ਬੁਢਲਾਡਾ, ਬੋਹਾ, 6 ਅਕਤੂਬਰ (ਕੁਲਦੀਪ ਸੀਮਾਰ/ਅਮ੍ਰਿਤ) ਇੱਥੋ ਨੇੜਲੇ ਪਿੰਡ ਸਤੀਕੇ ਦੇ ਇੱਕ ਕਿਸਾਨ ਗੁਰਮੇਲ ਸਿੰਘ (ਲਗਭਗ 48 ਸਾਲ) ਪੁੱਤਰ ਭਰਪੂਰ ਸਿੰਘ ਵੱਲੋ ਕੋਈ ਕੀਟਨਾੱਕ ਪੀ ਕੇ ਆਤਮ ਹੱਤਿਆ ਕਰਨ ਦੀ ਕੋੱਿੱ ਕੀਤੀ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕਿਸਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਪਿੰਡ ਇਕਾਈ ਪੱਧਰ ਤੇ ਸਕੱਤਰ ਨਿਯੁਕਤ ਕੀਤਾ ਹੋਇਆ ਹੈ, ਜਿਸਨੇ ਪਿੰਡ ਫੁੱਲੂਵਾਲਾ ਡੋਡ ਦੇ ਕਿਸਾਨ ਗੁਰਨਾਮ ਸਿੰਘ ਪਾਸੋ ਪੰਜ ਏਕੜ ਜਮੀਨ ਠੇਕੇ ਤੇ ਲੈ ਕੇ ਨਰਮੇ ਦੀ ਕਾੱਤ ਕੀਤੀ ਹੋਈ ਸੀ, ਜਿਹੜੀ ਚਿੱਟੇ ਮੱਛਰ ਦੇ ਹਮਲੇ ਨਾਲ ਤਬਾਹ ਹੋ ਗਈ। ਇਹ ਕਿਸਾਨ ਪਿਛਲੇ ਕਈ ਦਿਨਾ- ਤੋ ਮਾਨਸਿਕ ਪਰੇੱਾਨੀ ਵਿੱਚੋ ਗੁਜਰ ਰਿਹਾ ਸੀ, ਜਿਸਨੇ ਅੱਜ ਸਵੇਰੇ 3 ਵਜੇ ਘਰੋ ਜਾ ਕੇ ਆਪਣੇ ਨਰਮੇ ਦੇ ਖੇਤ ਵਿੱਚ ਕੋਈ ਕੀਟਨਾੱਕ ਦਵਾਈ ਪੀ ਲਈ। ਇਸ ਘਟਨਾ ਦਾ ਉਦੋ ਪਤਾ ਲੱਗਿਆ ਕਿ ਜਦੋ ਸਵੇਰੇ ਹੀ 6 ਕੁ ਵਜੇ ਦੇ ਕਰੀਬ ਪਿੰਡ ਦਾ ਕਿਸਾਨਜਰਨੈਲ ਸਿੰਘ ਆਪਣੇ ਖੇਤ ਵਿੱਚ ਗੇੜਾ ਮਾਰਨ ਗਿਆ, ਜਿਸਨੇ ਆਪਣੇ ਖੇਤ ਨਾਲ ਲੱਗਦੇ ਨਰਮੇ ਦੇ ਖੇਤ ਵਿੱਚ ਇਸ ਕਿਸਾਨ ਨੂੰ ਤੜਫਦੇ ਦੇਖਿਆ। ਕਿਸਾਨ ਜਰਨੈਲ ਸਿੰਘ ਨੇ ਆਪਣੇ ਫੋਨ ਰਾਹੀ ਤੁਰੰਤ ਪਿੰਡ ਦੇ ਲੋਕਾ- ਨੂੰ ਇਕੱਠੇ ਕਰਕੇ ਘਟਨਾ ਵਾਲੀ ਥਾ- ਤੇ ਸੱਦ ਲਿਆ, ਜਿੱਥੇ ਲੋਕਾ- ਨੇ ਇਸ ਕਿਸਾਨ ਨੂੰ ਤੁਰੰਤ ਸਿਵਲ ਹਸਪਤਾਲ ਬੁਢਲਡਾ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਇਸ ਕਿਸਾਨ ਦੀ ਹਾਲਤ ਨੂੰ ਗੰਭੀਰ ਦੇਖਦਿਆ ਸਿਵਲ ਹਸਪਤਾਲ ਦੇ ਅਮਲੇ ਵੱਲੋ ਇਸਨੂੰ ਮਾਨਸਾ ਦੇ ਜਿਲ੍ਹਾ ਪੱਧਰੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ। ਜਰਨੈਲ ਸਿੰਘ ਅਨੁਸਾਰ ਹੁਣ ਇਹ ਕਿਸਾਨ ਮਾਨਸਾ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਦਾਖਲ ਹੈ, ਜਿਹੜਾ ਆਪਣੀ ਜਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ। ਇਸ ਕਿਸਾਨ ਦੀ ਪਤਨੀ ਸਮੇਤ ਉਸਦੀ ਪੁੱਤਰੀ ਵੀਰਪਾਲ ਕੌਰ, ਲੜਕਾ ਸੇਮਾ ਸਿੰਘ ਅਤੇ ਲੜਕੀ ਸੁਖਨਪਾਲ ਕੌਰ ਬੇਹੱਦ ਚਿੰਤਾ ਵਿੱਚ ਹਨ।



