ਬਠਿੰਡਾ, 23 ਅਕਤੂਬਰ (ਸੁਖਵਿੰਦਰ ਸਰਾਂ, ਇੰਦਰਜੀਤ ਨਥਾਣਾ)- ਆਮ ਆਦਮੀ ਪਾਰਟੀ ਜੋਨ ਬਠਿੰਡਾ ਦੇ ਲੋਕ ਸਭਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਭਗਤਾ ਨੇ ਆਮ ਆਦਮੀ ਪਾਰਟੀ ਦੇ ਵ¦ਟੀਅਰਜ਼ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨਾ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜ਼ਰੀਵਾਲ ਬਰਗਾੜੀ ‘ਚ ਵਾਪਰੀ ਮੰਦਭਾਗੀ ਘਟਨਾ ਦੇ ਸ਼ਿਕਾਰ ਹੋਏ ਪਰਿਵਾਰਾਂ ਨੂੰ ਮਿਲਣ ਲਈ ਅੱਜ ਪੰਜਾਬ ਆ ਰਹੇ ਹਨ ਤਾਂ ਕਿ ਮੌਜ਼ੂਦਾ ਹਾਲਾਤਾਂ ਦਾ ਜਾਇਜਾ ਲੈ ਸਕਣ। ਉਨ੍ਹਾ ਦੱਸਿਆ ਕਿ ਅਰਵਿੰਦ ਕ।ਜ਼ਰੀਵਾਲ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ ਅਤੇ ਪੰਜਾਬ ‘ਚ ਸਾਂਤੀ ਲਈ ਅਰਦਾਸ ਕਰਨਗੇ। ਉਨਾ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸ਼ਦ ਪੂਰੇ ਪੰਜਾਬ ‘ਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣਾ ਹੈ। ਇਸ ਮੌਕੇ ਉਨ੍ਹਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਧੰਨਵਾਦ ਦੇ ਪਾਤਰ ਹਨ ਜੋ ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਨੂੰ ਸ਼ਮਝ ਗਏ ਹਨ ਇਸ ਮੁਸ਼ੀਬਤ ਵਿੱਚ ਮੋਢੇ ਨਾਲ ਮੋਢਾ ਜੋੜਕੇ ਖੜੇ ਹਨ। ਇਸ ਸਮੋਂ ਉਨ੍ਹਾ ਨਾਲ ਕੁਲਵਿੰਦਰ ਸਿੰਘ, ਦਰਬਾਰਾ ਸਿੰਘ, ਪ੍ਰੇਮ ਕੁਮਾਰ , ਜਸਵਿੰਦਰ ਅਟਵਾਲ, ਬਲਵਿੰਦਰ ਕਾਕਾ ਅਤੇ ਮੀਡੀਆ ਇੰਚਾਰਜ ਨੀਲ ਗਰਗ ਹਾਜ਼ਰ ਸਨ।



