ਦਾਦਰੀ, 3 ਅਕਤੂਬਰ (ਪੀ. ਟੀ.)- ਗਾਂ ਦਾ ਮਾਸ ਖਾਣ ਦੀ ਅਫਵਾਹ ’ਚ ਮਾਰੇ ਗਏ ਇਖਲਾਕ ਦੇ ਪਰਿਵਾਰ ਨੂੰ ਮਿਲਣ ਲਈ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਦਾਦਰੀ ਦੇ ਬਿਸਹੜਾ ਪਿੰਡ ਪਹੁੰਚੇ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਿੰਡ ‘ਚ ਦਾਖਲ ਹੋਣ ਤੋਂ ਰੋਕ ਦਿ¤ਤਾ। ਪੁਲਿਸ ਨੇ ਬੈਰੀਕੇਡ ਲਗਾ ਕੇ ਪਿੰਡ ਨੂੰ ਸੀਲ ਕਰ ਦਿ¤ਤਾ ਹੈ। ਇਸ ਤੋਂ ਪਹਿਲਾ ਘਟਨਾ ਦੀ ਕਵਰੇਜ ਲਈ ਪਹੁੰਚੇ ਮੀਡੀਆ ਕਰਮਚਾਰੀਆਂ ਨਾਲ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੀਡੀਆ ਕਰਮਚਾਰੀਆਂ ਦੀ ਪਿੰਡ ਵਾਸੀਆਂ ਨਾਲ ਝੜਪ ਵੀ ਹੋਈ। ਗੌਰਤਲਬ ਹੈ ਕਿ ਬਕਰੀਦ ਦੇ ਦੋ ਦਿਨ ਬਾਅਦ ਗਾਂ ਦਾ ਮਾਸ ਖਾਣ ਦੀ ਅਫਵਾਹ ‘ਤੇ ਕੁਝ ਲੋਕਾਂ ਨੇ ਸਥਾਨਕ ਨਿਵਾਸੀ ਮੁਹੰਮਦ ਇਖਲਾਕ ਨੂੰ ਕੁ¤ਟ ਕੁ¤ਟ ਕੇ ਮਾਰ ਦਿ¤ਤਾ ਸੀ।ਇਸੇ ਦੌਰਾਨ ਅੱਜ ਇਖਲਾਕ ਦੇ ਕਤਲ ਦੇ ਸਬੰਧ ਵਿੱਚ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।



