ਬਰਨਾਲਾ, 7 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)-ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦੇ ਖ਼ੁਦਕੁਸ਼ੀ ਮਾਮਲਿਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹੰਡਿਆਇਆ ਕੈਂਚੀਆਂ ’ਤੇ ਕੁਝ ਸਮੇਂ ਲਈ ਰੁਕੇ ਬਾਜਵਾ ਨੇ ਇੰਨਾਂ ਗ¤ਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁ¤ਖ ਮੰਤਰੀ ਨੂੰ ਇਸਦੇ ਨਾਲ ਹੀ ਅਸਤੀਫਾ ਵੀ ਦੇ ਦੇਣਾ ਚਾਹੀਦਾ ਹੈ। ਪ¤ਤਰਕਾਰ ਵਾਰਤਾ ਦੌਰਾਨ ਬਾਜਵਾ ਨੇ ਕਿਹਾ ਕਿ ਖੇਤੀ ਮੰਤਰੀ ਤੋਤਾ ਸਿੰਘ ਨੇ 5 ਕਰੋੜ ਦੀ ਰਿਸ਼ਵਤ ਲੈਣ ਵਾਸਤੇ ਕਿਸਾਨਾਂ ਦਾ 5 ਹਜ਼ਾਰ ਕਰੋੜ ਦਾ ਨਰਮੇ ਦਾ ਨੁਕਸਾਨ ਕਰ ਦਿ¤ਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅ¤ਜ ਮਾਨਸਾ ਜ਼ਿਲ੍ਹੇ ਦੇ ਨਰਮਾ ਕਾਸ਼ਤਕਾਰ ਤਿੰਨ ਕਿਸਾਨ ਜੋ ਬਾਦਲ ਸਰਕਾਰ ਦੀ ਗਲਤੀ ਕਾਰਨ ਖੁਦਕੁਸ਼ੀ ਕਰ ਗਏ ਹਨ, ਦੇ ਘਰ ਜਾ ਕੇ ਪ੍ਰੀਵਾਰਾਂ ਨੂੰ ਮਿਲਕੇ ਆਇਆ ਹਾਂ। ਉਨ੍ਹਾਂ ਦੇ ਪਰਿਵਾਰਾਂ ਤੋਂ ਸਿਰ ਦੇ ਸਾਈਂ ਬਾਦਲ ਸਰਕਾਰ ਦੇ ਖੇਤੀ ਮੰਤਰੀ ਤੋਤਾ ਸਿੰਘ ਵ¤ਲੋਂ ਰਿਸ਼ਵਤ ਲੈਣ ਕਰਕੇ ਦੁਨੀਆਂ ਤੋਂ ਉਠ ਗਏ ਹਨ।ਕਾਂਗਰਸ ਪ੍ਰਧਾਨ ਬਾਜਵਾ ਨੇ ਸਾਬਕਾ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵ¤ਲੋਂ ਨਵੀਂ ਪਾਰਟੀ ਦੇ ਗਠਨ ਬਾਰੇ ਅਤੇ ਰਾਹੁਲ ਗਾਂਧੀ ਵ¤ਲੋਂ ਦਿ¤ਲੀ ਦੀ ਬੈਠਕ ’ਚ ਸ਼ਿਰਕਤ ਕਰਨ ਬਾਰੇ ਸਮੇਤ ਪੁ¤ਛੇ ਗਏ ਸਾਰੇ ਸਵਾਲਾਂ ਤੋਂ ਟਾਲਾ ਵ¤ਟ ਲਿਆ। ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਜ਼ਿਲ੍ਹਾ ਕਾਂਗਰਸ ਪ੍ਰਧਾਨ, ਅਮਰਜੀਤ ਸਿੰਘ ਕਾਕਾ, ਅਮਨਦੀਪ ਸ਼ਰਮਾ, ਸੁਖਪਾਲ ਸਿੰਘ ਧਾਲੀਵਾਲ, ਨਿਰਮਲ ਸਿੰਘ ਨਿੰਮੀ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।



