ਨਵੀਂ ਦਿ¤ਲੀ, 9 ਅਕਤੂਬਰ (ਪੀ. ਟੀ. ਲਾਇਵ)- ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਦਿੱਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਇਕ ਮੰਤਰੀ ਆਸਿਮ ਅਹਿਮਦ ਖਾਨ ਨੂੰ ਅਹੁਦੇ ਤੋਂ ਹਟਾ ਦਿ¤ਤਾ ਹੈ।ਆਸਿਮ ’ਤੇ ਇਕ ਬਿਲਡਰ ਤੋਂ ਪੈਸੇ ਮੰਗਣ ਦਾ ਦੋਸ਼ ਹੈ।ਮੁ¤ਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਇਹ ਕੇਸ ਜਾਂਚ ਲਈ ਸੀ.ਬੀ.ਆਈ. ਨੂੰ ਭੇਜ ਰਹੇ ਹਨ ਤੇ ਉਨ੍ਹਾਂ ਨੂੰ ਪਾਰਟੀ ਤੋਂ ਕ¤ਢਣ ਦਾ ਫੈਸਲਾ ਵੀ ਕੀਤਾ ਜਾਵੇਗਾ।ਆਸਿਮ ਅਹਿਮਦ ਖਾਨ ਦਿ¤ਲੀ ’ਚ ਖੁਰਾਕ ਤੇ ਵਾਤਾਵਰਣ ਮੰਤਰੀ ਸਨ ਤੇ ਹੁਣ ਇਮਰਾਨ ਹੁਸੈਨ ਉਨ੍ਹਾਂ ਦਾ ਸਥਾਨ ਲੈਣਗੇ।ਖਾਨ ’ਤੇ ਬਿਲਡਰਾਂ ਨਾਲ ਗੰਢਤੁਪ ਹੋਣ ਦੇ ਦੋਸ਼ ਲ¤ਗੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇਕਰ ਕੋਈ ਭ੍ਰਿਸ਼ਟ ਹੈ ਤਾਂ ਮੈਂ ਉਸ ਨੂੰ ਬਖਸ਼ਾਂਗਾ ਨਹੀਂ, ਭਾਵੇਂਉਹ ਮੇਰਾ ਬੇਟਾ ਜਾਂ ਮਨੀਸ਼ ਸਿਸੋਦੀਆ ਜਾਂ ਕੋਈ ਹੋਰ ਵੀ ਕਿਉਂ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੂਰਾ ਕੇਸ ਸੀਬੀਆਈ ਨੂੰ ਭੇਜ ਰਹੇ ਹਾਂ, ਤਾਂ ਜੋ ਮੁਕੰਮਲ ਸੱਚ ਸਾਹਮਣੇ ਆ ਸਕੇ। ਮੁੱਖ ਮੰਤਰੀ ਨੇ ਨਾਲ ਹੀ ਭਾਜਪਾ ਤੋਂ ਮੰਗ ਕੀਤੀ ਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਫਸੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੂੰ ਵੀ ਅਹੁਦੇ ਤੋਂ ਹਟਾਏ। ਮੁੱਖ ਮੰਤਰੀ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਇੱਕ ਆਡੀਓ ਰਿਕਾਰਡਿੰਗ ਵੀ ਸੁਣਾਈ, ਜਿਸ ਨੂੰ ਉਨ੍ਹਾਂ ਨੇ ਖਾਨ ਅਤੇ ਬਿਲਡਰ ਦੇ ਵਿਚਾਲੇ ਹੋਈ ਤਕਰੀਬਨ ਇੱਕ ਘੰਟਾ ਗੱਲਬਾਤ ਦਾ ਹਿੱਸਾ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ ਸਾਨੂੰ ਇਮਾਨਦਾਰ ਨੇਤਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਸੱਤਾ ਦੇ ਲਈ ਨਹੀਂ ਆਏ। ਇਸ ਲਈ ਅਸੀਂ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਵੀ ਨਹੀਂ ਬਖਸ਼ਾਂਗੇ। ਜ਼ਿਕਰਯੋਗ ਹੈ ਕਿ ਆਸਿਮ ਅਹਿਮਦ ਖਾਨ ਪੁਰਾਣੀ ਦਿੱਲੀ ਸਥਿਤ ਮਟੀਆ ਮਹਿਲ ਵਿਧਾਨ ਸਭਾ ਤੋਂ ਵਿਧਾਇਕ ਹਨ। ਆਡੀਓ ਵਿੱਚ ਪੇਸ਼ੇ ਤੋਂ ਬਿਲਡਰ ਆਸਿਮ ਖਾਨ ਤੋਂ ਮਟੀਆ ਮਹਿਲ ਵਿਧਾਨ ਸਭਾ ਖੇਤਰ ਵਿੱਚ ਨਜਾਇਜ਼ ਉਸਾਰੀ ਦੇ ਲਈ ਮੰਤਰੀ ਵੱਲੋਂ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰਦੇ ਹੋਏ ਸੁਣਿਆ ਗਿਆ। ਆਡੀਓ ਵਿੱਚ ਆਸਿਮ ਖਾਨ ਸੌਦਾ ਵਿਗੜਦਿਆਂ ਦੇਖ ਕੇ ਕਹਿ ਰਹੇ ਹਨ ‘ਗੱਲ 8 ਲੱਖ ਰੁਪਏ ਵਿੱਚ ਤੈਅ ਹੋਈ ਸੀ ਇਸ ਲਈ ਓਨੇ ਹੀ ਪੈਸੇ ਦਿਓ। ਹੁਣੇ ਕੇਜਰੀਵਾਲ ਨੇ 4 ਘੰਟੇ ਤੱਕ ਮੀਟਿੰਗ ਵਿੱਚ ਦਿਮਾਗ ਖਾਧਾ ਹੈ, ਮੇਰਾ ਦਿਮਾਗ ਮਤ ਖਰਾਬ ਕਰੋ।’ ਜਿਸ ਵਿਅਕਤੀ ਨੇ ਇਹ ਆਡੀਓ ਸਟਿੰਗ ਕੀਤਾ ਹੈ ਉਸ ਨੇ ਕੱਲ੍ਹ ਹੀ ਇਸ ਦੀ ਅਸਲ ਕਾਪੀ ਮੁੱਖ ਮੰਤਰੀ ਕੇਜਰੀਵਾਲ ਨੂੰ ਸੌਂਪ ਦਿੱਤੀ ਸੀ। ਮੁੱਖ ਮੰਤਰੀ ਕੇਜਰੀਵਾਲ ਅਤੇ ਉ¤ਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਨੂੰ ਸੁਣਨ ਤੋਂ ਬਾਅਦ ਆਸਿਮ ਅਹਿਮਦ ਖਾਨ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ। ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਮੰਤਰੀ ਮੰਡਲ ’ਚੋਂ ਭ੍ਰਿਸ਼ਟ ਮੰਤਰੀ ਦੀ ਛਾਂਟੀ ਕਰਕੇ ਹੋਰ ਲੋਕਾਂ ਨੂੰ ਵੀ ਸਖਤ ਸੰਦੇਸ਼ ਦਿੱਤਾ ਹੈ।



