ਲਹਿਰਾਗਾਗਾ, 8 ਅਕਤੂਬਰ (ਹਰਬੰਸ ਭੁਟਾਲ)- ਨਰਮੇਂ ਦੀ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸਾਰੀ ਰਾਤ ਜਾਖਲ-ਸੁਨਾਮ ਮੁੱਖ ਸੜਕ ਤੇ ਲਹਿਰਾਗਾਗਾ ਵਿਖੇ ਧਰਨਾ ਲਾਕੇ ਬੈਠੇ ਕਿਸਾਨ ਆਪਣੇ ਦੁੱਖਾਂ ਦਾ ਵਰਨਣ ਕਰਦੇ ਰਹੇ ਅਤੇ ਸ਼ੜਕ ਉ¤ਪਰ ਰੂਲਦੇ ਰਹੇ। ਸਾਰੀ ਰਾਤ ਮੱਛਰ ਵੀ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਕੱਟਦਾ ਰਿਹਾ ਪਰ ਫ਼ਿਰ ਵੀ ਸਰਕਾਰ ਪ੍ਰਤੀ ਮਨਾਂ ’ਚ ਪੈਦਾ ਹੋਏ ਗੁੱਸੇ ਕਰਕੇ ਚਿਹਰਿਆਂ ਦੀ ਲਾਲੀ ‘‘ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਨਾਂ ਸਾਨੂੰ ਵੱਡਿਆ ਅਸੀਂ ਦੂਣ ਸਿਵਾਏ ਹੋਏ।’’ ਦੀ ਗਵਾਹੀ ਭਰ ਰਹੀ ਸੀ। ਇਸ ਧਰਨੇ ਵਿੱਚ ਮਰਦ ਕਿਸਾਨਾਂ ਦੇ ਨਾਲ ਕਿਸਾਨ ਔਰਤਾਂ ਵੀ ਮੋਢੇ ਨਾਲ ਨਾਲ ਮੋਢਾ ਲਾਕੇ ਡੱਟੀਆਂ ਹੋਈਆਂ ਸਨ। ਕਿਸਾਨ ਔਰਤਾਂ ਸਰਕਾਰ ਦਾ ਪਿੱਟ ਸਿਆਪਾ ਕਰਨ ਵਿੱਚ ਮਰਦਾਂ ਨਾਲੋਂ ਵੀ ਅੱਗੇ ਦਿਸ ਰਹੀਆਂ ਸਨ। ਆਪਣੀ ਤਕਰੀਰ ਵਿੱਚ ਧਰਨਾਕਾਰੀਆਂ ਵਿੱਚ ਜੋਸ਼ ਭਰ ਰਹੀਆਂ ਸਨ। ਇਨਕਲਾਬੀ ਗੀਤਾਂਰਾਹੀਂ ਕਾਮਰੇਡ ਮਹਿੰਦਰ ਸਿੰਘ, ਰਾਮਸਰਨ ਉਗਰਾਹਾਂ, ਮਿੱਠੂ ਕਿਲਾ ਭਰੀਆਂ, ਪ੍ਰੀਤਮ ਸਿੰਘ ਛਾਜਲੀ ਆਦਿ ਕਲਾਕਾਰ ਕਿਸਾਨਾਂ ਨੂੰ ਹਲੂਣਦੇ ਰਹੇ। ਕਿਸਾਨਾ ਦੇ ਧਰਨੇ ਕਰਕੇ ਰੇਲਵੇ ਨੇ ਲੁਧਿਆਣਾ-ਜਾਖਲ-ਹਿਸਾਰ ਲਾਇਨ ਤੇ ਚੱਲਣ ਵਾਲੀ ਪਸੰਜ਼ਰ ਗੱਡੀ 54605 ਰੱਦ ਕਰ ਦਿੱਤੀ। ਧਰਨੇ ਦੇ ਦੂਸਰੇ ਦਿਨ ਪੰਜਾਬ ਕਿਸਾਨ ਯੂਨੀਅਨ ਦੇ ਨੇਤਾ ਬਲਵੀਰ ਜਲੂਰ ਨੇ ਕਿਹਾ ਕਿ ਨਰਮੇਂ ਦੀ ਫ਼ਸਲ ਤਬਾਹ ਹੋਣ ਨਾਲ ਕੱਲੇ ਖੇਤ ਹੀ ਖਾਲੀ ਨਹੀਂ ਹੋਏ ਨਾਲ ਕਿਸਾਨਾਂ ਦੇ ਘਰ ਵੀ ਖਾਲੀ ਹੋਣ ਲੱਗ ਪਏ ਹਨ। ਉਨ੍ਹਾਂ ਦੱਸਿਆ ਕਿ ਆਪਣੀ ਆਰਥਿਕ ਲੋੜਾਂ ਦੀ ਪੂਰਤੀ ਲਈ ਘਰ ਦਾ ਸੰਦ ਸੰਦੇੜਾ ਤੇ ਡੰਗਰ ਬੱਛਾ ਵੀ ਵੇਚਣਾ ਪੈਣਾ ਪੈ ਗਿਆ ਹੈ। ਪਰ ਕਿਸਾਨਾਂ ਦੇ ਅਖੌਤੀ ਮਸੀਹੇ ਅਖਵਾਉਣ ਵਾਲੇ ਬਾਦਲ ਪਿਓ-ਪੁੱਤ ਕਿਸਾਨੀ ਮਸਲੇ ਦਾ ਹੱਲ ਕਰਨ ਦੀ ਥਾਂ ਇਹ ਆਖਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਰਾਜਨੀਤੀ ਕਰ ਰਹੀਆਂ ਹਨ। ਇਸ ਸਮੇਂ ਅਮਰੀਕ ਸਿੰਘ ਗੰਢੂਆਂ ਜਿਲਾ ਪ੍ਰਧਾਨ ਬੀ. ਕੇ. ਯੂ ਏਕਤਾ (ਉੁਗਰਾਹਾਂ), ਨਾਥ ਸਿੰਘ ਉਭਿਆ ਪੰਜਾਬ ਕਿਸਾਨ ਯੂਨੀਅਨ, ਗੱਜਣ ਸਿੰਘ ਦੁੱਗਾ ਜਮਹੂਰੀ ਕਿਸਾਨ ਸਭਾ, ਸਤਵੰਤ ਸਿੰਘ ਵਜ਼ੀਦਪੁਰ (ਪਟਿਆਲਾ) ਬੀ ਕੇ ਯੂ ਡਕੌਂਦਾ, ਹਰਦੇਵ ਸਿੰਘ, ਗੁਰਮੀਤ ਸਿੰਘ, ਹਰਭਗਵਾਨ ਸਿੰਘ ਮੂਣਕ, ਨਾਥ ਉਭਿਆ, ਂਜਸਵੰਤ ਸਿੰਘ ਤੋਲਾਵਾਲ, ਜਸਵਿੰਦਰ ਸਿੰਘ ਸੋਮਾ ਲੋਂਗੋਵਾਲ, ਅਜੈਬ ਸਿੰਘ ਜਖੇਪਲ, ਜਸਵਿੰਦਰ ਸਿੰਘ ਸੂਬਾ ਸੰਗਤਪੁਰਾ, ਧੰਨ ਸਿੰਘ ਫ਼ੌਜੀ ਆਦਿ ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।



