Skip to content
Independent perspectives. Global stories.
BREAKING

ਸਮੁੱਚਾ ਪੰਥ ਦੁਬਿਧਾ ਵਿੱਚ, ਹਰੇਕ ਦੀ ਸੂਈ ਰਾਜਨੀਤਕ ਤਾਕਤ ਉ¤ਤੇ

Share this story

ਵਾਸ਼ਿੰਗਟਨ ਡੀਸੀ, 23 ਅਕਤੂਬਰ- ਪੂਰੇ ਸੰਸਾਰ ਦੇ ਸਿੱਖ ਐਸੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ ਜਿਸ ਦਾ ਸਹਿਜੇ ਅੰਦਾਜ਼ਾ ਲਗਾਉਣਾ ਸ਼ਾਇਦ ਮੁਸ਼ਕਿਲ ਹੋਵੇ, ਕਿਉਂਕਿ ਕੋਈ ਵੀ ਸੰਸਥਾ, ਲੀਡਰ, ਧਾਰਮਿਕ ਬਿਰਤੀ ਵਾਲਾ ਕੋਈ ਵੀ ਸੁਲਝਾਊ ਜਾਂ ਉਸਾਰੂ ਤਰੀਕਾ ਨਹੀਂ ਦਸ ਰਿਹਾ, ਸਗੋਂ ਰਾਜਨੀਤਕ ਅਕਸ ਨੂੰ ਬੇਹਤਰ ਬਣਾਉਣ ਅਤੇ ਰਾਜਸੀ ਰੋਟੀਆਂ ਭਵਿੱਖ ਵਿੱਚ ਸੇਕਣ ਨੂੰ ਤਰਜੀਹ ਦੇ ਰਿਹਾ ਹੈ। ਉਹ ਚਾਹੇ ਧਰਨਿਆਂ ਦੀ ਪ੍ਰਤੀਨਿਧਤਾ ਕਰਨਾ ਹੋਵੇ ਜਾਂ ਅਸਤੀਫਾ ਦੇ ਕੇ ਭਵਿੱਖ ਵਿੱਚ ਲੋਕਾਂ ਦੀ ਹਮਾਇਤ ਹਾਸਿਲ ਕਰਨ ਦਾ ਰਾਹ ਪੱਕਿਆਂ ਕਰਨਾ ਹੋਵੇ ਜਾਂ ਸਭ ਤੋਂ ਮੂਹਰੇ ਹੋ ਕੇ ਆਪਣੇ ਆਪ ਨੂੰ ਪ੍ਰੈ¤ਸ ਦੇ ਰੂਬਰੂ ਕਰਕੇ ਆਪਣੀ ਹਉਮੇ ਦਾ ਇਜ਼ਹਾਰ ਕਰ ਰਿਹਾ ਹੋਵੇ। ਇਹ ਸਾਰੇ ਪਹਿਲੂਆਂ ’ਤੇ ਉਸਾਰੂ ਟਿੱਪਣੀ ਕਰਨ ਦੀ ਬਜਾਏ ਕਈ ਬਲਦੀ ’ਤੇ ਤੇਲ ਪਾ ਰਹੇ ਹਨ ਅਤੇ ਪਬਲਿਕ ਨੂੰ ਭੜਕਾਉਣ ਦਾ ਮਨਸੂਬਾ ਅਖਤਿਆਰ

ਕਰਕੇ ਆਪਣੀ ਦਿਮਾਗੀ ਖੇਡ ਖੇਡਣ ਨੂੰ ਤਰਜੀਹ ਦੇ ਰਹੇ ਹਨ। ਹਰੇਕ ਸਿੱਖ ਹਿਰਦਾ, ਪੰਥਕ ਹਿੱਤ, ਨਾਨਕ ਨਾਮ ਲੇਵਾ ਦੁਖੀ ਹੈ। ਉਸ ਨੂੰ ਇਜ਼ਹਾਰ ਨਾ ਤਾਂ ਸ਼ਬਦਾਂ ਵਿੱਚ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਦਿਲ ਖੋਲ ਕੇ ਵਿਖਾਇਆ ਜਾ ਸਕਦਾ ਹੈ, ਕਿਉਂਕਿ ਜੋ ਕੁਝ ਹੋਇਆ ਉਹ ਅਹਿਮ ਹੈ। ਸਮੁੱਚੇ ਨਾਨਕ ਨਾਮ ਲੇਵਾ ਪ੍ਰਾਣੀ ਵਾਪਰੀ ਘਟਨਾ ਬੇਅਦਬੀ ਤੋਂ ਪੀੜਤ ਹਨ, ਪਰ ਇਸ ਦੇ ਹੱਲ ਲਈ ਧਰਨੇ, ਭੜਕਾਊ ਤਕਰੀਰਾਂ, ਸਿੱਖਾਂ ਦੇ ਦੁਸ਼ਮਣ ਬਣ ਕੇ ਜਾਂ ਸਿੱਖਾਂ ਦੇ ਖਿਲਾਫ ਮਤੇ ਪਾ ਕੇ ਜਾਂ ਅਸਤੀਫੇ ਦੇ ਕੇ ਇਸ ਦਾ ਹੱਲ ਨਹੀਂ ਹੈ। ਲੋੜ ਹੈ ਨਾਨ-ਰਾਜਨੀਤਕ ਬੁੱਧੀਜੀਵੀਆਂ ਦੀ ਮਜ਼ਬੂਤ ਟੀਮ ਬਣਾ ਕੇ ਇਸ ਸਮੁੱਚੇ ਬੇਅਦਬੀ ਦੇ ਕਾਰੇ ਦੇ ਕਾਰਨ ਤੇ ਹਲ ਲੱਭਣ ਦੀ, ਜਿਸ ਲਈ ਅਜੇ ਤੱਕ ਨਾ ਤਾਂ ਰਾਜਨੀਤਕ ਪਾਰਟੀਆਂ ਸੋਚ ਰਹੀਆਂ ਹਨ ਅਤੇ ਨਾ ਹੀ ਪੰਥ ਹਿਤੈਸ਼ੀ ਇਸ ਵੱਲ ਕੋਈ ਕਦਮ ਪੁੱਟ ਰਹੇ ਹਨ ਸਗੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਆਪਣੀ ਹੋਂਦ ਦੀ ਮਜ਼ਬੂਤੀ ਲਈ ਬਿਆਨ ’ਤੇ ਬਿਆਨ ਦਾਗ ਰਹੇ ਹਨ। ਇਹ ਨਾ ਤਾਂ ਮਸਲੇ ਦਾ ਹੱਲ ਹੈ ਅਤੇ ਨਾ ਹੀ ਸ਼ਾਂਤਮਈ ਮਾਹੌਲ ਸਿਰਜਣ ਦਾ ਉਪਰਾਲਾ ਹੈ। ਲੋੜ ਹੈ ਅਸਲੀਅਤ ਤੋਂ ਜਾਣੂ ਹੋਣ ਲਈ ਸਰਕਾਰ ਨੂੰ ਜੁਡੀਸ਼ੀਅਲ ਸੁਪਰੀਮ ਕੋਰਟ ਦੀ ਟੀਮ ਤਜ਼ੁਰਬੇਕਾਰ ਜੱਜਾਂ ਦੀ ਗਠਿਤ ਕਰਕੇ ਲਾਮਬੰਦ ਪੜਤਾਲ ਕਰਵਾ ਕੇ ਅਸਲੀਅਤ ਨੂੰ ਸਾਹਮਣੇ ਲਿਆ ਕੇ ਲੋਕਾਂ ਦੇ ਹਿਰਦੇ ਸ਼ਾਂਤ ਕਰਨ ਦੀ, ਜਿਸ ਲਈ ਅਜੇ ਤੱਕ ਕਿਸੇ ਨੇ ਵੀ ਸਮੂਹਿਕ ਤੌਰ ’ਤੇ ਅੱਗੇ ਆ ਕੇ ਨਹੀਂ ਕਿਹਾ। ਦੂਜਾ ਅਕਾਲ ਤਖਤ ਸੁਪਰੀਮ ਹੈ ਉਥੇ ਜਾਰੀ ਕੀਤਾ ਹੁਕਮਨਾਮਾ ਗਲਤ ਸੀ ਪਰ ਉਸ ਦੀ ਦਰੁਸਤੀ ਤੋਂ ਬਾਅਦ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਹੈ, ਸਗੋਂ ਜਥੇਦਾਰਾਂ ਦੇ ਅਸਤੀਫੇ ਲੈ ਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕਰਕੇ ਮਾਹੌਲ ਨੂੰ ਨਿਰੰਤਰ ਕਰਨਾ ਚਾਹੀਦਾ ਹੈ। ਕਿਉਂਕਿ ਗਲਤੀ ਕਰਨ ਉਪਰੰਤ ਸੁਧਾਰ ਸੰਗਤ ਨੂੰ ਪ੍ਰਵਾਨ ਹੋਣਾ ਚਾਹੀਦਾ ਹੈ। ਹੁਣ ਸਵਾਲ ਹੈ ਕਿ ਜਥੇਦਾਰ ਦੀ ਨਿਯੁਕਤੀ ਜੇਕਰ ਸਰਬਤ ਖਾਲਸਾ ਰਾਹੀਂ ਕਰਨੀ ਹੈ ਤਾਂ ਉਸ ਲਈ ਜਥੇਦਾਰਾਂ ਦੇ ਨਾਵਾਂ ਨੂੰ ਪਹਿਲਾਂ ਉਜਾਗਰ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਕਿਰਦਾਰ, ਪੰਥਕ ਸੋਚ, ਪੰਥ ਪ੍ਰਤੀ ਵਫਾਦਾਰੀ, ਧਾਰਮਿਕ ਗਿਆਨ ਅਤੇ ਸ਼ਖਸੀਅਤ ਬਾਰੇ ਪਹਿਲਾਂ ਪੜਚੋਲ ਸੰਗਤ ਕਰ ਲਵੇ, ਕਿਉਂਕਿ ਸਰਬਤ ਖਾਲਸਾ ਵਿੱਚ ਵੀ ਜਥੇਦਾਰ ਥੋਪਣ ਦੀ ਨੀਤੀ ਅਖਤਿਆਰ ਕੀਤੀ ਜਾਣੀ ਹੈ। ਸੋ ਲੋੜ ਹੈ ਕਿ ਜਥੇਦਾਰ ਦੀ ਸਿਫਾਰਸ਼ ਸਿੱਖ ਪਾਰਲੀਮੈਂਟ ਨੂੰ ਕੀਤੀ ਜਾਵੇ ਅਤੇ ਉਨ੍ਹਾਂ ਦੀ ਪ੍ਰਧਾਨਗੀ ਕਰਕੇ ਨਿਯੁਕਤੀ ਕਰਵਾਈ ਜਾਵੇ। ਹਾਲ ਦੀ ਘੜੀ ਜਥੇਦਾਰਾਂ ਬਾਰੇ ਕੁਝ ਨਹੀਂ ਪਤਾ ਅਤੇ ਨਾ ਹੀ ਸਪਸ਼ਟ ਹੈ ਕਿ ਸਰਬਤ ਖਾਲਸਾ ਕੌਣ ਬੁਲਾ ਸਕਦਾ ਹੈ। ਇਹ ਕਾਰਜ ਸਿੱਖ ਪਾਰਲੀਮੈਂਟ ਨੂੰ ਕਰਨ ਦੇਣਾ ਚਾਹੀਦਾ ਹੈ, ਜਿਸ ਲਈ ਲੋੜ ਹੈ ਜਥੇਦਾਰਾਂ ਦੀਆਂ ਨਿਯੁਕਤੀਆਂ, ਉਨ੍ਹਾਂ ਲਈ ਸਿੱਖੀ ਕਾਨੂੰਨ, ਟਾਈਮ ਪੀਰੀਅਡ ਭਾਵ ਕਿੰਨੇ ਸਾਲ ਨਿਯੁਕਤ ਰਹਿਣਗੇ। ਉਪਰੋਕਤ ਸਾਰੀਆਂ ਗੱਲਾਂ ਲਈ ਲੋੜ ਹੈ ਬੁੱਧੀਜੀਵੀਆਂ ਦੀ ਟੀਮ ਗਠਿਤ ਕਰਕੇ ਉਨ੍ਹਾਂ ਦੇ ਸੁਝਾਵਾਂ ’ਤੇ ਵਿਚਾਰ ਕਰਕੇ ਭਵਿੱਖ ਵਿੱਚ ਫੈਸਲਾ ਲਿਆ ਜਾਵੇ। ਜੇਕਰ ਅਜਿਹਾ ਨਾ ਕੀਤਾ ਤਾਂ ਹਰੇਕ ਘੜੰਮ ਚੌਧਰੀ ਪੰਜਾਬ ਨੂੰ ਬਰਬਾਦ ਕਰ ਦੇਵੇਗਾ ਜਿਵੇਂ ਵਿਦੇਸ਼ੀ ਗੁਰੂ ਘਰਾਂ ਵਿੱਚ ਬਗੈਰ ਸੋਚੇ ਸਮਝੇ ਅਜਿਹੇ ਮਤੇ ਪਾਸ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਕੋਈ ਤੁਕ ਨਹੀਂ ਹੈ। ਭਾਵ ਕੋਈ ਵੀ ਇੱਕਸਾਰਤਾ ਨਹੀਂ ਹੈ ਜੋ ਅੱਜ ਤੱਕ ਚੁੱਪ ਸਨ ਜਾਂ ਆਰਐ¤ਸਐਸ ਦੇ ਪਿੱਠੂ ਸਨ ਜਾਂ ਖਾਲਿਸਤਾਨ ਦੇ ਬੈਨਰ ਥੱਲੇ ਕੌਮ ਦਾ ਨੁਕਸਾਨ ਕਰ ਚੁੱਕੇ ਹਨ। ਮੁੜ ਉਹ ਆਪਣੀ ਹੋਂਦ ਨੂੰ ਜਗਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਸ਼ਹੀਦਾਂ ਦੇ ਨਾਵਾਂ ’ਤੇ ਪੈਸੇ ਇਕੱਠੇ ਕਰਕੇ ਆਪਣੀ ਭੁੱਖ ਪੂਰੀ ਕਰਨਗੇ। ਬਹੁਤ ਹੀ ਸੰਜੀਦਗੀ ਨਾਲ ਅੱਜ ਵੀ ਸਰਕਾਰ ਨੂੰ ਅਲਟੀਮੇਟਮ ਦੇ ਕੇ ਮੌਕੇ ਨੂੰ ਹੱਥ ਵਿੱਚ ਕਰਕੇ ਮਾਹੌਲ ਨੂੰ ਸੁਧਾਰਿਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖਾਂ ਦਾ ਨੁਕਸਾਨ ਹੋਰ ਵੀ ਹੋਵੇਗਾ ਜਿਸ ਲਈ ਮੁਆਫੀ ਪ੍ਰਾਪਤ ਕਰਨੀ ਮੁਸ਼ਕਿਲ ਹੋਵੇਗੀ। ਲੋੜ ਹੈ ਮਿਲ ਬੈਠ ਸਮੂਹਿਕ ਤੌਰ ’ਤੇ ਹੱਲ ਕਰਨ ਦੀ ਨਾ ਕਿ ਸਥਿਤੀ ਨੂੰ ਖਰਾਬ ਕਰਕੇ ਨਿੱਜੀ ਰੋਟੀਆਂ ਸੇਕ ਕੇ ਸੱਤਾ ਵਿੱਚ ਆਉਣ ਦੀ।

WRITTEN BY