Skip to content
Independent perspectives. Global stories.
BREAKING

ਵੱਖ-ਵੱਖ ਅਸਾਮੀਆਂ ਸਬੰਧੀ ਸੂਚਨਾ 20 ਦਿਨਾਂ ਵਿੱਚ ਭੇਜਣ ਦੀਆਂ ਹਦਾਇਤਾਂ

Share this story

ਚੰਡੀਗੜ੍ਹ, 5 ਅਕਤੂਬਰ (ਪੀ.ਟੀ.)- ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਵੱਖ-ਵੱਖ ਅਸਾਮੀਆਂ ਦੀ ਸੂਚਨਾ 20 ਦਿਨਾਂ ’ਚ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਭਰਤੀ ਦੀ ਪ੍ਰਕਿਰਿਆ ਦਾ ਅਮਲ ਸ਼ੁਰੂ ਕੀਤਾ ਜਾ ਸਕੇ। ਵਿੱਤ ਵਿਭਾਗ, ਪੰਜਾਬ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ ਲਾਇਬਰੇਰੀਅਨ, ਸਹਾਇਕ ਲਾਇਬਰੇਰੀਅਨ, ਪਰੂਫ ਰੀਡਰ ਅਤੇ ਵਾਚ ਐਂਡ ਵਾਰਡ ਸਹਾਇਕ ਦੀਆਂ ਅਸਾਮੀਆਂ ਦੀ ਸੂਚਨਾ 20 ਦਿਨਾਂ ’ਚ ਭੇਜਣੀ ਯਕੀਨੀ ਬਣਾਉਣ ਹਿੱਤ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਹਨ।

WRITTEN BY