Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਕੌਮੀ ਕੋਰ ਕਮੇਟੀ ਦੀ ਮੀਟਿੰਗ

Share this story

ਖੰਨਾ, 10 ਅਕਤੂਬਰ (ਕੇ ਐਲ ਸਹਿਗਲ)-ਪਿੰਡ ਈਸੜੂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਐਗਜੇਕਟਿਵ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਭਾਈ ਕੁਲਵੀਰ ਸਿੰਘ ਬੜ੍ਹਾ ਪਿੰਡ ਮੈਂਬਰ ਸ੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੇ ਕੀਤੀ। ਜਿਸ ਵਿੱਚ ਪੰਥਕ ਮੁੱਦਿਆ ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਮੁੱਖ ਤੌਰ ’ਤੇ ਅੱਜ ਦਾ ਏਜੰਡਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿਰਸਾ ਸੌਧਾ ਸਾਦ ਦੇ ਮੁਆਫ਼ੀਨਾਮੇ ਦੀ ਘੋਰ ਸ਼ਬਦਾ ਵਿੰਚ ੍ਯਨਿੰਦਾ ਕੀਤੀ ਗਈ ਅਤੇ ਪੰਥਕ ਧਿਰਾਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵੱਲੋਂ ਜਥੇਦਾਰ ਦੇ ਬਾਈਕਾਟ ਦੇ ਫੇਸਲੇ ਸਬੰਧੀ ਲਾਏ ਗਏ ਪੋਸਟਰਾਂ ਦੇ ਸਬੰਧਨ ਵਿੱਚ ਗ੍ਰਿਫਤਾਰ ਦਲ ਖਾਲਸਾ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਹੋਰ ਸਿੰਘਾਂ ਦੀ ਗ੍ਰਿਫਤਾਰੀ ਦੀ ਸਖ਼ਤ ਸ਼ਬਦਾਂ ਵਿੰਚ ਨਿੰਦਾ ਕੀਤੀ ਗਈ ਹੈ। ਪਾਰਟੀ ਵੱਲੋਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਿਚਕਾਰ ਹੋਈ ਏਕਤਾ ਅਤੇ ਆਉਣ ਵਾਲੇ ਸਮੇਂਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ ਕੀਤਾ ਗਿਆ। ਜਥੇਦਾਰਾਂ ਦੇ ਬਾਈਕਾਟ ਸਬੰਧੀ ਸਿੱਖ ਸੰਗਤਾਂ ਨੂੰ ਜਾਗਰੂਕਤਾ ਜਾਰੀ ਰੱਖੀ ਜਾਵੇਗੀ। ਮੀਟਿੰਗ ਵਿੱਚ ਪਾਰਟੀ ਵੱਲੋਂ ਦੱਸਿਆ ਗਿਆ ਕਿ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਵੱਲੋ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ੌਉਨ੍ਹਾਂ ਦਾ ਕਾਰਜ ਖੇਤਰ ਅਤੇ ਉਨ੍ਹਾਂ ਦੀ ਸੇਵਾ ਮੁਕਤੀ ਸਬਧੀ ਇੱਕ ਵਿਧੀ-ਵਿਧਾਨ ਦਾ ਖਰੜਾ ਤਿਆਰ ਕਰਕੇ ਬਹੁਤ ਛੇਤੀ ਸਿੱਖ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ, ਜਸਵੀਰ ਸਿੰਘ ਖੰਡੂਰ, ਭਾਈ ਮਨਧੀਰ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਅਮਰੀਕ ਸਿੰਘ ਈਸੜੂ, ਗੁਰਪ੍ਰੀਤਮ ਸਿੰਘ ਚੀਮਾ ਮੋਗਾ, ਬਾਬੂ ਸਿੰਘ ਕਾਨ੍ਹਗੜ੍ਹ, ਗੁਰਦੀਪ ਸਿੰਘ ਕਾਲਾ ਝਾੜ੍ਹ, ਗੁਰਮੀਤ ਸਿੰਘ ਗੋਗਾ ਪਟਿਆਲਾ, ਜਰਨੈਲ ਸਿੰਘ ਹੁਸੈਨਪੁਰ, ਪਲਵਿੰਦਰ ਸਿੰਘ ਛਤਰਾਣਾ, ਭਗਵੰਤ ਸਿੰਘ ਮਹਾਦੀਆ, ਸਰਪੰਚ ਗੁਰਮੁੱਖ ਸਿੰਘ ਡਡਹੇੜੀ, ਅਮਰਜੀਤ ਸਿੰਘ ਡੱਲਾ, ਸੁਰਿੰਦਰ ਸਿੰਘ ਨਥਾਣਾ, ਰੇਸ਼ਮ ਸਿੰਘ ਮੋਗਾ, ਬਲਕਰਨ ਸਿੰਘ ਡਬਵਾਲੀ ਅਤੇ ਗੁਰਵਿੰਦਰ ਸਿੰਘ ਈਸੜੂ ਆਦਿ ਹਾਜ਼ਰ ਸਨ।

WRITTEN BY