ਚੰਡੀਗੜ੍ਹ, 19 ਅਕਤੂਬਰ (ਪੀ. ਟੀ.)- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਬਾਜਵਾ ਨੇ ਆਪਣੇ ਪਦ ਤੋਂ ਅਸਤੀਫਾ ਦਿ¤ਤਾ ਹੈ ਤੇ ਉਹ ਪਾਰਟੀ ’ਚ ਅਜੇ ਵੀ ਬਣੇ ਰਹਿਣਗੇ। ਇਸੇ ਤਰ੍ਹਾਂ ਸ਼੍ਰੀ ਹਰਗੋਬਿੰਦਪੁਰ ਤੋਂ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਤੋਗਾਲਵਾਲ ਨੇ ਵੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦਿ¤ਤਾ ਹੈ। ਬਾਜਵਾ ਨੇ ਏਬੀਪੀ ਸਾਂਝਾ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,ਪੁਲਿਸ ਦੀ ਧ¤ਕੇਸ਼ਾਹੀ ਤੇ ਅਕਾਲ ਤਖ਼ਤ ਵ¤ਲੋਂ ਗੁਰਮੀ ਰਾਮ ਰਹੀਮ ਨੂੰ ਦਿ¤ਤੀ ਮੁਆਫੀ ਦੇ ਵਿਰੋਧ ਵਜੋਂ ਅਸਤੀਫਾ ਦਿ¤ਤਾ ਹੈ। ਉਨ੍ਹਾਂ ਕਿਹਾ ਕਿ ਲੀਡਰਾਂ ਨੇ ਸਿ¤ਖ ਧਰਮ ਨੂੰ ਮਜ਼ਾਕ ਬਣਾ ਦਿ¤ਤਾ ਹੈ ਤੇ ਜੋ ਦਿਲ ‘ਚ ਆਉਂਦਾ ਹੈ ਉਹ ਫੈਸਲੇ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਦੇ ਦਿ¤ਤਾ ਹੈ ਤੇ ਮੈਂ ਪੰਥ ਦੀ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਹਾਂ।ਬਾਜਵਾ ਨੇ ਕਿਹਾ ਕਿ ਮੈਂ ਕਿਸੇ ਹੋਰ ਪਾਰਟੀ ‘ਚ ਜਾਣ ਲਈ ਅਸਤੀਫਾ ਨਹੀਂ ਦਿ¤ਤਾ ਹੈ ਸਗੋਂ ਗਲਤ ਨੂੰ ਗਲਤ ਕਹਿਣ ਦੀ ਜ਼ੁਅ¤ਰਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਇਲਾਕੇ ‘ਚ ਅਕਾਲੀ ਦਲ ਨੂੰ ਖੜ੍ਹੇ ਕਰਨ ਵਾਲਿਆਂ ‘ਚੋਂ ਉਹ ਵੀ ਇਕ ਹਨ ਪਰ ਪਿਛਲੇ ਦਿਨਾਂ ਦੀ ਅਕਾਲੀ ਦਲ ਦੀ ਕਾਰਗੁਜ਼ਾਰੀ ਤੋਂ ਉਹ ਖ਼ੁਸ਼ ਨਹੀਂ ਹਨ। ਦ¤ਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਐਸਜੀਪੀਸੀ ਮੈਂਬਰ ਤੇ ਅਕਾਲੀ ਦੇ ਲੀਡਰ ਲਗਾਤਾਰ ਅਸਤੀਫੇ ਦੇ ਰਹੇ ਹਨ ਪਰ ਕਮੇਟੀ ਤੇ ਪਾਰਟੀ ਵ¤ਲੋਂ ਇਨ੍ਹਾਂ ਦੇ ਅਸਤੀਫੇ ਮਨਜ਼ੂਰ ਨਹੀਂ ਕੀਤੇ ਜਾ ਰਹੇ ਹਨ।



