ਨਵੀਂ ਦਿ¤ਲੀ, 29 ਸਤੰਬਰ (ਪੀ. ਟੀ.)- ‘ਮੇਕ ਇਨ ਇੰਡੀਆ’ ਦੇ ਮੁਕਾਬਲੇ ‘ਮੇਕ ਇੰਡੀਆ’ ਦੀ ਗ¤ਲ ਕਰਨ ਵਾਲੇ ਦਿੱਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾਵਾਂ ’ਤੇ ਸਵਾਲ ਕੀਤੇ ਹਨ ਤੇ ਇਸ ਗ¤ਲ ’ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਨਿਵੇਸ਼ ਲਿਆਉਣ ਦੇ ਚ¤ਕਰ ’ਚ ਵ¤ਖ-ਵ¤ਖ ਕੰਪਨੀਆਂ ’ਚ ਜਾਣਾ ਕੀ ਪ੍ਰਧਾਨ ਮੰਤਰੀ ਨੂੰ ਸੋਭਦਾ ਹੈ। ਮੋਦੀ ਦੀ ਦੋ ਦੇਸ਼ਾਂ ਆਇਰਲੈਂਡ ਤੇ ਅਮਰੀਕਾ ਦੀ ਯਾਤਰਾਵਾਂ ਦੀ ਸਮਾਪਤੀ ’ਤੇ ਕੇਜਰੀਵਾਲ ਨੇ ਪੁ¤ਛਿਆ ਹੈ ਕਿ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾਵਾਂ ਤੋਂ ਦੇਸ਼ ਨੂੰ ਕੀ ਹਾਸਲ ਹੋਇਆ ਹੈ ਤੇ ਇਸ ਦੇ ਨਾਲ ਫੇਸਬੁ¤ਕ ਹੈ¤ਡਕੁਆਟਰ ਤੇ ਗੂਗਲ ਕੰਪਲੈਕਸ ਸਮੇਤ ਉਨ੍ਹਾਂ ਦੇ ਹੋਰ ਪ੍ਰੋਗਰਾਮਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।ਕੇਜਰੀਵਾਲ ਨੇ ਇਸ ਸਬੰਧ ’ਚ ਟਵੀਟ ਕਰਕੇ ਕਈ ਸਵਾਲ ਕੀਤੇ ਹਨ।



