Skip to content
Independent perspectives. Global stories.
BREAKING

ਸੀਪੀਐਸ ਘੁੰਨਸ ਦੀ ਕੋਠੀ ਦਾ ਘੇਰਾਓ ਕਰਨ ਜਾ ਰਹੇ ਕਿਸਾਨ ਕਾਬੂ

Share this story

ਬਰਨਾਲਾ, 23 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਅਕਾਲੀਆਂ ਦੇ ਘਿਰਾਓ ਕਰਨ ਦੇ ਕੀਤੇ ਐਲਾਨ ਦੇ ਚਲਦਿਆਂ ਅ¤ਜ ਵ¤ਖੋ-ਵ¤ਖ ਪਿੰਡਾਂ ’ਚੋਂ ਕਿਸਾਨਾਂ ਨੇ ਮੋਰਚੇ ਸੰਭਾਲਣ ਦੀਆਂ ਜੀਵੇਂ ਹੀ ਆਪਣੇ ਨਿਸ਼ਚਤ ਥਾਵਾਂ ’ਤੇ ਇਕ¤ਤ੍ਰਤ ਹੋਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਉਹਨਾਂ ਨੂੰ ਉ¤ਥੇ ਹੀ ਦਬੋਚ ਲਿਆ। ਦ¤ਸਣਯੋਗ ਹੈ ਕਿ ਸੀਪੀਐਸ ਘੁੰਨਸ ਦੀ ਕੋਠੀ ਨੂੰ ਚਾਰੇ ਪਾਸਿਓੰ ਪੁਲਿਸ ਛਾਓਣੀ ’ਚ ਤਬਦੀਲ ਕਰ ਦਿ¤ਤਾ ਗਿਆ ਸੀ। ਪੁਲਿਸ ਦੇ ਉ¤ਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਅ¤ਗੇ ਐਸਪੀ (ਡੀ) ਸਵਰਨ ਸਿੰਘ ਖੰਨਾ ਅਤੇ ਡੀਐਸਪੀ ਪਲਵਿੰਦਰ ਸਿੰਘ ਚੀਮਾਂ ਨੂੰ ਵਿਸ਼ੇਸ਼ ਤੌਰ ’ਤੇ ਤੈਨਾਤ ਕੀਤਾ ਗਿਆ ਸੀ। ਅਕਾਲੀ ਦਲ ਦੇ ਪ੍ਰਮੁੱਖ ਆਗੂ ਮੁ¤ਖ ਸੰਸਦੀ ਸਕ¤ਤਰ ਬਲਬੀਰ ਸਿੰਘ ਘੁੰਨਸ ਦੀ ਕੋਠੀ ਦਾ ਘਿਰਾਓ ਕਰਨ ਦੀ ਯੋਜਨਾ ਨੂੰ ਲੈਕੇ ਧੌਲਾ ਬੱਸ ਅੱਡਾ ’ਤੇ ਇਕ¤ਠੇ ਹੋਏ ਕਿਸਾਨ ਯੂਨੀਅਨ ਦੀਆਂ ਬੀਬੀਆਂ ਸਮੇਤ 50 ਕਿਸਾਨਾਂ ਨੂੰ ਪੁਲਸਰਿਹਾਸਤ ’ਚ ਲੈ ਲਿਆ। ਇਹ ਲੋਕ ਮੁਜ਼ਾਹਰੇ ਦੇ ਰੂਪ ਵਿਚ ਇਕੱਠੇ ਹੋ ਕੇ ਬੱਸ ਸਟੈਂਡ ਧੌਲਾ ਵੱਲ ਜਾ ਰਹੇ ਸਨ। ਗ੍ਰਿਫ਼ਤਾਰੀ ਤੋਂ ਪਹਿਲਾਂ ਕਿਸਾਨਾਂ ਨੇ ਬਰਨਾਲਾ-ਮਾਨਸਾ ਰੋਡ ’ਤੇ ਹਰ ਤੁਰੇ ਜਾਂਦੇ ਵਿਅਕਤੀ ਅਤੇ ਔਰਤ ਨੂੰ ਰੋਕ ਰੋਕ ਕੇ ਧਰਨੇ ਵਾਰੇ ਸੂਹ ਲੈਣ ਦੀ ਕੋਸ਼ਿਸ਼ ਵੀ ਕੀਤੀ। ਗਿਰਫਤਾਰ ਕੀਤੇ ਕਿਸਾਨ ਨੇਤਾਵਾਂ ’ਚ ਰੂਪ ਸਿੰਘ ਧੌਲਾ, ਗੁਰਮੇਲ ਸਿੰਘ, ਗੁਰਨੈਬ ਸਿੰਘ, ਗੁਰਮੀਤ ਸਿੰਘ, ਮੰਗਲ ਦਾਸ ਸ਼ਾਮਲ ਸਨ। ਜਿਹਨਾਂ ਨੂੰ ਆਹਲਾ ਪੁਲਸ ਅਧਿਕਾਰੀਆਂ ਗੁਰਜੋਤ ਸਿੰਘ, ਕੇਸਰ ਸਿੰਘ ਧਾਲੀਵਾਲ ਮਲਕੀਤ ਸਿੰਘ ਚੀਮਾ ਦੀ ਅਗਵਾਈ ਵਿਚ ਗ੍ਰਿਫ਼ਤਾਰ ਕੀਤਾ ਗਿਆ। ਹੋਰਨਾਂ ਥਾਵਾਂ ਤੋਂ ਰਿਹਾਸਤ ’ਚ ਲਏ ਕਿਸਾਨ ਆਗੂਆਂ ਵਿ¤ਚ ਮਾਨ ਸਿੰਘ ਗੁਰਮਾਂ, ਬਲਜਿੰਦਰ ਸਿੰਘ ਅਤੇ ਬਲਦੇਵ ਸਿੰਘ ਠੁ¤ਲੀਵਾਲ, ਬੀਰਪਾਲ ਸਿੰਘ ਅਤੇ ਰਣ ਸਿੰਘ ਸੰਧੂ ਕਲਾਂ, ਜਗਰੂਪ ਸਿੰਘ ਲੈਣੇਵਾਲ, ਖੜਗ ਸਿੰਘ ਸ਼ਾਮਲ ਹਨ। ਜਿੰਨਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਲਾਪਰਵਾਹੀ ਦੇ ਚਲਦਿਆਂ ਕਿਸਾਨਾਂ ਵ¤ਲੋਂ ਬੜੀ ਹੀ ਮਿਹਨਤ ਨਾਲ ਬੀਜੀ ਹੋਈ ਨਰਮੇ, ਦਾਲਾਂ ਅਤੇ ਹੋਰਨਾਂ ਫ਼ਸਲਾਂ ’ਤੇ ਅਸਰ ਹੋਇਆ। ਜਿੰਨਾਂ ਦਾ ਯੋਗ ਮੁਆਵਜਾ ਨਾ ਮਿਲਣ ’ਤੇ ਕਿਸਾਨ ਤਬਾਹੀ ਅਤੇ ਬਰਬਾਦੀ ਦੇ ਕੰਢੇ ਆ ਜਾਣਗੇ। ਉਂਨਾਂ ਵ¤ਲੋਂ ਸ¤ਤਾਧਾਰੀ ਆਗੂਆਂ ਦੀਆਂ ਕੋਠੀਆਂ ’ਤੇ ਧਰਨੇ ਲਾਊਣ ਦਾ ਮਕਸਦ ਸਰਕਾਰ ਨੂੰ ਜਗਾਊਣ ਅਤੇ ਬਰਬਾਦੀ ’ਤੇ ਅੰਕੁਸ਼ ਲਗਾਊਣ ਦਾ ਹੈ। ਇਹ ਕਹਿੰਦੇ ਨੇ ਅਧਿਕਾਰੀ- ਜ਼ਿਲ੍ਹਾ ਪੁਲਿਸ ਮੁ¤ਖੀ ਉਪਿੰਦਰ ਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਜ਼ਿਲਾਭਰ ਤੋਂ ਕੁਝ ਕਿਸਾਨਾਂ ਨੂੰ ਕਾਬੂ ਤਾਂ ਕੀਤਾ ਗਿਆ ਸੀ, ਪਰ ਸਮਾਂ ਉਂਨਾਂ ’ਤੇ ਕਿਸੇ ਕਿਸਮ ਦੀ ਕੋਈ ਕਨੂੰਨੀ ਕਾਰਵਾਈ ਨਾ ਕਰਦਿਆਂ ਕੁਝ ਘੰਟਿਆਂ ਬਾਅਦ ਆਜ਼ਾਦ ਕਰ ਦਿ¤ਤਾ ਸੀ।

WRITTEN BY