ਚੰਡੀਗੜ੍ਹ (ਪੀ. ਟੀ.)- ਪੰਜਾਬ ਬੀਜੇਪੀ ਦੇ ਇਕ ਵਫਦ ਵਲੋਂ ਅੱਜ ਸੀ ਐਮ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ. ਇਸ ਦੌਰਾਨ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਕੁਝ ਤਾਕਤਾਂ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਜਿਨਾ ਤੋਂ ਸੁਚੇਤ ਹੋਣਾ ਚਾਹਿਦਾ ਹੈ. ਉਨ੍ਹਾਂ ਕਿਹਾ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਾਂਝੀਵਾਲਤਾ ਦੇ ਪ੍ਰਤੀਕ ਹਨ ਤੇ ਉਨ੍ਹਾਂ ਨਾਲ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀ ਆਸਥਾ ਜੁੜੀ ਹੈ. ਉਨ੍ਹਾਂ ਦੇ ਅਪਮਾਨ ਨੂੰ ਬਰ?ਦਾਸ਼ ਨਹੀਂ ਕੀਤਾ ਜਾਵੇਗਾ. ਇਸ ਸਮੇਂ ਉਨ੍ਹਾਂ ਨਾਲ ਚੁੰਨੀ ਲਾਲ ਭਗਤ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜਿਆਨੀ, ਤਰੁਣ ਚੁਘ, ਐਸ ਛਿਨਾ, ਜਗਤਾਰ ਸਿੰਘ ਸੈਣੀ, ਰਾਕੇਸ਼ ਰਾਠੌਰ, ਮਨਜੀਤ ਸਿੰਘ ਰਾਏ, ਤੀਕਸ਼ਨ ਸੂਦ ਤੇ ਸੁਭਾਸ਼ ਸ਼ਰਮਾ ਵੀ ਮੋਜੂਦ ਸਨ।



