ਫਿਰੋਜ਼ਪੁਰ, 20 ਅਕਤੂਬਰ (ਸਤਨਾਮ ਭੁੱਲਰ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੰਜਾਬ ਸਰਕਾਰ ਦੇ ਨਿਯੰਤਰਣ ਤੋਂ ਬਾਹਰ ਹੋਈ ਸਿੱਖ ਸੰਗਤ ਹੁਣ ਪੂਰੀ ਤਰਾਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੇ ਨਿਯੰਤਰਣ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੇ ਘਟਨਾ ਸਥਾਨ ਬਣੇ ਫਰੀਦਕੋਟ ਦੇ ਪਿੰਡ ਬਰਗਾੜੀ ਅਤੇ ਫਿਰੋਜ਼ਪਰ ਦੇ ਪਿੰਡ ਨਾਜੂਸ਼ਾਹ ਮਿਸ਼ਰੀ ਸਮੇਤ ਸਮੁੱਚੇ ਮਾਲਵਾ ਇਲਾਕੇ ’ਚ ਬੀਤੇ ਕੁਝ ਦਿਨਾਂ ਦੇ ਮੁਕਾਬਲੇ ਹਾਲਾਤ ਸ਼ਾਂਤੀਪੂਰਵਕ ਬਣੇ ਹੋਏ ਹਨ ਜਿਸਦਾ ਸਿਹਰਾ ਸਮੁੱਚੇ ਤੌਰ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਸਮੇਤ ਉਹਨਾਂ ਧਾਰਮਿਕ ਆਗੂਆਂ ਨੂੰ ਜਾਂਦਾ ਹੈ ਜਿੰਨਾਂ ਨੇ ਬਰਗਾੜੀ ਸੰਤਾਪ ਆਪਣੇ ਸ਼ਰੀਰ ਤੇ ਹੰਢਾਇਐ। ਅਦਾਰਾ ਪੰਜਾਬ ਟਾਈਮਸ ਦੇ ਇਸ ਪੱਤਰਕਾਰ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਕੋਟ ਕਪੂਰਾ ਅਤੇ ਫਿਰੋਜ਼ਪੁਰ ਦੇ ਸ਼ਹਿਰ ਅਤੇ ਛਾਉਣੀ ਇਲਾਕਿਆਂ ਦੀ ਸਿੱਖ ਸੰਗਤ ਅਤੇ
ਵਪਾਰਕ ਕਾਰੋਬਾਰੀਆਂ ਕੋਲੋਂ ਲਈ ਗਈ ਪ੍ਰਤੀਕਿਰਿਆ ਮੁਤਾਬਿਕ ਇਸ ਵਕਤ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨਹੀਂ ਵਿਚਰ ਰਹੀ ਬਲਕਿ ਇੰਜ ਜਾਪਦਾ ਹੈ ਕਿ ਸੂਬੇ ਅੰਦਰ ਸਰਕਾਰ ਧਾਰਮਿਕ ਜਥੇਬੰਦੀਆਂ ਚਲਾ ਰਹੀਆਂ ਹੋਣ। ਸਮੁੱਚੇ ਮਾਲਵਾ ਇਲਾਕੇ ਨੇ ਧਾਰਮਿਕ ਆਗੂਆਂ ਵੱਲੋਂ ਤੈਅ ਕੀਤੇ ਗਏ ਸੰਘਰਸ਼ ਦੇ ਏਜੰਡ ਨੂੰ ਮਨਦਿਆਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਹੁਰਮਤੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵਿੱਢੇ ਸੰਘਰਸ਼ ਦਾ ਦਾਇਰਾ ਨਾ ਸਿਰਫ ਪ੍ਰਚੰਡ ਕੀਤਾ ਬਲਕਿ ਆਮ ਜਨਤਾ ਦੇ ਆਵਾ ਗਮਨ ਲਈ ਸਹਾਇਕ ਰਸਤਿਆਂ ਨੂੰ ਖੋਲ੍ਹ ਕੇ ਸਾਬਤ ਕੀਤਾ ਹੈ ਕਿ ਹਾਲਾਤ ਪੂਰੀ ਤਰਾਂ ਧਾਰਮਿਕ ਜਥੇਬੰਦੀਆਂ ਅਤੇ ਉਹਨਾਂ ਦੇ ਆਗੂਆਂ ਦੇ ਨਿਯੰਤਰਨ ਵਿਚ ਹਨ। ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਤ ਕੁਝ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਨੁਸਾਰ ਪੰਜਾਬ ਦੇ ਮੌਜੂਦਾ ਹਾਲਤਾਂ ਨੂੰ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ’ਚ ਰਾਜ ਅੰਦਰ ਧਾਰਮਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸਲ ਪੰਥਕ ਸਰਕਾਰ ਸਥਾਪਿਤ ਕਰਨ ਦਾ ਪੰਥਕ ਧਿਰਾਂ ਵੱਲੋਂ ਅਮਲ ਸ਼ੁਰੂ ਕੀਤਾ ਜਾ ਸਕਦਾ ਹੈ। ਆਉਂਦੇ ਸਮੇਂ ’ਚ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਸਿੱਧੀ ਜਿੰਮੇਵਾਰੀ ਅਕਾਲੀ ਲੀਡਰਾਂ ਅਤੇ ਸਿੱਖ ਸੰਗਤ ਤੇ ਗੋਲੀਆਂ ਚਲਾਉਣ ਲਈ ਅਸਲ ਜਿੰਮੇਵਾਰ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਅਮਰ ਸਿੰਘ ਚਾਹਲ, ਤਤਕਾਲੀਨ ਐਸ ਐਸ ਪੀ ਫਰੀਦਕੋਟ ਅਤੇ ਮੌਜੂਦਾ ਐਸ.ਐਸ.ਪੀ ਫਰੀਦਕੋਟ ਦੀ ਹੋਵੇਗੀ। ਬਕੌਲ ਸਿੱਖ ਸਗੰਤ ਜੇਕਰ ਸੂਬਾ ਸਰਕਾਰ ਆਪਣੇ ਮੌਜੂਦਾ ਅਕਸ ਨੂੰ ਸੁਧਾਰਨਾ ਚਾਹੁੰਦੀ ਹੈ ਤਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਹੁਰਮਤੀ ਕਰਨ ਵਾਲੇ ਦੋਸ਼ੀਆਂ ਅਤੇ ਉਕਤ ਪੁਲਿਸ ਅਫਸਰਾਂ ਖਿਲਾਫ ਕਤਲ ਦੇ ਮੁਕੱਦਮੇ ਦਰਜ ਕਰਕੇ ਫਾਸਟ ਟਰੈਕ ਅਦਾਲਤਾਂ ਰਾਹੀਂ ਚਾਰਾਜੋਈ ਸ਼ੁਰੂ ਕਰਵਾਏ। ਨਸ਼ੀਲੇ ਪਦਾਰਥਾਂ ਦੀ ਤਸਕਰੀ, ਰੇਤਾ ਦੀ ਕਾਲਾ ਬਜ਼ਾਰੀ, ਚਿੱਟੇ ਮੱਛਰ ਦੀ ਮਾਰ ਦੇ ਡੰਗੇ ਕਿਸਾਨਾਂ ਦੇ ਸੰਘਰਸ਼ ਵਰਗੇ ਮੁੱਦਿਆਂ ਤੇ ਪਹਿਲਾਂ ਹੀ ਹਾਸ਼ੀਏ ਤੇ ਜਾ ਚੁੱਕੀ ਮੌਜੂਦਾ ਸਰਕਾਰ ਐਤਕੀਂ ਅੱਤ ਦੇ ਗੰਭੀਰ ਪੰਥਕ ਮੁੱਦੇ ਤੇ ਘੁੰਮਣਘੇਰੀ ’ਚ ਫਸ ਚੁੱਕੀ ਐ। ਸਰਕਾਰ ਦੀ ਦਸ਼ਾ ਅਤੇ ਦਿਸ਼ਾ ਕੀ ਹੋਵੇਗੀ ਆਉਂਦੇ ਕੁਝ ਦਿਨਾਂ ’ਚ ਸਥਿਤੀ ਸਪਸ਼ਟ ਹੋਵੇਗੀ ਲੇਕਿਨ ਮੌਜੂਦਾ ਸਮੇਂ ’ਚ ਸੂਬਾ ਸਰਕਾਰ ਅਤੇ ਇਸ ਦੀਆਂ ਸਮੁੱਚੀਆਂ ਏਜੰਸੀਆਂ ਵੱਡੀ ਅਗਨੀ ਪ੍ਰਖਿਆ ਚੋਂ ¦ਘ ਰਹੀਆਂ ਹਨ।



