ਜਲੰਧਰ/ਚੰਡੀਗੜ੍ਹ, 27 ਸਤੰਬਰ- ਹਰਿਆਣਾ ਦੇ ਜੂਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਭ੍ਰਿਸ਼ਟਚਾਰ ’ਤੇ ਰੋਕ ਲਗਾਉਣ ਦਾ ਮੰਤਰ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਆਪਣੇ-ਆਪਣੇ ਨਿਯੁਕਤੀ ਥਾਂਵਾਂ ’ਤੇ ਭ੍ਰਿਸ਼ਟਾਚਾਰ ਦੇ ਪ੍ਰਤੀ ਜੀਰੋ ਟੋਲਰੈਂਸ ਨੀਤੀ ਨੂੰ ਮਜ਼ਬੂਤੀ ਨਾਲ ਅਪਨਾਉਣ ਲਈ ਕਿਹਾ ਹੈ। ਮੁੱਖ ਮੰਤਰੀ, ਜੋ ਅੱਜ ਇੱਥੇ ਆਪਣੀ ਰਿਹਾਇਸ਼ ’ਤੇ 2011-15 ਬੈਚ ਦੇ 20 ਆਈ.ਏ.ਐਸ. ਅਧਿਕਾਰੀਆਂ ਦੇ ਨਾਲ ਗਲਬਾਤ ਕਰ ਰਹੇ ਸਨ, ਨੇ ਕਿਹਾ ਕਿ ਹਰਿਆਣਾ ਸਰਕਾਰ ਭ੍ਰਿਸ਼ਟਾਚਾਰ ਦੇ ਪ੍ਰਤੀ ਜੀਰੋ ਟੋਲਰੈਂਸ ਦੀ ਨੀਤੀ ਲਈ ਵਚਨਬੱਧ ਹੈ। ਸਮਾਜ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ਦੇਣਾ ਸਰਕਾਰ ਦੀ ਉ¤ਚ ਪਹਿਲ ਹੈ। ਉਨ੍ਹਾਂ ਨੈ ਉਪਲੱਬਧ ਸਰੋਤਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਨਤੀਜੇ ਹਾਸਲ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ, ਅਧਿਕਾਰੀਆਂ ਨੂੰ ਪ੍ਰਣਾਲੀ ਵਿਚ ਪੈਸੇ ਦੀ ਚੋਰੀ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕ ਸੁਣਵਾਈ ਲਈ ਸਵੇਰੇ 11:00 ਵਜੇ ਅਤੇ 12:00 ਵਜੇ ਦੇ ਵਿਚਕਾਰ ਆਪਣੇ ਦਫਤਰਾਂ ਵਿਚ ਹਾਜ਼ਿਰ ਰਹਿਣ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਯਕੀਨੀ ਹੋ ਸਕੇ। ਜੇਕਰ ਲੋਕ ਸੁਣਵਾਈ ਵਿਚ ਹੋਰ ਵੱਧ ਸਮਾਂ ਲਗਦਾ ਹੈ ਤਾਂ ਲਗਾਉਣਾ ਚਾਹੀਦਾ ਹੈ, ਕਿਉਂਕਿ ਜਿੰਨ੍ਹਾਂ ਵੱਧ ਲੋਕਾਂ ਨਾਲ ਜੁੜਾਂਗੇ, ਉਨ੍ਹਾਂ ਹੀ ਵਧੀਆ ਤਜਰਬਾ ਹੋਵੇਗਾ। ਸਾਰੇ ਨਵੇਂ ਅਧਿਕਾਰੀਆਂ ਨੂੰ ਲੋਕਾਂ, ਵਿਸ਼ੇਸ਼ ਕਰਕੇ ਗਰੀਬਾਂ ਦੇ ਵਿਆਪਕ ਹਿੱਤ ਵਿਚ ਕੇਂਦਰ ਅਤੇ ਰਾਜ ਸਰਕਾਰ ਦੇ ਪ੍ਰੋਗ੍ਰਾਮਾਂ ਨੂੰ ਗਤੀ ਦੇਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਕੀਤਾ ਜਾਵੇ ਕਿ ਇੰਨ੍ਹਾਂ ਯੋਜਨਾਵਾਂ ਦਾ ਲਾਭ ਹਰੇਕ ਪਾਤਰ ਵਿਅਕਤੀ ਤਕ ਪੁੱਜੇ। ਹਰਿਆਣਾ ਦੇ ਮਿਹਨਤੀ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਅਧਿਕਾਰੀਆਂ ਦੇ ਕੋਲ ਨਵੀਂ ਵਿਚਾਰਧਾਰਾ ਅਤੇ ਜੋਖਿਮ ਹੈ, ਉਹ ਲੋਕਾਂ ਦੀ ਉਮੀਦਾਵਾਂ ਅਤੇ ਸਮਾਜ ਦੀ ਬਦਲਦੀ ਲੋਂੜ੍ਹਾਂ ਨੂੰ ਗਤੀ ਦੇਣ ਵਿਚ ਸੱਮਰਥ ਹਨ। ਫਿਲਹਾਲ, ਨਵੇਂ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਨਵੀਂ ਚੁਣੌਤਿਆਂ ਦਾ ਸਾਹਮਣਾ ਕਰਨਾ ਹੋਵੇਗਾ। ਤੁਹਾਨੂੰ ਸਮਾਜ ਦੀ ਭਲਾਈ ਲਈ ਵਧੀਆ ਪ੍ਰਣਾਲੀਆਂ ਅਤੇ ਵਿਚਾਰਧਾਰਾ ਦੀ ਪਾਲਣਾ ਕਰਨੀ ਹੈ ਅਤੇ ਸੂਬੇ ਦੇ ਲੋਕਾਂ ਦੇ ਲਾਭ ਲਈ ਵਧੀਆ ਪ੍ਰਣਾਲੀਆਂ ਬਾਰੇ ਨਵੇਂ ਸੁਝਾਅ ਦੇਣੇ ਚਾਹੀਦੇ ਹਨ। ਰਾਜ ਸਰਕਾਰ ਵੀ ਵਿਕਾਸ ਯਕੀਨੀ ਕਰੇਗੀ। ਪਰ ਤੁਸੀਂ ਸਮਾਜਿਕ ਜਿੰਮੇਵਾਰੀ ਵੱਜੋਂ ਪਿੰਡਾਂ ਨੂੰ ਅਪਨਾਉਣ ਅਤੇ ਉਨ੍ਹਾਂ ਵਿਕਾਸ ਯਕੀਨੀ ਕਰਨ ਲਈ ਮੰਨੇ-ਪ੍ਰ੍ਰਮੰਨੇ ਲੋਕਾਂ ਨਾਲ ਤਾਲਮੇਲ ਵੀ ਕਰੋ। ਗਲਬਾਤ ਦੌਰਾਨ ਸਾਰੇ ਆਈ.ਏ.ਐਸ. ਅਧਿਕਾਰੀਆਂ ਨੇ ਨਿੱਜੀ ਤੌਰ ’ਤੇ ਕੌਮੀ ਦਿਹਾਤੀ ਆਜੀਵਿਕਾ ਮਿਸ਼ਨ, ਲਾਈਸੈਂਸ ’ਤੇ ਇਲੈਕਟ੍ਰੋਨਿਕ ਸਿਗਨੇਚਰ, ਇਟਰਾਸਿਟੀ ਟਰਾਂਸਪੋਰਟ, ਤਰਲ ਕਚਰਾ ਪ੍ਰਬੰਧਨ ਪਲਾਂਟ, ਬੇਟੀ ਬਚਾਓ, ਬੇਟੀ ਪੜ੍ਹਾਓ, ਸਿੰਚਾਈ, ਸੈਰ-ਸਪਾਟਾ, ਚਕਬੰਦੀ ਅਤੇ ਦੁੱਧ ਉਤਪਾਦਨ ਦੇ ਖੇਤਰ ਵਿਚ ਵਧੀਆ ਪ੍ਰਣਾਲੀਆਂ ਨੂੰ ਅਪਨਾਉਣ ਲਈ ਸੁਝਾਅ ਦਿੱਤੇ। ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਐਸ.ਡੀ.ਭਾਮਬਰੀ ਨੇ ਵੀ ਨਵੇਂ ਆਈ.ਏ.ਐਸ. ਅਧਿਕਾਰੀਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨਾਲ ਦੇਸ਼ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਨਵੇਂ ਕੰਮ ਪੂਰੇ ਕਰਕੇ ਉਦਾਹਰਣ ਸਥਾਪਿਤ ਕਰਨ ਲਈ ਕਿਹਾ। ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ ਨੇ ਕਿਹਾ ਕਿ ਇਹ ਹਰਿਆਣਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਅਜਿਹਾ ਅਨੋਖਾ ਸੰਯੋਗ ਬਣਿਆ ਹੈ, ਜਦ ਸੂਬੇ ਦੇ ਜੂਨਿਅਰ ਆਈ.ਏ.ਐਸ. ਅਧਿਕਾਰੀ ਇਕ ਨਾਲ ਮਿਲ ਕੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵਨ ਟੂ ਟਨ ਗਲਬਾਤ ਕਰ ਰਹੇ ਹਨ। ਇਸ ਪਹਿਲ ਲਈ ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸੰਜੀਵ ਕੌਸ਼ਲ ਨੇ ਨਵੇਂ ਆਈ.ਏ.ਐਸ. ਅਧਿਕਾਰੀਆਂ ਨੂੰ ਕਿਹਾ ਕਿ ਉਹ ਗਲਬਾਤ ਦੇ ਬਾਰੇ ਵਿਚ ਫੀਡਬੈਕ ਭੇਜਣ ਤਾਂ ਜੋ ਭਵਿੱਖ ਵਿਚ ਨੀਤੀਆਂ ਬਣਾਉਂਦੇ ਸਮੇਂ ਉਨ੍ਹਾਂ ਦੇ ਸੁਝਾਵਾਂ ’ਤੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਨੇ ਨਵੀਂ ਉਦਮ ਪ੍ਰੋਤਸਾਹਨ ਨੀਤੀ, 2015 ਦੀ ਵਿਸ਼ੇਸ਼ਤਾਇਆਂ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਧਾਨ ਸਕੱਤਰ ਆਰ.ਕੇ.ਖੁੱਲਰ, ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ, ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਜਰਨਲ ਡਾ. ਅਭਿਲਕਸ਼ ਲਿਖੀ ਅਤੇ ਸਾਲ 2011-15 ਬੈਚ ਦੇ 20 ਆਈ.ਏ.ਐਸ. ਅਧਿਕਾਰੀ ਵੀ ਹਾਜ਼ਿਰ ਸਨ।



