ਰਾਮਾ ਮੰਡੀ, 11 ਅਕਤੂਬਰ (ਜੱਗਾ ਸਿੰਘ ਸਿੱਧੂ)- ਪੰਜਾਬ ਦੀਆ 9 ਕਿਸਾਨ ਜਥੇਬੰਦੀਆਂ ਅਤੇ 7 ਮਜ਼ਦੂਰ ਜਥੇਬੰਦੀਆਂ ਲਗਾਤਾਰ 5 ਦਿਨਾ ਤੋ ਰੇਲ ਆਵਾਜਾਈ ਠੱਪ ਕਰੀ ਬੈਠੇ ਕਿਸਾਨਾ ਨੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਗੱਲ ਕਹੀ ਜੇਕਰ ਸਰਕਾਰ ਨੇ ਕਿਸਾਨਾ ਤੇ ਮਜਦੂਰਾ ਦਾ ਮਸਲਾ ਹੱਲ ਨਾ ਕੀਤਾ ਤਾ ਬਠਿੰਡਾ ਤੋ ਹਨੂੰਮਾਨਗੜ ਰੇਲ ਲਾਈਨ ਤੇ ਪਿੰਡ ਪਥਰਾਲਾ ਵਿਖੇ ਧਰਨਾ ਦੇ ਰਹੇ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਦੀਆ ਮਾੜੀਆ ਨੀਤੀਆ ਕਾਰਣ ਕਿਸਾਨਾ ਤੇ ਮਜਦੂਰਾ ਬੁਰਾ ਹਾਲ ਹੋਇਆ ਹੈ।ਕਿਸਾਨ ਤੇ ਮਜਦੂਰ ਫਸਲਾ ਨਾ ਹੋਣ ਕਰਕੇ ਖੁਦ ਕੁਸੀਆ ਵੱਲ ਜਾ ਰਹੇ ਹਨ।ਸਰਕਾਰ ਇਸ ਮਸਲੇ ਦਾ ਜਲਦੀ ਹੱਲ ਕਰੇ ਕਿਸਾਨ ਅੰਦੋਲਨ ਕਰਕੇ ਮੁਸਾਫਰਾ ਦੀਆ ਮੁਸਕਲਾ ’ਚ ਲਗਾਤਾਰ ਵਾਧਾ ਹੋ ਰਿਹਾ ਹੈ।



