Skip to content
Independent perspectives. Global stories.
BREAKING

ਹੁਣ ਲਾਇਸੈਂਸ ਬਿਨ੍ਹਾਂ ਨਹੀਂ ਵਿਕ ਸਕਣਗੇ ਤੰਬਾਕੂ ਉਤਪਾਦ

Share this story

ਚੰਡੀਗੜ੍ਹ, 27 ਸਤੰਬਰ (ਪੀ. ਟੀ.)- ਲੋਕਾਂ ਨੂੰ ਤੰਬਾਕੂ ਦੀ ਭੈੜੀ ਆਦਤ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਹੁਣ ਤੰਬਾਕੂ ਵਿਕਰੇਤਾਵਾਂ ਨੂੰ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਉਤਪਾਦ ਵੇਚਣ ਲਈ ਪਹਿਲਾਂ ਲਾਇਸੈਂਸ ਲੈਣਾ ਪਵੇਗਾ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸ੍ਰੀ ਪ੍ਰਿੰਯਕ ਭਾਰਤੀ, ਡਾਇਰੈਕਟਰ, ਸਥਾਨਕ ਸਰਕਾਰਾਂ ਪੰਜਾਬ ਨੇ ਮਿਊਂਸਪਲ ਕਮੇਟੀਆਂ ਦੇ ਸਾਰੇ ਰੀਜਨਲ ਡਾਇਰੈਕਟਰਾਂ ਅਤੇ ਮਿਊਂਸਪਲ ਕਾਰਪੋਰੇਸ਼ਨਾਂ ਦੇ ਸਾਰੇ ਕਮਿਸ਼ਨਰਾਂ ਨੂੰ ਪ¤ਤਰ ਲਿਖ ਕੇ ਕਿਹਾ ਹੈ ਕਿ ਬਿਨਾਂ ਲਾਇਸੈਂਸ ਤੋਂ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਨੂੰ ਬੰਦ ਕੀਤਾ ਜਾਵੇ। ਦੁਕਾਨਦਾਰਾਂ ਨੂੰ ਪਹਿਲਾਂ ‘ਪੰਜਾਬ ਤੰਬਾਕੂ ਵੈਂਡਸ ਫੀਸ ਐਕਟ-1953’ ਅਧੀਨ ਲਾਇਸੈਂਸ ਲੈਣਾ ਪਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ‘ਪੰਜਾਬ ਤੰਬਾਕੂ ਵੈਂਡਸ ਫੀਸ ਐਕਟ-1953’ ਮੁਤਾਬਕ ਹਰੇਕ ਤੰਬਾਕੂ ਵਿਕਰੇਤਾਂ ਲਈ ਲਾਇਸੈਂਸ ਲੈਣਾ ਜਰੂਰੀ ਹੈ।ਪ¤ਤਰ ਵਿ¤ਚ ‘ਪੰਜਾਬ ਤੰਬਾਕੂ ਵੈਂਡਸ ਫੀਸ ਐਕਟ-1953’ ਨੂੰ ਲਾਗੂ ਕਰਨ ਵਾਲੇ ਸੰਬੰਧਿਤ ਅਧਿਕਾਰੀਆਂ ਨੂੰ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਲਿਖਿਆ ਗਿਆ ਹੈ ਅਤੇ ਇਸ ਅਧੀਨ ਕੀਤੀ ਕਾਰਵਾਈ ਦੀ ਰਿਪੋਰਟ ਦੇਣ ਲਈ ਵੀ ਆਖਿਆ ਗਿਆ ਹੈ। ਪ੍ਰਮੁੱਖ ਸਕੱਤਰ, ਸਿਹਤ ਸ੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਅਜੇ ਤ¤ਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿ¤ਚ ਇਹ ਐਕਟ ਲਾਗੂ ਨਹੀਂ ਹੋਇਆ। ਇਹ ਵੀ ਲਿਖਿਆ ਗਿਆ ਹੈ ਕਿ ਬਿਨਾਂ ਲਾਇਸੈਂਸ ਤੋਂ ਤੰਬਾਕੂ ਵੇਚ ਰਹੇ ਦੁਕਾਨਦਾਰ ਪਾਬੰਦੀਸ਼ੁਦਾ ਫਲੇਵਰਡ-ਸੁਗੰਧਿਤ ਤੰਬਾਕੂ, ਖੁ¤ਲ੍ਹੀਆਂ ਸਿਗਰਟਾਂ ਆਦਿ ਵੇਚ ਰਹੇ ਹਨ। ਤੰਬਾਕੂ ਵਿਕ੍ਰੇਤਾਵਾਂ, ਥੋਕ ਵਪਾਰੀਆਂ ਅਤੇ ਆਮ ਲੋਕਾਂ ਨੂੰ ਜਨਤਕ ਨੋਟਿਸਾਂ, ਪ੍ਰਿੰਟ ਮੀਡੀਆ ਵਿ¤ਚ ਇਸ਼ਤਿਹਾਰਬਾਜ਼ੀ ਰਾਹੀਂ ਜਾਗਰੂਕ ਕਰਨ ਲਈ ਵੀ ਲਿਖਿਆ ਗਿਆ ਹੈ ਅਤੇ ਉਲੰਘਣਾਵਾਂ ਪਾਏ ਜਾਣ ’ਤੇ ਗੈਰ-ਲਾਇਸੈਂਸਸ਼ੁਦਾ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਰਾਜ ਸਰਕਾਰ ਦੀ ਤੁਬਾਕੂ ਦੀ ਲਾਹਨਤ ਨੂੰ ਯੋਜਨਾਬੰਧ ਤਰੀਕੇ ਨਾਲ ਖਤਮ ਕਰਨ ਲਈ ਕੀਤੀ ਗਈ ਕੋਸ਼ਿਸ਼ ਦੀ ਪ੍ਰਸੰਸਾਯੋਗ ਕਰਦਿਆਂ ਅੰਤਰਰਾਸ਼ਟਰੀ ਪੱਧਰ ਦੇ ਬਹੇਵੀਅਰਲ ਸਾਈਟਿਸਟ ਡਾ. ਮੀਰਾ ਆਗੀ ਨੇ ਕਿਹਾ ਕਿ ਸਰਕਾਰ ਵਲੋ‘ ਲਾਇਸੈ‘ਸ ਵਗੈਰ ਤੰਬਾਕੂ ਨਾ ਵੇਚਣ ਦਾ ਫੈਸਲਾ ਇੱਕ ਸਲਾਘਾਯੋਗ ਕਦਮ ਹੈ ਜਿਸ ਨੂੰ ਹੋਰ ਰਾਜਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਹ ਉਦਮ ਸਰਕਾਰ ਦੀ ਲੋਕਾਂ ਦੀ ਸਿਹਤ ਅਤੇ ਭਲਾਈ ਪ੍ਰਤੀ ਸੋਚਿਆ ਸਮਝਾ ਕਦਮ ਹੈ। ਇਸੇ ਸੰਬੰਧੀ ਐਫ.ਡੀ.ਏ. ਪੰਜਾਬ ਦੇ ਕਮਿਸ਼ਨਰ ਸ਼੍ਰੀ ਹੁਸਨ ਲਾਲ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ‘ਸਿਗਰਟ ਅਤੇ ਹੋਰ ਤੰਬਾਕੂ ਉਤਪਾਦ-2003’ (ਕੋਟਪਾ) ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿ¤ਚ ਸਖਤੀ ਨਾਲ ਲਾਗੂ ਕਰਨ ਸੰਬੰਧੀ ਪ¤ਤਰ ਜਾਰੀ ਕੀਤਾ ਹੈ। ਇਹ ਵੀ ਲਿਖਿਆ ਗਿਆ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਦੁਕਾਨਾਂ ਜਾਂ ਹੋਰ ਵਪਾਰਕ ਅਦਾਰਿਆਂ ਨੂੰ ਸ਼ੁ¤ਧ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣ ਦਾ ਹੀ ਲਾਇਸੈਂਸ ਦਿ¤ਤਾ ਜਾਵੇ ਨਾ ਕਿ ਨਾਲੋ-ਨਾਲ ਤੰਬਾਕੂ ਉਤਪਾਦ ਵੇਚਣ ਦਾ। ਦ¤ਸਣਯੋਗ ਹੈ ਕਿ ਫੂਡ ਸੇਫਟੀ ਅਫਸਰ ਖਾਣ-ਪੀਣ ਵਾਲੀਆਂ ਵਸਤਾਂ ਦੇ ਨਾਲ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦਾ ਲਾਇਸੈਂਸ ਰ¤ਦ ਕਰ ਸਕਦੇ ਹਨ।

WRITTEN BY