Skip to content
Independent perspectives. Global stories.
BREAKING

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਪੰਜਾਬ ਭਰ ’ਚ ਹੋਰ ਵਿਸ਼ਾਲ ਰੋਸ ਪ੍ਰਦਰਸ਼ਨ

Share this story

ਚੰਡੀਗੜ੍ਹ, 19 ਅਕਤੂਬਰ (ਪੀ. ਟੀ. ਲਾਇਵ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਹੋਣ ਕਾਰਨ ਸਿੱਖ ਸੰਗਤਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਹੋਰ ਵਧ ਗਿਆ ਹੈ। ਸੋਮਵਾਰ ਨੂੰ ਪੂਰੇ ਪੰਜਾਬ ਵਿੱਚ ਹੋਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਸੰਗਤ ਨੇ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਨੂੰ ਠੱਪ ਕਰ ਦਿੱਤਾ। ਵਿਦਿਅਕ ਸੰਸਥਾਵਾਂ ਅਤੇ ਬਾਜ਼ਾਰ ਵੀ ਬੰਦ ਰੱਖੇ ਗਏ। ਮਾਲਵੇ ਤੋਂ ਬਾਅਦ ਹੁਣ ਦੋਆਬੇ ਵਿੱਚ ਵੀ ਸੰਗਤਾਂ ਦਾ ਰੋਸ ਵਧ ਰਿਹਾ ਹੈ। ਸੰਗਤ ਵੱਲੋਂ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਮਾਰਗ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਪਠਾਨਕੋਟ ਅਤੇ ਤਰਨਤਾਰਨ ਵਿੱਚ ਸੰਗਤਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਕਪੂਰਥਲਾ ਮਾਰਗ ਨੂੰ ਵੀ ਸਿੱਖ ਸੰਗਤਾਂ ਨੇ ਬੰਦ ਕਰ ਦਿੱਤਾ। ਜਲੰਧਰ ਲੁਧਿਆਣਾ ਮਾਰਗ ਅਤੇ ਬੰਗਾ ਚੰਡੀਗੜ੍ਹ ਮਾਰਗ ’ਤੇ ਵੀ ਆਵਾਜਈ ਨਹੀਂ ਚਲ ਸਕੀ। ਜਲੰਧਰ ਵਿੱਚ ਸੰਗਤਾਂ ਵੱਲੋਂ ਕਈ ਥਾਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਮੁੱਖ ਜੀਟੀ ਰੋਡ ’ਤੇ ਆਵਾਜਾਈ ਠੱਪ ਹੋ ਗਈ। ਸੰਗਤਾਂ ਵੱਲੋਂ ਸ਼ਹਿਰ ਵਿੱਚ ਬਾਜ਼ਾਰ ਵੀ ਬੰਦ ਕਰਵਾਏ ਗਏ। ਬਾਜ਼ਾਰ ਬੰਦ ਕਰਾਉਣ ਦੌਰਾਨ ਕੁਝਸਿੱਖ ਨੌਜਵਾਨਾਂ ਦਾ ਮਾਈ ਹੀਰਾ ਗੇਟ ਖੇਤਰ ਵਿੱਚ ਦੁਕਾਨਦਾਰਾਂ ਨਾਲ ਟਕਰਾਅ ਹੋ ਗਿਆ। ਇਸ ਟਕਰਾਅ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਦੁਕਾਨਦਾਰਾਂ ਦੀ ਅਗਵਾਈ ਕਰਕੇ ਰੋਸ ਪ੍ਰਗਟਾਵਾ ਕੀਤਾ। ਭਾਜਪਾ ਆਗੂਆਂ ਨੇ ਸਿੱਖ ਨੇਤਾਵਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ। ਇਸ ਦੌਰਾਨ ਪਥਰਾਅ ਹੋਣ ਦੀ ਵੀ ਚਰਚਾ ਹੈ। ਸ਼ਹਿਰ ਵਿੱਚ ਤਣਾਅ ਫੈਲਿਆ ਹੋਇਆ ਹੈ। ਜਲੰਧਰ ਲੁਧਿਆਣਾ ਮਾਰਗ ’ਤੇ ਕਈ ਥਾਂ ਧਰਨੇ ਲਾਏ ਗਏ। ਗੋਰਾਇਆਂ ਅਤੇ ਫਗਵਾੜਾ ਵਿੱਚ ਵੀ ਰੋਸ ਪ੍ਰਦਰਸ਼ਨ ਦੀਆਂ ਖਬਰਾਂ ਹਨ। ਹੁਣ ਇਸ ਅੰਦੋਲਨ ਵਿੱਚ ਸਿੱਖ ਵਿਦਿਆਰਥੀ ਵੀ ਸ਼ਾਮਿਲ ਹੋ ਗਏ ਹਨ। ਲੁਧਿਆਣਾ ਦੇ ਗੁਰੂਨਾਨਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਇਕਾਟ ਕਰਕੇ ਕਈ ਘੰਟੇ ਸੜਕ ’ਤੇ ਰੋਸ ਪ੍ਰਦਰਸ਼ਨ ਕੀਤਾ। ਫਗਵਾੜਾ ਚਹੇੜੂ ਪੁਲ ’ਤੇ ਧਰਨੇ ਕਾਰਨ ਕਈ ਘੰਟੇ ਟਰੈਫਿਕ ਜਾਮ ਰਿਹਾ। ਜਲੰਧਰ ਦੇ ਪੀਏਪੀ ਚੌਕ ’ਚ ਵੀ ਟਰੈਫਿਕ ਰੁਕਿਆ ਰਿਹਾ। ਸੰਗਤ ਵੱਲੋਂ ਕੋਟਕਪੁਰਾ, ਹਰੀਕੇ, ਮਹਿਲਾ ਅਤੇ ਕੁਝ ਹੋਰ ਥਾਵਾਂ ’ਤੇ ਪੱਕੇ ਧਰਨੇ ਹਾਲੇ ਵੀ ਜਾਰੀ ਹਨ। ਇਨ੍ਹਾਂ ਧਰਨਿਆਂ ਵਿੱਚ ਸੰਗਤ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਮੰਗਲਵਾਰ ਨੂੰ ਸ਼ਾਮ 5 ਵਜੇ ਬੁਲਾਈ ਹੈ। ਪੁਲਿਸ ਹਾਲੇ ਤੱਕ ਬੇਅਦਬੀ ਦੇ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ। ਹੁਸ਼ਿਆਰਪੁਰ ਜ¦ਧਰ ਬਾਈਪਾਸ ਤੇ ਤਿੰਨ ਘੰਟੇ ਤੱਕ ਸ਼ਾਤਮਈ ਧਰਨਾ ਹੁਸ਼ਿਆਰਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋ ਅੱਜ ਸਿੱਖ ਜਥੇਬੰਦੀਆ ਵਲੋ ਹੁਸ਼ਿਆਰਪੁਰ ਜਲੰਧਰ ਬਾਈਪਾਸ ਤੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਕਰੀਬ ਤਿੰਨ ਘੰਟੇ ਤੱਕ ਚੱਕਾ ਜਾਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਤੇ ਸਿੰਘ ਜਥੇਬੰਦੀਆ ਨੇ ਕਿਹਾ ਕਿ ਜਦੋ ਤੱਕ ਸਰਕਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾ ਨਹੀ ਦਿੰਦੀ ਉਸ ਵੱਖਤ ਇਹ ਧਰਨੇ ਜਾਰੀ ਰਹਿਣਗੇ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਧਰਨੇ ਵਿੱਚ ਅਕਾਲੀ ਦੱਲ ਦੇ ਕਈ ਅਹੁਦੇਦਾਰਾਂ ਵਲੋ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਜਿਨ੍ਹਾਂ ਵਿੱਚ ਭਾਈ ਰਣਦੀਰ ਸਿੰਘ ਚਟਿਆਣਾ ਮੈਬਰ ਸੰਮਤੀ ਪ੍ਰਧਾਨ ਤੇ ਹੋਰ ਵੀ ਸਾਰੇ ਅਹੁਦਿਆ ਤੋ,ਇੰਦਰਜੀਤ ਸਿੰਘ ਗੋਲਡੀ ਜਰਨਲ ਸਕੱਤਰ ਅਕਾਲੀ ਦੱਲ ਤੋ ਲੱਖਾ ਸਿੰਘ ਪਾਲਦੀ ਪ੍ਰਧਾਨ ਜਿਲ੍ਹਾਂ ਅਕਾਲੀ ਦੱਲ ਤੋ,ਜਸਪਾਲ ਸਿੰਘ ਫਮੀਆ ਯੂਥ ਅਕਾਲੀ ਦੱਲ, ਇਕਬਾਲ ਸਿੰਘ ਖੇੜਾਂ ਅਕਾਲੀ ਦੱਲ ਤੋ ਅਸਤੀਫਾ ਦੇ ਦਿੱਤਾ ਤੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀਆ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ।ਜਿਸ ਦੀ ਗੁਨਾਹਕਾਰਾ ਨੂੰ ਸਖਤ ਤੋ ਸਖਤ ਸਜ਼ਾ ਮਿਲਣੀ ਚਾਹਿਦੀ ਹੈ ਤਾ ਜੋ ਅਗੇ ਤੋ ਕੋਈ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਬਾਰੇ ਸੋਚੇ ਵੀ ਨਾ। ਇਸ ਮੌਕੇ ਲਖਵੀਰ ਸਿੰਘ ਡਾਨਸੀਵਾਲ,ਗੁਰਦੀਪ ਸਿੰਘ ਗੜਦੀਵਾਲ,ਭਾਈ ਜੋਗਾ ਸਿੰਘ ਥਿਆੜਾ,ਭਾਈ ਬਲਵਿੰਦਰ ਸਿੰਘ ਰੰਧਾਵਾ ਬਰੋਟਾ,ਬਾਬਾ ਗੁਰਦੇਵ ਸਿੰਘ ਜੀ ਤਾਰਨਾ ਦੱਲ,ਬਾਬਾ ਕਰਮਜੀਤ ਸਿੰਘ ਜੀ ਸਿਗੜੀਵਾਲਾ,ਇਕਬਾਲ ਸਿੰਘ ਖੇੜਾ,ਜਗਵਿੰਦਰ ਸਿੰਘ,ਭਾਈ ਗੁਰਦੀਪ ਸਿੰਘ ਖੁਣਖਣਾ,ਗੁਰਨਾਮ ਸਿੰਘ ਜੀ ਸਿਗੜੀਵਾਲਾ, ਸ ਚਰਨਜੀਤ ਸਿੰਘ,ਕਿਰਪਾਲ ਸਿੰਘ ਪਾਲਦੀ, ਰਣਜੀਤ ਸਿੰਘ ਸਾਬੀ, ਪ੍ਰਮਿੰਦਰ ਸਿੰਘ ਮੈਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ,ਸੰਦੀਪ ਸਿੰਘ, ਪਰਮਜੀਤ ਸਿੰਘ,ਸੰਦੀਪ ਸਿੰਘ ਜੀ ਟਾਡਾ,ਗੁਰਦੀਪ ਸਿੰਘ ਜੀ ਕਾਲਕਟ, ਸ ਨਵਲਜੀਤ ਸਿੰਘ,ਕਰਨੈਲ ਸਿੰਘ ਲਵਲੀ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਜੰਡਿਆਲਾ ਗੁਰੂ ਲਗਾਤਾਰ ਤੀਸਰੇ ਦਿਨ ਸੰਪੂਰਨ ਬੰਦ ਪੁਲਿਸ ਸਟੇਸ਼ਨ ਅੱਗੇ ਲਗਾਏ ਜਬਰਦਸਤ ਰੋਸ ਧਰਨਾ ਜੰਡਿਆਲਾ ਗੁਰੂ (ਵਰੁਣ ਸੋਨੀ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਹੋ ਰਹੀ ਬੇਅਦਬੀ ਦੇ ਰੋਸ ਵਜੋਂ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸਮੂਹ ਸਾਧ ਸੰਗਤ ਜੰਡਿਆਲਾ ਗੁਰੁ ਵਲੋਂ ਗੁਰਦੁਆਰਾ ਸਿੰਘ ਸਭਾ ਬਾਜਾਰ ਕਸ਼ਮੀਰੀਆਂ ਤੋਂ ਇੱਕ ਵਿਸ਼ਾਲ ਰੋਸ ਮਾਰਚ ਸਵੇਰੇ 10 ਵਜੇ ਕੱਢਿਆ ਗਿਆ। ਭਾਈ ਹਰੀ ਸਿੰਘ ਸ਼ਿਮਲਾ ਵਾਲੇ ਵਲੋਂ ਅਰਦਾਸ ਕਰਨ ਉਪਰੰਤ ਜਥੇ ਨੂੰ ਰਵਾਨਾ ਕਰਨ ਤੋਂ ਬਾਅਦ ਸੰਗਤ ਸ਼ਾਂਤੀਪੂਰਵਕ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਵੱਖ ਵੱਖ ਬਾਜਾਰਾਂ ਵਿਚੋਂ ਹੁੰਦੀ ਹੋਈ ਥਾਣਾ ਜੰਡਿਆਲਾ ਗੁਰੁ ਦੇ ਅੱਗੇ ਰੋਸ ਧਰਨਾ ਲਗਾਕੇ ਬੈਠ ਗਈ। ਇਸ ਦੌਰਾਨ ਜੰਡਿਆਲਾ ਗੁਰੁ ਦੇ ਸਾਰੇ ਸਰਕਾਰੀ ਪ੍ਰਾਈਵੇਟ ਬੈਂਕ, ਸਕੂਲ, ਕਾੱਲਜ, ਰੇਹੜੀਆਂ, ਦੁਕਾਨਾਂ ਆਦਿ ਸਭ ਮੁਕੰਮਲ ਤੋਰ ਤੇ ਬੰਦ ਸੀ। ਮੈਡੀਕਲ ਸਟੋਰ ਵਾਲਿਆਂ ਨੇ ਵੀ ਅਪਨੀਆਂ ਦੁਕਾਨਾਂ ਬੰਦ ਕਰਕੇ ਰੋਸ ਮਾਰਚ ਵਿੱਚ ਹਿੱਸਾ ਲਿਆ। ਜੀ ਟੀ ਰੋਡ ਉ¤ਪਰ ਆਵਾਜਾਈ ਦੀ ਵੀ ਸੁੰਨਸਾਨ ਪਈ ਹੋਈ ਸੀ। ਜੰਡਿਆਲਾ ਗੁਰੂ ਲਗਾਤਾਰ ਸ਼ਨੀਵਾਰ, ਐਤਵਾਰ ਅਤੇ ਅੱਜ ਸੋਮਵਾਰ ਬੰਦ ਰਿਹਾ। ਇਸ ਧਰਨੇ ਵਿੱਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਭਾਈ ਪਰਮਜੀਤ ਸਿੰਘ ਖਾਲਸਾ ਪ੍ਰਸਿੱਧ ਕਥਾਵਾਚਕ ਸ਼੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਅੱਜ ਹੀ ਜੰਡਿਆਲਾ ਗੁਰੁ ਦੇ ਨਜਦੀਕ ਪਿੰਡ ਨਿੱਝਰਪੁਰਾ ਵਿਖੇ ਪੋਥੀਆਂ, ਗੁਟਕੇ, ਰੁਮਾਲੇ ਆਦਿ ਦੀ ਹੋਈ ਬੇਅਦਬੀ ਅਤੇ ਗ੍ਰਿਫਤਾਰ ਕੀਤੇ ਗ੍ਰੰਥੀ ਜਗਦੀਸ਼ ਸਿੰਘ ਅਤੇ ਉਸਦੀ ਪਤਨੀ ਖਿਲਾਫ ਸਖਤ ਕਾਰਵਾਈ ਕਰਨ ਦੀ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਅਗਰ ਇਸ ਦੋਰਾਨ ਕੋਈ ਢਿੱਲ ਮੱਠ ਵਰਤੀ ਗਈ ਤਾਂ ਮਜਬੂਰਨ ਸਿੱਖ ਸੰਗਤ ਨੂੰ ਬੇਨਤੀ ਸ਼ਬਦ ਭੁਲਕੇ ਅਗਲਾ ਸਖਤ ਐਕਸ਼ਨ ਲੈਣਾ ਪਵੇਗਾ। ਉਹਨਾਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸ਼ਸਤਰਧਾਰੀ ਹੋਕੇ ਗੁਰੂ ਸਾਹਿਬ ਦੀ ਗੁਰਦੁਆਰਾ ਸਾਹਿਬ ਵਿੱਚ ਰਖਵਾਲੀ ਕਰਨੀ ਚਾਹੀਦੀ ਹੈ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸ. ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਭਾਈ ਬਲਬੀਰ ਸਿੰਘ ਮੁੱਛਲ, ਬੀਬੀ ਹਰਸਿਮਰਨ ਕੋਰ ਖਾਲਸਾ, ਕੁਲਵੰਤ ਸਿੰਘ, ਵਰਿੰਦਰ ਸਿੰਘ ਮਲਹੋਤਰਾ ਪੰਥਕ ਆਗੂ, ਬਾਬਾ ਬਲਵਿੰਦਰ ਸਿੰਘ, ਚੈਂਚਲ ਸਿੰਘ, ਸੁਰਿੰਦਰ ਸਿੰਘ ਭੁੱਲਰ, ਹਰਜੀਤ ਸਿੰਘ, ਬਲਕਾਰ ਸਿੰਘ, ਲਵਪ੍ਰੀਤ ਸਿੰਘ, ਚਰਨਜੀਤ ਸਿੰਘ, ਡਾ: ਸਤਵਿੰਦਰ ਸਿੰਘ, ਸਤਨਾਮ ਸਿੰਘ ਮੱਡੂ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ ਫੋਟੋਗਰਾਫਰ, ਸੰਦੀਪ ਸਿੰਘ, ਜੋਗਾ ਸਿੰਘ, ਅਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਨੂਰਦੀ, ਮਾਨਦੀਪ ਸਿੰਘ ਟਕਸਾਲੀ ਸਾਥੀਆਂ ਸਮੇਤ, ਸਰਪੰਚ ਜਗਦੀਪ ਸਿੰਘ, ਹਰਦੀਪ ਸਿੰਘ, ਰਾਜਬੀਰ ਸਿੰਘ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਹਰਿੰਦਰਪਾਲ ਸਿੰਘ ਜੋਸਨ, ਅਮਨਦੀਪ ਸਿੰਘ ਐਡਵੋਕੇਟ, ਪ੍ਰਭਜੋਤ ਸਿੰਘ ਮਲਹੋਤਰਾ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ, ਸੋਹੰਗ ਸਿੰਘ, ਅੰਮ੍ਰਿਤਪਾਲ ਸਿੰਘ, ਹਰਸ਼ਪ੍ਰੀਤ ਸਿੰਘ, ਨਵਜੋਤ ਸਿੰਘ, ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ ਰੋਕੀ ਕ੍ਰਾਂਤੀ ਸੈਨਾ, ਹਰਿੰਦਰਪਾਲ ਸਿੰਘ, ਪਰਮਦੀਪ ਸਿੰਘ ਹੈਰੀ, ਹਰਮਨਪ੍ਰੀਤ ਸਿੰਘ ਮਲਹੋਤਰਾ, ਮਨਦੀਪ ਸਿੰਘ ਰਾਜਨ, ਬਲਬੀਰ ਸਿੰਘ, ਪਰਮਜੀਤ ਸਿੰਘ, ਪਲਵਿੰਦਰ ਸਿੰਘ, ਅਵਤਾਰ ਸਿੰਘ, ਹਰਨਾਮ ਸਿੰਘ, ਸਤਵੰਤ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ ਸਮੇਤ ਸੈਂਕੜੇ ਸਿੰਘਾਂ ਤੋਂ ਇਲਾਵਾ ਨਿੱਕੇ ਨਿੱਕੇ ਬੱਚੇ ਬੱਚੀਆਂ ਸ਼ਾਮਿਲ ਸਨ।

WRITTEN BY