਿੱਚ ਮੋਜੂਦ ਪੁਲਿਸ ਪ੍ਰਸਾਸਨ ਨੇ ਅਸਫਲ ਬਣਾ ਦਿੱਤਾ। ਇਸ ਘਿਰਾਓ ਨੂੰ ਲੈਕੇ ਪੁਲਿਸ ਪ੍ਰਸਾਸਨ ਵੱਲੋਂ ਇਲਾਕੇ ਭਰ ਦੀ ਨਾਕੇਬੰਦੀ ਕੀਤੀ ਹੋਈ ਸੀ ਅਤੇ ਕਰੀਬ ਬਾਰਾਂ ਵਜੇ ਤੋ ਪਹਿਲਾ-ਪਹਿਲਾ ਪੰਜਾਹ ਦੇ ਲਗਭਗ ਧਰਨੇ ਵਿੱਚ ਸਮੂਲੀਅਤ ਕਰਨ ਆਉਦੇ ਕਿਸਾਨ-ਮਜਦੂਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਿਸਾਨ ਮਜਦੂਰਾਂ ਨੇ ਪਿੰਡ ਕੋਠਾ ਗੁਰੂ ਦੀ ਧਰਮਸਾਲਾ ਵਿੱਚੋ ਇਕੱਠੇ ਹੋਕੇ ਪੰਚਾਇਤ ਮੰਤਰੀ ਮਲੂਕਾ ਦੀ ਕੋਠੀ ਦਾ ਘਿਰਾਓ ਕਰਨ ਲਈ ਰਵਾਨਾ ਹੋਣਾ ਸੀ ਪ੍ਰੰਤੂ ਇਸ ਇਕੱਠ ਸਬੰਧੀ ਪੁਲਿਸ ਨੂੰ ਸੂਚਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚ ਗਈ ਅਤੇ ਉਨ੍ਹਾਨੇ ਕਿਸਾਨਾ ਮਜ਼ਦੂਰਾਂ ਨੂੰ ਅੱਗੇ ਨਹੀ ਵੱਧਣ ਦਿੱਤਾ। ਜਿਸ ਕਾਰਨ ਇਕੱਤਰ ਕਿਸਾਨਾਂ-ਮਜਦੂਰਾਂ ਨੇ ਪਿੰਡ ਕੋਠਾ ਗੁਰੂ ਦੀ ਧਰਮਸਾਲਾ ਦੇ ਬਾਹਰ ਹੀ ਧਰਨਾ ਲਗਾਕੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਸੁਰ ਕਰ ਦਿੱਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜੀਤ ਸਿੰਘ ਭੁੰਦੜ, ਖੇਤ ਮਜਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ ਅਤੇ ਸੇਵਕ ਸਿੰਘ ਮਹਿਮਾਂ ਸਰਜਾ, ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਦੇ ਸੁਰਜੀਤ ਸਿਂੰਘ ਫੂਲ ਅਤੇ ਸੁਰਮੁੱਖ ਸਿੰਘ ਸੇਲਬਰਾਹ, ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੁਖਵਿੰਦਰ ਸਿੰਘ ਬਾਵਾ ਦੇ ਇਕੱਠ ਨੂੰ ਸੰਬੋਧਣ ਦੋਸ਼ ਲਾਇਆਂ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਦਿਨ ਬ ਦਿਨ ਬਿਗੜ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਨੂੰ ਘਟੀਆਂ ਕਿਸਮ ਦੀਆਂ ਦਿਵਾਈ ਮਹਿੰਗੇ ਭਾਅ ਵੇਚੀਆਂ ਗਈਆਂ ਜਿਨ੍ਹਾਂ ਨੇ ਨਰਮੇ ਦੀ ਫਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ। ਉਨ੍ਹਾ ਐਲਾਨ ਕੀਤਾ ਕਿ ਜਦ ਤੱਕ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀ ਕੀਤਾ ਜਾਦਾ ਉਸ ਸਮੇਂ ਤੱਕ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਆਗੂਆਂ ਨੇ ਕਿਸਾਨਾ ਮਜਦੂਰਾਂ ਦੇ ਸੰਘਰਸ ਨੂੰ ਹੁਣ ਬਹੁਤਾ ਸਮਾਂ ਡੰਡੇ ਦੇ ਜੌਰ ਨਾਲ ਦਬਾਇਆਂ ਨਹੀ ਜਾਂ ਸਕੇਗਾ। ਗ੍ਰਿਫਤਾਰ ਕੀਤੇ ਗਏ ਵਿਆਕਤੀ ਤਰੁੰਤ ਰਿਹਾਅ ਕਰਨ ਦੀ ਸ਼ਰਤ ਤੇ ਕਿਸਾਨਾਂ ਮਜਦੂਰਾਂ ਨੇ ਆਪਣਾ ਧਰਨਾ ਸਮਾਪਤ ਕੀਤਾ। ਇਸ ਮੌਕੇ ਹੋਰਨਾ ਤੋ ਇਲਾਵਾ ਖੇਤ ਮਜਦੂਰ ਯੂਨੀਅਨ ਪੰਜਾਬ ਮਿਸਾਲ ਦੇ ਦਰਬਾਰਾ ਸਿੰਘ ਫੂਲੇਵਾਲਾ, ਕ੍ਰਾਤੀਕਾਰੀ ਪੇਂਡੂ ਖੇਤ ਮਜਦੂਰ ਯੂਨੀਅਨ ਦੇ ਸੁਖਪਾਲ ਸਿੰਘ, ਗੁਰਜੰਟ ਸਿੰਘ ਬਾਲਿਆਵਾਲੀ, ਬਸੰਤ ਸਿੰਘ ਕੋਠਾ ਗੁਰੂ, ਤੀਰਥ ਸਿੰਘ ਕੋਠਾ ਗੁਰੂ, ਜਸਪਾਲ ਸਿੰਘ ਪਾਲਾ, ਰਾਤੇਸ ਕੁਮਾਰ ਰਿੰਕੂ, ਡਾ ਸੰਦੀਪ ਸਿੰਘ ਭਗਤਾ ਆਦਿ ਹਾਜ਼ਰ ਸਨ।



