Skip to content
Independent perspectives. Global stories.
BREAKING

ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ’ਚ ਕਮੀ

Share this story

ਨਵੀਂ ਦਿੱਲੀ, 29 ਸਤੰਬਰ (ਪੀ. ਟੀ. ਲਾਇਵ)- ਰਿਜ਼ਰਵ ਬੈਂਕ ਦੇ ਗਵਰਨਰ ਡਾ. ਰਘੂਰਾਮ ਰਾਜਨ ਨੇ ਵਿੱਤੀ ਨੀਤੀ ਦੀ ਸਮੀਖਿਆ ਕਰਦੇ ਹੋਏ ਵਿਆਜ਼ ਦਰਾਂ ਵਿੱਚ ਕਟੌਤੀ ਕੀਤੀ ਹੈ। ਰੈਪੋ ਰੇਟ ਵਿੱਚ ਅੱਧਾ ਫੀਸਦੀ ਦੀ ਕਟੌਤੀ ਕੀਤੀ ਗਈ ਹੈ ਅਤੇ 50 ਬੇਸਿਕ ਅੰਕ ਦੀ ਕਮੀ ਕਰ ਦਿੱਤੀ ਗਈ ਹੈ। ਰੈਪੋ ਰੇਟ ਹੁਣ 6.75 ਅਤੇ ਰਿਵਰਸ ਰੈਪੋਰੇਟ 5.75 ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦ ਦੇਸ਼ ਦੀ ਅਰਥਵਿਵਸਥਾ ਦੇ ਹੋਰ ਸੁਸਤ ਹੋਣ ਦੇ ਆਸਾਰ ਵਧ ਰਹੇ ਹਨ, ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ 50 ਆਧਾਰ ਅੰਕਾਂ ਜਾਂ ਅੱਧਾ ਫੀਸਦੀ ਦੀ ਕਟੌਤੀ ਕਰਕੇ ਕਰਜ਼ੇ ਨੂੰ ਹੋਰ ਸਸਤਾ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਦਰਅਸਲ ਰੈਪੋ ਦਰ ਉਹ ਦਰ ਹੁੰਦੀ ਹੈ ਜਿਸ ਉ¤ਪਰ ਰਿਜ਼ਰਵ ਬੈਂਕ ਹੋਰਨਾਂ ਵਪਾਰਕ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਹੁਣ ਇਹ ਬੈਂਕਾਂ ਉ¤ਪਰ ਨਿਰਭਰ ਹੈ ਕਿ ਉਹ ਕਿੰਨੀ ਜਲਦੀ ਕਰਜ਼ਾ ਸਸਤਾ ਕਰਕੇ ਆਪਣੇ ਮੌਜੂਦਾ ਗਾਹਕਾਂ ਅਤੇ ਹੋਰ ਗਾਹਕਾਂ ਨੂੰ ਰਾਹਤ ਦਿੰਦੇ ਹਨ।ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਰਿਜ਼ਰਵ ਬੈਂਕ ਰੈਪੋ ਦਰਾਂ ਵਿੱਚ 1.25 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਸਾਰੇ ਤਰ੍ਹਾਂ ਦੇ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਵਿਆਜ ਦਰ ਵਿੱਚ ਕਮੀ ਹੋਣ ਦੀ ਸੰਭਾਵਨਾ ਹੈ। ਖਾਸ ਤੌਰ ’ਤੇ ਹੋਮ ਲੋਨ ਦੀਆਂ ਦਰਾਂ ਵਿੱਚ ਕਮੀ ਹੋਣ ਨਾਲ ਰੀਅਲ ਸੈਕਟਰ ਨੂੰ ਕਾਫੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਆਟੋ ਲੋਨ ਦੀਆਂ ਦਰਾਂ ਵਿੱਚ ਕਮੀ ਹੋਣ ਕਾਰਨ ਆਟੋ ਸੈਕਟਰ ਨੂੰ ਵੀ ਫਾਇਦਾ ਪਹੁੰਚੇਗਾ।

WRITTEN BY