Skip to content
Independent perspectives. Global stories.
BREAKING

ਚਿੱਟੀ ਮੱਖੀ ਦੇ ਹਮਲੇ ਕਾਰਨ ਜੇਠੂਕੇ ਦੇ ਕਿਸਾਨ ਨੇ ਵਾਹੀ ਫਸਲ

Share this story

ਤਪਾ ਮੰਡੀ, 30 ਸਤੰਬਰ (ਧਰਮਿੰਦਰ, ਸੀਲਾ)- ਸਰਕਾਰ ਦੀਆ ਗਲਤ ਨੀਤੀਆ ਅਤੇ ਘਟੀਆ ਕੀਟਨਾਸ਼ਕ ਦਵਾਈਆ ਕਾਰਨ ਪੰਜਾਬ ਦੇ ਕਿਸਾਨਾ ਦੀ ਆਰਥਿਕ ਹਾਲਤ ਦਿਨੋ ਦਿਨ ਡਾਵਾ ਡੋਲ ਹੁੰਦੀ ਜਾ ਰਹੀ ਹੈ ਜਿਥੇ ਚਿੱਟੀ ਮੱਖੀ ਦੇ ਹੋਏ ਹਮਲੇ ਨਾਲ ਫਸਲਾ ਨੂੰ ਭਾਰੀ ਨੁਕਸਾਨ ਹੋਇਆ ਉਥੇ ਪਿੰਡ ਜੇਠੂਕੇ ਦੇ ਕਿਸਾਨ ਲਖਵਿੰਦਰ ਸਿੰਘ ਨੇ ਆਪਣੇ ਡੇਢ ਕਿਲ੍ਰਾ ਖੇਤ ਵਿਚ ਟਰੈਕਟਰ ਰਾਹੀ ਨਰਮੇ ਦੀ ਫਸਲ ਨੂੰ ਵਾਹ ਦਿੱਤਾ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਬੇਅੰਤ ਸਿੰਘ ਬਲਾਕ ਆਗੂ, ਕਾਲਾ ਸਿੰਘ ਇਕਾਈ ਪ੍ਰਧਾਨ, ਨਿੱਕਾ ਸਿੰਘ ਜਰਨਲ ਸਕੱਤਰ, ਇਕਬਾਲ ਸਿੰਘ, ਪਰਗਟ ਸਿੰਘ, ਪਾਲ ਸਿੰਘ, ਗੁਲਜਾਰ ਸਿੰਘ, ਪਰਮਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਵਿਰੁੱਧ ਨਾਅਰੇਬਾਜੀ ਕੀਤੀ ਜਿਨਾ ਨਾਲ ਹੋਰ ਪਿੰਡ ਵਾਸੀ ਵੀ ਹਾਜਰ ਸਨ।

WRITTEN BY