ਅੰਦੋਲਨਕਾਰੀ ਕਿਸਾਨਾਂ ਵੱਲੋਂ ਦੂਜੇ ਦਿਨ ਵੀ ਰੇਲ ਆਵਾਜਾਈ ਠੱਪ, 61 ਰੇਲਾਂ ਪ੍ਰਭਾਵਿਤ ਚੰਡੀਗੜ੍ਹ, 8 ਅਕਤੂਬਰ (ਵੱਖ-ਵੱਖ ਪੱਤਰਕਾਰਾਂ ਦੁਆਰਾ)- ਆਪਣੀਆਂ ਮੰਗਾਂ ਖਾਤਰ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਅ¤ਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਰੇਲ ਰੋਕੋ ਅ¤ਜ ਖਤਮ ਹੋਣ ਦੀ ਥਾਂ 2 ਦਿਨ ਹੋਰ ਭਾਵ ਸ਼ੁ¤ਕਰਵਾਰ ਤੇ ਸ਼ਨੀਵਾਰ ਨੂੰ ਵੀ ਜਾਰੀ ਰਹੇਗਾ। ਇਸ ਬਾਰੇ ਗ¤ਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੁਖਦੇਵ ਸਿੰਘ ਕੋਕਰੀਕਲਾਂ ਨੇ ਦ¤ਸਿਆ ਕਿ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਰੇਲ ਰੋਕੋ ਅੰਦੋਲਨ ਦੋ ਦਿਨ ਹੋਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੇ ਅੜੀਅਲ ਰਵ¤ਈਏ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਦੂਜੇ ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਰੇਲ ਆਵਾਜਾਈ ਠ¤ਪ ਰੱਖੀ।ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਕਿਸਾਨ ਜਥੇਬੰਦੀਆਂ ਖਿਲਾਫ ਪ੍ਰਚਾਰ ਕਰ ਰਹੀ ਹੈ। ਅ¤ਠ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਸੰਘਰਸ਼ ਉਦੋਂ ਤ¤ਕ ਜਾਰੀ ਰਹੇਗਾ ਜਦੋਂ ਤ¤ਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਨਹੀਂਲੈਂਦੀ। ਕਿਸਾਨ ਜਥੇਬੰਦੀਆਂ ਨਰਮੇ ਦੀ ਬਰਬਾਦੀ ਲਈ ਪ੍ਰਤੀ ਏਕੜ 40,000 ਹਜ਼ਾਰ ਰੁਪਏ ਮੁਆਵਜ਼ਾ, ਬਾਸਮਤੀ 1509 ਦਾ ਸਰਕਾਰੀ ਮੁ¤ਲ 4500 ਰੁਪਏ ਤੇ 1121 ਦਾ ਮੁ¤ਲ 5000 ਰੁਪਏ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ।ਕਿਸਾਨਾਂ ਵ¤ਲੋਂ ਖੇਤ ਮਜ਼ਦੂਰਾਂ ਨੂੰ ਵੀ 20 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਕੀਟਨਾਸ਼ਕ ਘਪਲੇ ’ਚ ਸ਼ਾਮਲ ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਵਾਂਗ ਖੇਤੀਬਾੜੀ ਮੰਤਰੀ ਤੋਤਾ ਸਿੰਘ ਖਿਲਾਫ਼ ਪਰਚਾ ਦਰਜ ਕਰਕੇ ਜਲਦ ਗ੍ਰਿਫਤਾਰੀ ਕੀਤੀ ਜਾਵੇ। ਸੈਂਕੜੇ ਕਿਸਾਨ ਕੀਤੇ ਨਜ਼ਰਬੰਦ ਰਾਮਪੁਰਾ ਫੂਲ ਤੋਂ ਮਨਪ੍ਰੀਤ ਸਿੰਘ ਗਿੱਲ- ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਸ਼ੁਰੂ ਕੀਤੇ ਦੋ ਦਿਨਾਂ ਰੇਲ ਰੋਕੋ ਪ੍ਰੋਗਰਾਮ ਦੇ ਦੂਜੇ ਦਿਨ ਵੀ ਕਿਸਾਨ ਰੇਲ ਲਾਇਨਾਂ ’ਤੇ ਡਟੇ ਰਹੇ। ਹਾਲਾਂਕਿ ਪੁਲਿਸ ਨੇ ਧਰਨੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਕਿਸਾਨਾਂ ਦਾ ਰੋਹ ਘਟ ਨਹੀਂ ਸਕਿਆ। ਪੁਲਿਸ ਹਿਰਾਸਤ ਵਿੱਚ ਲਏ 150 ਦੇ ਕਰੀਬ ਕਿਸਾਨਾਂ ਨੂੰ ਫੂਲ ਥਾਣਾ ਵਿਖੇ ਲੈ ਜਾਇਆ ਗਿਆ, ਜਿੱਥੇ ਕਿਸਾਨਾਂ ਨੇ ਥਾਣੇ ਅੰਦਰ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ਼ਹਿਣਾ ਬਲਾਕ ਦੇ ਪ੍ਰਧਾਨ ਲਖਵੀਰ ਸਿੰਘ ਨੇ ਥਾਣੇ ਅੰਦਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨਾ ਚਿਰ ਸਰਕਾਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੰਦੀ ਤਦ ਤੱਕ ਕਿਸਾਨਾਂ ਦਾ ਅੰਦੋਲਨ ਰੁਕੇਗਾ ਨਹੀਂ। ਉਨ੍ਹਾਂ ਸੁਖਬੀਰ ਬਾਦਲ ਵੱਲੋ ਕਿਸਾਨ ਜੱਥੇਬੰਦੀਆਂ ਵੱਲੋ ਕਿਸਾਨਾਂ ਨੂੰ ਗੁੰਮਰਾਹ ਕਰਨਂ ਬਾਰੇ ਦਿੱਤੇ ਬਿਆਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਕਿਸਾਨਾਂ ਦਾ ਦਰਦ ਸਮਝਣ ਦੀ ਬਜਾਏ ਉਹਨਾਂ ਦੇ ਜਖ਼ਮਾਂ ’ਤੇ ਲੂਣ ਛਿਟਕ ਰਹੇ ਹਨ। 8 ਅਤੇ 9 ਅਕਤੂਬਰ ਨੂੰ ਵੀ ਰੇਲਾਂ ਨਹੀ ਚੱਲਣਗੀਆਂ: ਜਗਿੰਦਰ ਸਿੰਘ ਉਗਰਾਹਾਂ ਸੰਗਰੂਰ ਤੋਂ ਹਰਜੀਤ ਹਸਨਪੁਰੀ-ਨਰਮੇ ਦੀ ਖ਼ਰਾਬ ਹੋਈ ਫ਼ਸਲ ਬਦਲੇ 20 ਹਜ਼ਾਰ ਰੁਪਏ ਮਜ਼ਦੂਰਾਂ ਲਈ ਅਤੇ 40 ਹਜ਼ਾਰ ਰੁਪਏ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ, ਇਸ ਲਈ ਜ਼ਿਮੇਂਵਾਰ ਖੇਤੀ ਮੰਤਰੀ ਦੀ ਗ੍ਰਿਫ਼ਤਾਰੀ ਤੇ ਬਾਸਮਤੀ ਦਾ ਭਾਅ 5000 ਰੁਪਏ ਮਿ¤ਥਣ ਆਦਿ ਮੰਗਾਂ ਨੂੰ ਲੈ ਕੇ ਸੰਗਰੂਰ ਰੇਲਵੇ ਲਾ?ੀਨ ‘ਤੇ ਸੈਂਕੜਿਆਂ ਦੀ ਗਿਣਤੀ ਵਿ¤ਚ ਮਜ਼ਦੂਰਾਂ ਤੇ ਕਿਸਾਨਾਂ ਨੇ ਜਾਮ ਲਾਇਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਖਜ਼ਾਨਚੀ ਪ੍ਰਿਥੀ ਲੌਂਗੋਵਾਲ ਤੇ ਪ੍ਰੈ¤ਸ ਸਕ¤ਤਰ ਸ਼੍ਰੀ ਝਨੇੜੀ ਨੇ ਕਿਹਾ ਕਿ ਵ¤ਖਰੇ ਵ¤ਖਰੇ ਪਿੰਡਾਂ ਦੇ ਮਜ਼ਦੂਰ ਕਿਸਾਨ ਪਹਿਲਾਂ ਦਾਣਾ ਮੰਡੀ ਵਿ¤ਚ ਇਕ¤ਠੇ ਹੋਏ ਤੇ ਫ਼ਿਰ ਸ਼ਹਿਰ ਵਿ¤ਚੋਂ ਮੁਜ਼ਾਹਰਾ ਕਰਦੇ ਹੋਏ ਰੇਲਵੇ ਟਰੈਕ ਜਾਮ ਕਰ ਦਿ¤ਤਾ। ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਅ¤ਜ ਕਿਸਾਨਾਂ ਦੀ ਹਾਲਤ ਇੰਨੀ ਬ¤ਦਤਰ ਹੋਈ ਪਈ ਹੈ ਕਿ ਉਹ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸਰਕਾਰ ਕਿਸਾਨਾਂ ਨੂੰ ਜੋ ਮੁਆਵਜ਼ਾ ਦੇ ਰਹੀ ਹੈ ਉਸ ਨਾਲ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਕਿਸਾਨਾਂ ਨੂੰ 40 ਹਜ਼ਾਰ ਤੇ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ ਮੁਆਵਜ਼ਾ ਨਹੀਂ ਮਿਲਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਵਪਾਰੀਆਂ ਦੇ ਹ¤ਥ ਦੇ ਦਿ¤ਤੇ ਜਾਣ ਨਾਲ ਵਪਾਰੀ ਅਪਣੀ ਮਨਮਰਜ਼ੀਆਂ ਕਰ ਰਹੇ ਹਨ। ਧਰਨੇ ਦੌਰਾਨ ਦਰਸ਼ਨ ਕੁੰਨਰਾ, ਗੁਰਪ੍ਰੀਤ ਖੇੜੀ, ਰਾਮਪਾਲ ਬਾਲਦ ਕਲਾਂ, ਰਤਨ ਝਨੇੜੀ, ਚਰਨ ਸਿੰਘ, ਮਲੂਕ ਚੰਦ ਘਰਾਚੋਂ, ਹਰਬੰਸ ਕੌਰ ਆਦਿ ਸੈਂਕੜੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਖ਼ਬਰ ਲਿਖੇ ਜਾਣ ਤ¤ਕ ਕਿਸੇ ਦੀ ਰਿਹਾਈ ਨਹੀਂ ਹੋਈ ਸੀ।ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਸ਼ਤਾਬਦੀ ਅਤੇ ਦਾਦਰ ਐਕਸਪ੍ਰੈਸ ਗੱਡੀਆਂ ਵਾਇਆ ਤਰਨ-ਤਾਰਨ ਗੋਇੰਦਵਾਲ ਸਾਹਿਬ ਰਵਾਨਾ ਹੋਈਆਂ ਰਈਆ ਤੋਂ ਸੁਨੀਲ ਕੁਮਾਰ ਬਿੱਟੂ- ਅੱਠ ਕਿਸਾਨ ਸੰਗਠਨਾਂ ਵੱਲੋਂ ਬੁਧਵਾਰ ਨੂੰ ਅੰਮ੍ਰਿਤਸਰ-ਜਲੰਧਰ ਰੇਲਵੇ ਲਾਈਨ ਤੇ ਸ਼ੁਰੂ ਕੀਤਾ ਰੇਲ ਰੋਕ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਬੀਤੇ ਦਿਨ ਐੇਸਡੀਐਮ ਬਾਬਾ ਬਕਾਲਾ ਸ਼੍ਰੀ ਵਿਮਲ ਸੇਤੀਆਂ ਵੱਲੋਂ ਵੀ ਗੱਲਬਾਤ ਰਾਹੀਂ ਕਿਸਾਨਾ ਨੂੰ ਮਨਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ। ਅੰਮ੍ਰਿਤਸਰ-ਜਲੰਧਰ ਰੇਲਵੇ ਲਾਈਨ ਤੇ ਪਿੰਡ ਮੁੱਛਲ ਵਿਖੇ ਧਰਨਾ ਲੱਗਣ ਕਾਰਨ ਅੱਜ ਸਵੇਰੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸ਼ਤਾਬਦੀ ਐਕਸਪ੍ਰੈਸ ਅਤੇ ਦਾਦਰ ਐਕਸਪ੍ਰੈਸ ਨੂੰ ਵਾਇਆ ਤਰਨ-ਤਾਰਨ-ਗੋਇੰਦਵਾਲ ਹੁੰਦੇ ਹੋਏ ਬਿਆਸ ਤੋਂ ਦਿੱਲੀ ਵੱਲ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਹਿਸਾਰ ਤੋਂ ਅੰਮ੍ਰਿਤਸਰ ਜਾਣ ਵਾਲੀ ਹਿਸਾਰ ਪੈਸੰਜਰ ਗੱਡੀ ਨੂੰ ਬਿਆਸ ਵਿਖੇ ਹੀ ਰੋਕ ਲਿਆ ਗਿਆ ਅਤੇ ਸ਼ਾਮ ਨੂੰ ਬਿਆਸ ਤੋਂ ਹੀ ਰਵਾਨਾ ਕਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਰ ਖਬਰ ਲਿਖੇ ਜਾਣ ਤੱਕ ਹਿਸਾਰ ਜਾਣ ਵਾਲੀ ਗੱਡੀ ਬਿਆਸ ਸਟੇਸ਼ਨ ਤੇ ਹੀ ਖੜੀ ਸੀ। ਜਦ ਇਸ ਸਬੰਧੀ ਡਿਪਟੀ ਕਮੀਸ਼ਨਰ ਅੰਮ੍ਰਿਤਸਰ ਸ਼੍ਰੀ ਰਵੀ ਭਗਤ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਹ ਆਪਣੇ ਅਧਿਕਾਰੀਆਂ ਨਾਲ ਕੱਲ੍ਹ ਦੇਰ ਰਾਤ ਤੱਕ ਧਰਨੇ ਵਾਲੀ ਥਾਂ ਤੇ ਕਿਸਾਨਾ ਨਾਲ ਮਸਲੇ ਦਾ ਹੱਲ ਕਰਨ ਸਬੰਧੀ ਕੋਸ਼ਿਸ਼ ਕਰ ਰਹੇ ਸਨ ਅਤੇ ਅੱਜ ਵੀ ਐਸਡੀਐਮ ਬਾਬਾ ਬਕਾਲਾ ਸਹਿਬ ਸ਼੍ਰੀ ਵਿਮਲ ਸੇਤੀਆ ਮੌਕੇ ’ਤੇ ਮੌਜੂਦ ਹਨ।



