Skip to content
Independent perspectives. Global stories.
BREAKING

ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪਿੱਛੋਂ ਢੀਂਡਸਾ ਦੀ ਕੋਠੀ ਅੱਗੇ ਰੋਸ ਮੁਜ਼ਾਹਰਾ

Share this story

ਸੰਗਰੂਰ, 2 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਸੰਗਰੂਰ ਦੇ ਹਜ਼ਾਰਾਂ ਕਿਸਾਨਾਂ ਅਤੇ ਵੱਡੀ ਗਿਣਤੀ ਔਰਤਾਂ ਵੱਲੋਂ ਅੱਠ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲਗਾਇਆ ਪੱਕਾ ਮੋਰਚਾ ਪੰਜਵੇ ਦਿਨ ਵੀ ਜਾਰੀ ਰਿਹਾ ਹੈ। ਕਿਸਾਨ ਆਪਣੀਆਂ ਹੱਕੀ ਅਤੇ ਵਾਜਬ ਮੰਗਾਂ ਮੰਨਵਾਉਣ ਲਈ ਦਿਨ ਰਾਤ ਜ਼ਿਲ੍ਹਾ ਕੰਪਲੈਕਸ ਸੰਗਰੂਰ ਦੇ ਗੇਟ ਅੱਗੇ ਸੜਕਾਂ ਉੱਤੇ ਹੀ ਰਾਤਾਂ ਕੱਟਣ ਲਈ ਮਜਬੂਰ ਹਨ। ਇਸ ਮੋਰਚੇ ਦੀ ਗਿਣਤੀ ਹਰ ਰੋਜ਼ ਵੱਧਦੀ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਝੰਡੇ ਚੁੱਕੇ ਕੇ ਸਰਕਾਰ ਖਿਲਾਫ ਨਾਅਰੇ ਮਾਰਦਿਆਂ ਸ਼ਮੂਲੀਅਤ ਕਰਦੀਆਂ ਹਨ। ਮੋਰਚੇ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਕਿਸਾਨ-ਮਜਦੂਰ ਸੜਕਾਂ ਤੇ ਰੁਲ ਰਹੇ ਹਨ। ਬੁਲਾਰਿਆ ਨੇ ਕਿਹਾ ਕਿ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਖ੍ਰੀਦ ਕਰਨ ਦੇ ਸਾਰੇ ਦਾਅਵੇ ਕਾਰਾਜੀ ਹਨ।ਮੰਡੀਆਂ ਝੋਨੇ ਦੀ ਫਸਲ ਨਾਲ ਭਰੀਆਂ ਪਈਆਂ

ਹਨ।ਸਰਕਾਰੀ ਖ੍ਰੀਦ ਏਜੰਸੀਆਂ ਮੰਡੀਆਂ ਵਿੱਚ ਨਹੀ ਪਹੁੰਚੀਆਂ ਜਿਸ ਕਾਰਣ ਘੱਟ ਰੇਟ ਤੇ ਵਪਾਰੀ ਝੋਨੇ ਦੀ ਫਸਲ ਲੁੱਟ ਰਹੇ ਹਨ।ਆਗੂਆਂ ਨੇ ਕਿਹਾ ਕਿ ਬਾਸਪਤੀ ਝੋਨੇ ਦੀ ਫਸਲ ਦਾ ਘੱਟ-ਘੱਟ ਸਮਰਥੱਨ ਮੁੱਲ ਐਲਾਨ ਕੇ ਸਰਕਾਰੀ ਖ੍ਰੀਦ ਧਕੀਨੀ ਬਣਾਈ ਜਾਵੇ।ਗੰਨਾ ਮਿਲਾਂ ਵੱਲੋਂ ਕਿਸਾਨਾਂ ਦੇ ਕਰੋੜਾ ਰੁਪਏ ਦੇ ਪਿਛਲੇ ਬਕਾਏ ਤੁਰੱਤ ਦਿੱਤੇ ਜਾਣ ਅਤੇ ਅੱਗੇ ਤੋਂ ਗੰਨੇ ਦੀ ਖ੍ਰੀਦ ਅਤੇਰਾਸੀ ਤੁਰੰਤ ਦੇਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ।ਨਕਲੀ ਬੀਜ਼ ਅਤੇ ਘਟੀਆ ਕੀਟਨਾਸ਼ਕ ਦਵਾਈ ਸਖਲਾਈ ਕਰਕੇ ਨਰਮੇ ਦੀ ਫਸਲ ਤਬਾਹ ਕਰਨ ਵਾਲੇ ਖੇਤੀਬਾੜੀ ਮੰਤਰੀ ਅਤੇ ਸਬੰਧਤ ਅਫਸ਼ਰ ਸਾਹੀ ਨੂੰ ਸਖਤ ਸਜਾਵਾ ਧਕੀਨੀ ਬਣਾਈਆਂ ਜਾਣ। ਪੜੀਤ ਪਰਿਵਾਰਾਂ ਨੂੰ 40,000 ਰੁ: ਪ੍ਰਤੀ ਏਕੜ ਮੁਆਵਜਾ ਅਤੇ ਸਬੰਧਤ ਮਜਦੂਰਾਂ ਨੂੰ 20,000 ਰੁ: ਪ੍ਰਤੀ ਪਰਿਵਾਰ ਮੁਆਵਜਾ ਦਿਤਾ ਜਾਵੇ।ਕਰਜੇ ਦੀ ਚੱਕੀ ਵਿੱਚ ਪਿਸ ਕੇ ਖੁਦਕੁਸੀਆਂ ਦੇ ਰਾਹ ਪਏ ਕਿਸਾਨਾਂ-ਮਜਦੂਰਾਂ ਦੇ ਕਰਜੇ ਖਤਮ ਕੀਤੇ ਜਾਣ।ਆਬਾਦਕਾਰ ਕਿਸਾਨਾਂ ਨੂੰ ਜਕੀਨ ਮਾਲਕੀ ਦੇ ਹੱਕ ਦਿੱਤੇ ਜਾਣ।ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਫਿੱਡ ਭਰਨ ਵਾਲੇ ਲੋਕ ਸੜਕਾਂ ਤੇ ਰੁਲ ਰਹੇ ਹਨ।ਫਸਲਾਂ ਤਬਾਹ ਹੋ ਚੁੱਕੀਆਂ ਹਨ। ਅੱਜ ਦੇ ਬੁਲਾਰਿਆਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂ ਭੀਮ ਸਿੰਘ ਆਲਮਪੁਰ,ਗੱਜਨ ਸਿੰਘ ਦੁੱਗਾਂ,ਹਰਦੇਵ ਸਿੰਘ ਧੂਰੀ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਜਲੂਰ ਨਾਥ ਸਿੰਘ ਉਭਿਆ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕਯਦਾ ਦੇ ਆਗੂ ਗੁਰਮੀਤ ਸਿੰਘ ਭੱਟੀਵਾਲ,ਪਰਮਜੀਤ ਸਿੰਘ ਮਾਝੀ,ਕਰਮ ਸਿੰਘ ਬਲਿਆਲ, ਨਛੱਤਰ ਸਿੰਘ ਝਨੇੜੀ,ਸੁਖਦੇਵ ਸਿੰਘ ਘਰਾਚੋਂ ਤੇ ਸੁਖਦੇਵ ਸਿੰਘ ਬਾਲਦਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾ) ਦੇ ਆਗੂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ,ਅਮਰੀਕ ਸਿੰਘ ਗੰਢੂਆਂ,ਜਸਵਿੰਦਰ ਸਿੰਘ ਲੌਗੋਵਾਲ,ਜਨਕ ਸਿੰਘ ਭੁਟਾਲ, ਦਿਲਬਾਗ ਸਿੰਘ ਹਰੀਗੜ ਬਗੈਰਾ ਨੇ ਵੀ ਸੰਬੋਧਨ ਕੀਤਾ।

WRITTEN BY