ਨਿਊਯਾਰਕ, 9 ਅਕਤੂਬਰ (ਡਾ. ਗਿੱਲ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ ’ਤੇ ਹੋਏ ਹਮਲੇ ਦੀ ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈਪਾਵਰ ਕੋਰ ਕਮੇਟੀ ਅਤੇ ਲੀਗਲ ਅਡਵਾਈਜ਼ਰ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿੱਖ ਜਗਤ ਦੇ ਜੱਥੇਦਾਰਾਂ ਦਾ ਫ਼ੈਸਲਾ ਸਾਨੂੰ ਸੁਪਰੀਮ ਮੰਨਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੱਥੇਦਾਰ ਸਾਹਿਬ ਵਲੋਂ ਹਮਲਾ ਕਰਨ ਵਾਲੇ ਵਿਅਕਤੀ ਨੂੰ ਮੁਆਫ਼ ਕਰ ਦੇਣਾ ਆਪਣੇ ਆਪ ’ਚ ਵਡਿਆਈ ਵਾਲੀ ਗੱਲ ਜਿਸ ਤੋਂ ਉਹਨਾਂ ਦੀ ਦਿਆਨਤਦਾਰੀ ਦਾ ਪ੍ਰਤੱਖ ਸਬੂਤ ਮਿਲਦਾ ਹੈ। ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਕਿਹਾ ਕਿ ਸ਼ੋਸਲ ਮੀਡੀਆ ’ਤੇ ਉਕਤ ਮੁੱਦੇ ’ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤਾ ਜਾਂਦਾ ਕੂੜ ਪ੍ਰਚਾਰ ਵੀ ਨਿੰਦਣਯੋਗ ਹੈ ਜਿਸ ਤੋਂ ਸਿੱਖ ਜਗਤ ਨੂੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਇਸ ਨਾਲ ਸਮਾਜ ਅੰਦਰ ਵੰਡੀਆਂ ਪਾਉਣ ਦੀਆਂਕੋਝੀਆਂ ਚਾਲਾ ਚਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਪ੍ਰਚਾਰਕ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਕਤਾਚੀਨੀ ਕਰਕੇ ਬਲਦੀ ਤੇ ਤੇਲ ਪਾ ਰਹੇ ਹਨ, ਉਹ ਜੁੰਮੇਵਾਰੀ ਤੋਂ ਕੰਮ ਨਹੀਂ ਲੈ ਰਹੇ। ਉਨ੍ਹਾਂ ਵਿਚੋਂ ਕਈਆਂ ਦਾ ਇਹ ਕਹਿਣਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਾਂ ਮੰਨਦੇ ਹਾਂ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਹੀਂ, ਬਿਲਕੁਲ ਬੇਤੁੱਖੀ ਗੱਲ ਹੈ, ਇਸ ਪ੍ਰਕਾਰ ਹੈ ਕਿ ਕੋਈ ਵਿਅਕਤੀ ਸੁਪਰੀਮ ਕੋਰਟ ਨੂੰ ਤਾਂ ਮੰਨਦਾ ਹੈ, ਪਰ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਨਹੀਂ ਮੰਨਦਾ। ਇਨ੍ਹਾਂ ਪ੍ਰਚਾਰਕਾਂ ਨੂੰ ਜੁੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਭਾਈਚਾਰ ਸਾਂਝ ਬਣੀ ਰਹੀ। ਸਿੱਖ ਧਰਮ ਵਿਚ ਖਿਮਾ ਦੀ ਬਹੁਤ ਮਹੱਤਤਾ ਹੈ ਜੋ ਬਿਲਕੁਲ ਸਿੱਖੀ ਸੋਚ ਦੇ ਮੁਤਾਬਕ ਹੈ। ਇਸ ਮੌਕੇ ਸਤਪਾਲ ਸਿੰਘ ਬਰਾੜ ਵਰਜੀਨੀਆ, ਬਲਦੇਵ ਸਿੰਘ ਸੱਲਾ, ਕੁਲਵੰਤ ਸਿੰਘ ਖਹਿਰਾ ਕੈਲੀਫੋਰਨੀਆਂ, ਮੋਹਣ ਸਿੰਘ ਖਟੜਾ, ਰਘਬੀਰ ਸਿੰਘ ਸੁਭਾਨਪੁਰ, ਹਰਬੰਸ ਸਿੰਘ ਚਾਹਲ, ਹਰਬੰਸ ਸਿੰਘ ਢਿੱਲੋਂ, ਅਮਰੀਕ ਸਿੰਘ ਅਮਰ ਕਾਰਪੇਟ, ਹਰਵਿੰਦਰ ਸਿੰਘ ਘੋਤੜਾ, ਬਚਨ ਸਿੰਘ ਗਿੱਲ, ਮੁਖਤਿਆਰ ਸਿੰਘ ਗਿੱਲ, ਸਰਬਜੋਤ ਸਿੰਘ ਸਵੱਦੀ, ਨਰਿੰਦਰਪਾਲ ਸਿੰਘ ਹੁੰਦਲ, ਜਸਕਰਨ ਸਿੰਘ ਧਾਲੀਵਾਲ, ਹਾਕਮਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਗਿੱਲ, ਅਰਵਿੰਦਰ ਲਾਖਨ, ਮੁਖਤਿਆਰ ਸਿੰਘ ਹੀਰ ਆਦਿ ਨੇ ਇਸ ਬਿਆਨ ਦੀ ਪ੍ਰੋੜਤਾ ਕੀਤੀ।


