Skip to content
Independent perspectives. Global stories.
BREAKING

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ

Share this story

ਨਿਊਯਾਰਕ, 14 ਅਕਤੂਬਰ (ਡਾ. ਗਿੱਲ)- ਫਰੀਦਕੋਟ ਦੇ ਨਜ਼ਦੀਕ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦੇ ਮਾਮਲੇ ‘ਤੇ ਸਮੂਹ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਜਿਥੇ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ, ਉਥੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਸ: ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਜਿਸ ਕਿਸੇ ਨੇ ਵੀ ਇਹ ਮੰਦਭਾਗੀ ਘਟਨਾ ਕੀਤੀ ਹੈ, ਉਸਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁ¤ਖ ਮੰਤਰੀ ਸੁਖਬੀਰ ਬਾਦਲ ਵਲੋਂ ਇਸ ਮਾਮਲੇ ’ਤੇ ਸਖਤ ਨੋਟਿਸ ਲੈਣ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਵਲੋਂ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਕ¤ਟ ਰਹੇ ਸਿ¤ਖ ਕੈਦੀ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਨ ਦੀ ਜਿਥੇ ਸ਼ਲਾਘਾ ਕੀਤੀ, ਉਥੇ ਵੱਖ ਵੱਖਜੇਲ੍ਹਾਂ ‘ਚ ਹੋਰ ਸਜ਼ਾ ਕੱਟ ਰਹੇ ਸਿੱਖ ਬਾਕੀ ਕੈਦੀਆਂ ਨੂੰ ਵੀ ਜਲਦੀ ਰਿਹਾਅ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਈ ਵਰਿਆਮ ਸਿੰਘ ਦੀ ਰਿਹਾਈ ਦਾ ਸਖ਼ਤ ਵਿਰੋਧ ਕਰਨ ਨੂੰ ¦ਮੇ ਹੱਥੀ ਲੈਂਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 84 ਦੇ ਦੰਗੇ ਕਰਾਉਣ ਅਤੇ ਸਿੱਖਾਂ ਦੇ ਗੁਰਧਾਮਾਂ ਤੇ ਹਮਲੇ ਕਰਕੇ ਸਿੱਖਾਂ ਨੂੰ ਖਤਮ ਕਰਨ ਦੀ ਕੋਝੀ ਸਾਜਿਸ਼ ਕੀਤੀ। ਉਨ੍ਹਾਂ ਕਿਹਾ ਕਾਂਗਰਸੀ ਹਮੇਸ਼ਾ ਸਿੱਖ ਕੈਦੀਆਂ ਦੀ ਰਿਹਾਈ ਅਤੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੇ ਖਿਲਾਫ਼ ਹੀ ਰਹੇ ਹਨ। ਉਨ੍ਹਾਂ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਕਿ ਹੋਰਨਾਂ ਦਾ ਬਾਈਕਾਟ ਕਰਨ ਦੀ ਬਜਾਏ ਸਾਨੂੰ ਕਾਂਗਰਸੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ, ਜੋ ਸਿੱਖ ਧਰਮ ਨੂੰ ਖਤਮ ਕਰਨ ’ਤੇ ਤੁਲੇ ਹੋਏ ਹਨ। ਇਸ ਮੌਕੇ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਦੱਸਿਆ ਕਿ ਜਲਦ ਹੀ ਭਾਰਤ ਅੰਬੈਸਡਰ ਸ੍ਰੀ ਅਰੁਣ ਕੇ. ਸਿੰਘ ਨੂੰ ਵਸ਼ਿੰਗਟਨ ਡੀ.ਸੀ. ਵਿਚ ਮਿਲ ਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਭਾਰਤੀ ਵੀਜ਼ੇ ਲਈ ਹੋ ਰਹੀਆਂ ਖੱਜਲ ਖੁਆਰੀਆਂ ਨੂੰ ਰੋਕਣ ਲਈ ਉਨ੍ਹਾਂ ਜਾਣੂੰ ਕਰਵਾਇਆ ਜਾਵੇਗਾ। ਉਪਰੋਕਤ ਬਿਆਨ ਸ: ਸਤਪਾਲ ਸਿੰਘ ਬਰਾੜ ਮੁੱਖ ਬੁਲਾਰਾ ਅਮਰੀਕਾ ਵਲੋਂ ਰੀਲੀਜ਼ ਕੀਤਾ ਗਿਆ। ਇਸ ਬਿਆਨ ਦੀ ਬਲਦੇਵ ਸਿੰਘ ਸੱਲ੍ਹਾ ਪ੍ਰਧਾਨ ਮਿਡਵੈਸਟ, ਕੁਲਵੰਤ ਸਿੰਘ ਖਹਿਰਾ ਵੈਸਟ ਕੋਸਟ, ਮੋਹਣ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ, ਰਘਬੀਰ ਸਿੰਘ ਸੁਭਾਨਪੁਰ, ਬਲਜੀਤ ਸਿੰਘ ਮਾਨ, ਹਰਬੰਸ ਸਿੰਘ ਢਿੱਲੋਂ, ਅਮਰੀਕ ਸਿੰਘ ਅਮਰ ਕਾਰਪੇਟ, ਹਰਵਿੰਦਰ ਸਿੰਘ ਘੋਤੜਾ, ਬਚਨ ਸਿੰਘ ਗਿੱਲ, ਸਰਬਜੋਤ ਸਿੰਘ ਸਵੱਦੀ, ਨਰਿੰਦਰਪਾਲ ਸਿੰਘ ਹੁੰਦਲ, ਜਸਕਰਨ ਸਿੰਘ ਧਾਲੀਵਾਲ, ਹਾਕਮਜੀਤ ਸਿੰਘ ਗਰੇਵਾਲ, ਮੁਖਤਿਆਰ ਸਿੰਘ ਹੀਰ, ਜਰਨੈਲ ਸਿੰਘ ਗਿਲਜੀਆਂ, ਪ੍ਰੀਤਮ ਸਿੰਘ ਗਿਲਜੀਆਂ, ਕੁਲਜੀਤ ਪਾਲ ਖਲੀਲ, ਬੂਟਾ ਬਾਸੀ, ਗੁਰਪ੍ਰੀਤ ਸਿੰਘ ਸੱਲ੍ਹਾ, ਗੁਰਨਾਮ ਸਿੰਘ ਪੰਮਾ ਚੇਅਰਮੈਨ ਵੈਸਟ ਕੋਸਟ, ਬਲਜੀਤ ਸਿੰਘ ਮਾਨ ਪ੍ਰਧਾਨ ਕੈਲੇਫੋਰਨੀਆਂ, ਸ: ਹਰਬੰਤ ਸਿੰਘ ਚਾਹਲ ਮੈਂਬਰ ਕੋਰ ਕਮੇਟੀ, ਅਰਵਿੰਦਰ ਲਾਖਨ ਮੈਂਬਰ ਕੋਰ ਕਮੇਟੀ, ਸ: ਅਵਤਾਰ ਸਿੰਘ ਗਿੱਲ ਮੈਂਬਰ ਕੋਰ ਕਮੇਟੀ, ਸ: ਰਵਿੰਦਰ ਸਿੰਘ ਬੋਇਲ, ਦਲਵੀਰ ਸਿੰਘ ਸੰਘੇੜਾ ਆਦਿ ਨੇ ਵੀ ਇਸ ਬਿਆਨ ਦੀ ਪ੍ਰੋੜਤਾ ਕੀਤੀ।

WRITTEN BY