Skip to content
Independent perspectives. Global stories.
BREAKING

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉ¤ਚਤਾ ’ਤੇ ਕੋਈ ਕਿੰਤੂ-ਪ੍ਰੰਤੂ ਨਹੀਂ : ਨਿਰਮਲ ਸੰਤ ਸਮਾਜ

Share this story

ਜਲੰਧਰ, 30 ਸਤੰਬਰ (ਪੀ. ਟੀ.)- ਪ੍ਰਾਚੀਨ ਸਰਬ ਭਾਰਤ ਨਿਰਮਲ ਮੰਡਲ ਦੇ ਪ੍ਰਧਾਨ ਸੰਤ ਤੇਜਾ ਸਿੰਘ ਗੁਰੂਸਰ ਖੁੱਡੇ ਵਾਲਿਆਂ ਨੇ ਪੰਜਾਬ ਟਾਇਮਜ਼ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ ਦੇ ਮੁਖੀ ਮਹੰਤ ਸੰਤ ਗਿਆਨ ਦੇਵ ਸਿੰਘ, ਸਰਬ ਭਾਰਤ ਨਿਰਮਲ ਮੰਡਲ ਦੇ ਪ੍ਰਧਾਨ ਸੰਤ ਸੰਤੋਖ ਸਿੰਘ ਪਾਲਦੀ ਵਾਲੇ, ਦੋਆਬਾ ਨਿਰਮਲ ਮੰਡਲ ਦੇ ਪ੍ਰਧਾਨ ਸੰਤ ਭਾਗ ਸਿੰਘ ਬੰਗਾ, ਨਿਰਮਲਾ ਸੰਤ ਮੰਡਲ ਪ੍ਰਧਾਨ ਸੰਤ ਹਰਕਿਸ਼ਨ ਸਿੰਘ ਸੋਢੀ ਠੱਕਰਵਾਲ, ਖੱਟ ਦਰਸ਼ਨ ਸਾਧੂ ਸਮਾਜ ਦੇ ਪ੍ਰਧਾਨ ਸੰਤ ਰਣਜੀਤ ਸਿੰਘ ਬਾਹੋਵਾਲ ਵੱਲੋਂ ਜਾਰੀ ਕੀਤੇ ਗਏ ਸਰਬਸਾਂਝੇ ਬਿਆਨ ਵਿੱਚ ਸਮੂਹ ਸਿੱਖ ਸੰਗਤ ਨੂੰ ਸਪੱਸ਼ਟ ਕੀਤਾ ਹੈ ਕਿ ਨਿਰਮਲ ਸੰਤ ਸਮਾਜ ਦੀ ਵੱਖਰੀ ਹੋਂਦ ਹੈ, ਜਿਸ ਦੇ ਮੁਖੀ ਪ੍ਰਧਾਨ ਮਹੰਤ ਸੰਤ ਗਿਆਨ ਦੇਵ ਸਿੰਘ ਹਨ। ਇਹ ਨਿਰਮਲ ਸਮਾਜ ਗੁਰੂ ਕਾਲ ਤੋਂ ਹੀ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ’ਚ ਲੱਗਾ ਹੋਇਆ ਹੈ ਅਤੇ ਇਹ ਕਿਸੇ ਵੀ ਵਾਦ-ਵਿਵਾਦ ’ਚ ਨਹੀਂ ਪੈਂਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉ¤ਚਤਾ ਨੂੰ ਪ੍ਰਵਾਨ ਕਰਦਾ ਹੈ। ਨਿਰਮਲ ਸੰਤ ਸਮਾਜ ਚਾਹੁੰਦਾ ਹੈ ਕਿ ਕਿਸੇ ਵੀ ਕਿਸਮ ਦਾ ਸਿੱਖ ਪੰਥ ਦਾ ਵਾਦ-ਵਿਵਾਦ ਨਾ ਹੋਵੇ ਅਤੇ ਹਰ ਮਸਲਾ ਸ਼ਾਂਤੀ ਅਤੇ ਸੁਹਿਰਦਤਾ ਨਾਲ ਹੱਲ ਕੀਤਾ ਜਾਵੇ।

WRITTEN BY