ਬਠਿੰਡਾ, 16 ਅਕਤੂਬਰ (ਸੁਖਵਿੰਦਰ ਸਿੰਘ ਸਰਾਂ)- ਸ਼ਿਵਸੈਨਾ (ਬਾਲ ਠਾਕਰੇ) ਹਮੇਸ਼ਾ ਹੀ ਹਿੰਦੂ ਧਰਮ ਦੇ ਲਈ ਸੰਘਰਸ਼ ਕਰਦੀ ਆ ਰਹੀ ਹੈ ਪ੍ਰਤੂੰ ਹਿੰਦੂ ਧਰਮ ਦੇ ਨਾਲ ਨਾਲ ਸ਼ਿਵਸੈਨਾ ਹੋਰ ਸਾਰੇ ਹੀ ਧਰਮਾ ਦਾ ਸਤਿਕਾਰ ਕਰਦੀ ਹੈ ਇਹ ਸ਼ਬਦ ਸ਼ਿਵਸੈਨਾ (ਬਾਲ ਠਾਕਰੇ) ਦੀ ਮਹਿਲਾ ਮੰਡਲ ਦੀ ਜ਼ਿਲ੍ਹਾ ਪ੍ਰਧਾਨ ਰਿਆ ਥਾਪਰ ਨੇ ਇੱਕ ਬਿਆਨ ਵਿੱਚ ਕਹੇ।ਉਨ੍ਹਾਂ ਅਨੁਸਾਰ ਅਗਰ ਅਸੀਂ ਹਿੰਦੂ ਧਰਮ ਦੀ ਪ੍ਰਤੀਨਿਧਤਾ ਕਰਦੇ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਹੋਰ ਧਰਮਾਂ ਦੇ ਵਿੱਰੁਧ ਹਾਂ। ਪਿਛਲੇ ਦਿਨਾਂ ਤੋਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਲੈ ਕੇ ਜੋ ਦੁੱਖ ਹੋਇਆ ਹੈ ਉਹਨਾਂ ਲਈ ਅਸੀਂ ਵੀ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਿਲ ਹਾਂ । ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਿੱਖ ਧਰਮ ਦੇ ਵਿੱਰੁਧ ਜੋ ਸ਼ਰਾਰਤੀ ਅਨਸਰ ਭੜਕਾਊ ਕਾਰਵਾਈਆਂ ਕਰ ਰਹੇ ਹਨ। ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।



