ਸਮਰਾਲਾ, 6 ਅਕਤੂਬਰ (ਕਮਲਜੀਤ)- ਸਥਾਨਕ ਬਹਿਲੋਲਪੁਰ ਰੋਡ ਤੇ ਇੱਕ ਔਰਤ ਵੱਲੋਂ ਆਪਣੇ ਉਪਰ ਮਿੱਟੀ ਦਾ ਤੇਲ ਪਾ ਕੇ ਆਤਮ ਹੱਿਤਆ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ, ਜਦ ਕਿ ਉਸਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਜਰਨੈਲ ਸਿੰਘ ਨੇ ਆਪਣਾ ਦੂਸਰਾ ਵਿਆਹ ਚਰਨਜੀਤ ਕੌਰ ਉਮਰ 40 ਵਾਸੀ ਸਾਹਪੁਰ ਥਾਣਾ ਪਾਇਲ ਨਾਲ ਕਰਵਾਇਆ ਹੋਇਆ ਸੀ। ਵਿਆਹ ਤੋਂ ਬਾਅਦ ਜਰਨੈਲ ਸਿੰਘ ਤੇ ਉਸਦਾ ਭਤੀਜਾ ਅਮਨਾ ਚਰਨਜੀਤ ਕੌਰ ਦੀ ਕੁੱਟਮਾਰ ਕਰਦੇ ਅਤੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਜਿਹਨਾਂ ਤੋਂ ਤੰਗ ਆ ਕੇ ਚਰਨਜੀਤ ਕੌਰ ਨੇ ਬੀਤੀ ਦਿਨੀਂ ਆਪਣੇ ਉਪਰ ਮਿੱਟੀ ਦਾ ਤੇਲ ਪਾ ਕੇ ਬਹਿਲੋਲਪੁਰ ਰੋਡ ਉਪਰ ਸੜਕ ਤੇ ਆ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਥਿਤ ਦੋਸ਼ੀ ਜਰਨੈਲ ਸਿੰਘ ਅਤੇ ਅਮਨਾ ਦੇ ਵਿਰੁੱਧ ਧਾਰਾ 306/34 ਆਈ ਪੀ ਸੀ ਦੇ ਅਧੀਨ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਥਿਤ ਦੋਸ਼ੀ ਜਰਨੈਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਲਾਸ਼ ਦਾ ਸਿਵਲ ਹਸਪਤਾਲ ਸਮਰਾਲਾ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਇਸ ਕੇਸ ਦੀ ਤਫਤੀਸ ਥਾਣੇਦਾਰ ਮੈਡਮ ਡਿੰਪਲ ਵੱਲੋਂ ਕੀਤੀ ਜਾ ਰਹੀ ਹੈ।



