ਵਾਸ਼ਿੰਗਟਨ ਡੀਸੀ, 2 ਅਕਤੂਬਰ (ਡਾ. ਗਿੱਲ)- ਪਿਛਲੇ ਦਿਨੀਂ ਨਿਊਯਾਰਕ ਵਿਖੇ ਕੋਰ ਕਮੇਟੀ ਦੀ ਮੀਟਿੰਗ ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਪਸੀ ਸਹਿਮਤੀ ਉਪਰੰਤ ਕੁਝ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵਿੱਚ ਤਬਦੀਲੀ ਕੀਤੀ ਗਈ ਸੀ। ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਸਟੇਟ ਪੱਧਰ ਦੀ ਨਿਯੁਕਤੀ ਸਥਾਨਕ ਕਮੇਟੀ ਖੁਦ ਕਰ ਸਕਦੀ ਹੈ। ਸੋ ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਸਪੋਕਸਮੈਨ ਦੀ ਨਵੀਂ ਨਿਯੁਕਤੀ ਈਸਟ ਕੋਸਟ ਸਬੰਧੀ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤਾ ਗਿਆ, ਕਿਉਂਕਿ ਨਵੀਂ ਨਿਯੁਕਤੀ ਅਤੇ ਨਵੀਂ ਪੋਸਟ ਸਬੰਧੀ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਨੂੰ ਹੀ ਅਧਿਕਾਰ ਹਨ। ਸੋ ਪ੍ਰੀਤਮ ਸਿੰਘ ਗਿਲਜੀਆਂ ਦੀ ਨਿਯੁਕਤੀ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਹ ਨਿਊਯਾਰਕ ਸਪੋਕਸਮੈਨ ਤੱਕ ਸੀਮਿਤ ਰਹਿਣਗੇ। ਉਹ ਨਿਯੁਕਤੀ ਕੇਵਲ ਸਥਾਨਕ ਢਾਂਚੇ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਕਰ ਸਕਦੇ ਹਨ, ਪਰ ਈਸਟ ਕੋਸਟ ਸਪੋਕਸਮੈਨ ਦੀ ਨਿਯੁਕਤੀ ਨਾ ਕੋਈ ਪ੍ਰਵਾਨਿਤ ਹੈ ਅਤੇ ਨਾ ਹੀ ਕੀਤੀ ਗਈ ਹੈ, ਪਰ ਸਥਾਨਕ ਢਾਂਚੇ ਦੀ ਜ਼ੂਰਰਤ ਨੂੰ ਮੁੱਖ ਰੱਖਦੇ ਹੋਏ ਉਹ ਆਪਣਾ ਸਟੇਟ ਸਪੋਕਸਮੈਨ ਵਜੋਂ ਨਿਯੁਕਤੀ ਨੂੰ ਬਰਕਰਾਰ ਰੱਖ ਸਕਦੇ ਹਨ, ਪਰ ਈਸਟ ਕੋਸਟ ਸਪੋਕਸਮੈਨ ਦੀ ਨਾ ਕੋਈ ਪੋਸਟ ਹੈ ਅਤੇ ਨਾ ਹੀ ਇਸ ਨਿਯੁਕਤੀ ਸਬੰਧੀ ਕੋਈ ਆਦੇਸ਼ ਹਨ। ਅਖਬਾਰਾਂ ਵਿੱਚ ਛਪੇ ਬਿਆਨ ਸਬੰਧੀ ਸਪਸ਼ਟਤਾ ਜਾਰੀ ਕੀਤੀ ਜਾਂਦੀ ਹੈ।


