Skip to content
Independent perspectives. Global stories.
BREAKING

ਫਾਜ਼ਿਲਕਾ ਜਿਲ਼੍ਹੇ ਲਈ ਝੋਨੇ ਦੇ ਰਲੀਜ਼ ਆਰਡਰ ਮਿਲਣ ਨਾਲ ਖਰੀਦ ਵਿਚ ਆਵੇਗੀ ਤੇਜ਼ੀ

Share this story

ਜਲਾਲਾਬਾਦ, 11 ਅਕਤੂਬਰ (ਨਵਨੀਤ ਛਾਬੜਾ)- ਪੰਜਾਬ ਸਰਕਾਰ ਵੱਲੋ ਫਾਜ਼ਿਲਕਾ ਜਿਲ੍ਹੇ ਲਈ ਝੋਨੇ ਦੇ ਖਰੀਦ ਪ੍ਰਬੰਧਾਂ ਲਈ ਨਿਯੁਕਤ ਨੋਡਲ ਅਫ਼ਸਰ ਸ਼੍ਰੀ ਸੀ. ਰਾਉਲ ਪ੍ਰਿੰਸੀਪਲ ਸਕੱਤਰ ( ਸਕੂਲ ਸਿੱਖਿਆ ) ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੀ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਅਤੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਅੱਜ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਫਾਜ਼ਿਲਕਾ ਮੰਡੀ ਵਿਚ ਕਿਸਾਨਾਂ ਅਤੇ ਆੜਤੀਆਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਰਵਿੰਦਰ ਸਿੰਘ ਆਈ.ਏ. ਐਸ. ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਸਨ। ਇਸ ਦੌਰਾਨ ਨੋਡਲ ਅਫ਼ਸਰ ਪ੍ਰਿੰਸੀਪਲ ਸਕੱਤਰ ਸ਼੍ਰੀ ਸੀ. ਰਾਉਲ ਨੇ ਕਿਹਾ ਕਿ ਜ਼ਿਲ੍ਹੇ ਲਈ ਝੋਨੇ ਦੀ ਰਲੀਜ ਆਰਡਰ ਮਿਲ ਗਏ ਹਨ ਜਿਸ ਤੋਂ ਬਾਅਦ ਹੁਣ ਲਿਫਟਿੰਗ ਵਿਚ ਕੋਈ ਮੁਸਕਿਲਨਹੀਂ ਰਹੇਗੀ ਅਤੇ ਅਬੋਹਰ ਸਮੇਤ ਦੁਸਰੀਆਂ ਮੰਡੀਆਂ ਵਿਚ ਝੋਨੇ ਦੀ ਆਵਕ ਦੇ ਨਾਲੋ ਨਾਲ ਹੀ ਲਿਫਟਿੰਗ ਹੋਣ ਲੱਗੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ, ਆੜ੍ਹਤੀਆਂ, ਲੇਬਰ ਤੇ ਟਰਾਂਸਪੋਰਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ, ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਏ, ਟਰੱਕ ਅਪਰੇਟਰਾਂ ਅਤੇ ਲੇਬਰ ਆਪਸੀ ਤਾਲ ਮੇਲ ਨਾਲ ਖ਼ਰੀਦ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ 23557 ਟਨ ਝੋਨੇ ਦੀ ਆਵਕ ਹੋਈ ਹੈ ਜਿਸ ਵਿਚੋਂ 21126 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪਨਗ੍ਰੇਨ ਵੱਲੋਂ 4015 ਟਨ, ਐਫ.ਸੀ.ਆਈ.ਨੇ 1126 ਟਨ, ਮਾਰਕਫੈਡ ਨੇ 4065 ਟਨ, ਪਨਸਪ ਨੇ 6456 ਟਨ, ਵੇਅਰਹਾਉਸ ਨੇ 2661 ਟਨ ਅਤੇ ਪੰਜਾਬ ਐਗਰੋ ਨੇ 1490 ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੱਛਲੇ ਸਾਲ ਝੋਨੇ ਦੇ ਸੀਜਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ 3,35,638 ਮੀਟਿਰਕ ਟਨ ਪਰਮਲ ਅਤੇ 4 ਲੱਖ 16 ਹਜ਼ਾਰ 375 ਮੀਟਿਰਕ ਟਨ ਬਾਸਮਤੀ ਦੀ ਖਰੀਦ ਹੋਈ।

WRITTEN BY