Skip to content
Independent perspectives. Global stories.
BREAKING

ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ

Share this story

ਕੀਰਤਪੁਰ ਸਾਹਿਬ, 22 ਸਤੰਬਰ (ਨਿਤਿਨ ਕਪਿਲ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਉਦਾਸੀਨ ਸਪੰਰਦਾ ਦੇ ਮੋਢੀ ਬਾਬਾ ਸ੍ਰੀ ਚੰਦ ਦਾ 521 ਵਾਂ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਤਪ ਅਸਥਾਨ ਦਰਬਾਰ ਡੇਰਾ ਬਾਬਾ ਸ੍ਰੀ ਚੰਦ ਸ੍ਰੀ ਕੀਰਤਪੁਰ ਸਾਹਿਬ ਵਿਖੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮੁਖੀ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ 55 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਤੇ 15 ਹੋਰ ਸ੍ਰੀ ਅਖੰਡ ਪਾਠਾਂ ਦੀ ਲੜੀ ਅਰੰਭ ਕੀਤੀ ਗਈ ਹੈ।ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਸੰਪੂਰਨਤਾ ਦੇ ਭੋਗ ਪਾਉਣ ਮਗਰੋਂ ਬਾਬਾ ਹਰਨੇਕ ਸਿੰਘ ਵੱਲੋਂ ਅਰਦਾਸ ਤੇ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲਿਆਂ ਵੱਲੋਂ ਆਰਤਾ ਕੀਤਾ ਗਿਆ।ਇਸ ਤੋਂ ਬਾਅਦ ਵਿਸਾਲ ਧਾਰਮਿਕ ਸਮਾਗਮ ਵਿੱਚ ਤਖਤ ਸ੍ਰੀ ਕੇਸਗੜ੍ਹਸਾਹਿਬ ਦੇ ਹਜੂਰੀ ਰਾਗੀ ਭਾਈ ਸਵਰਨ ਸਿੰਘ ਤੇ ਕੁਲਦੀਪ ਸਿੰਘ, ਗਿਆਨੀ ਕਿਸੋਰ ਸਿੰਘ ਬੰਗੜ ਆਦਿ ਸਮੇਤ ਹੋਰ ਜੱਥਿਆਂ ਵੱਲੋਂ ਕੀਰਤਨ,ਵਾਰਾਂ,ਕਥਾ ,ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਬਾਬਾ ਸ੍ਰੀ ਚੰਦ ਜੀ ਦਾ ਗੁਣ ਗਾਣ ਕੀਤਾ ਗਿਆ।ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜਾ ਮਨਾਉਣ ਲਈ ਇੱਥੇ ਦੇਸ ਵਿਦੇਸ਼ ਦੇ ਕੋਨੇ ਕੋਨੇ ਤਂੋ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਮੱਥਾ ਟੇਕਣ ਲਈ ਪਹੁੰਚੀਆਂ।ਇਸ ਮੌਕੇ ਤੇ ਸੰਤ ਬਾਬਾ ਲਾਭ ਸਿੰਘ ਵੱਲੋਂ ਉਚੇਚੇ ਤੋਰ ਤੇ ਬਾਬਾ ਸ੍ਰੀਚੰਦ ਜੀ ਵਿਖੇ ਚੱਲਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਗਿਲਕੋ ਗਰੁੱਪ ਖਰੜ ਦੇ ਐ.ਡੀ ਰਣਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਉਪਰੋਕਤ ਤੋ ਇਲਾਵਾ ਬਾਬਾ ਹਰਭਜਨ ਸਿੰਘ ਪਹਿਲਵਾਨ ਤੇ ਬਾਬਾ ਵਹਿਗੁਰੂ ਸਿੰਘ ਅੰਮ੍ਰਿਤਸਰ,ਭਾਈ ਸੁਰਜੀਤ ਸਿੰਘ,ਬੇਅੰਤ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ,ਰਣਜੀਤ ਸਿੰਘ ਗੁੱਡਵਿਲ,ਬਲਬੀਰ ਸਿੰਘ ਭੀਰੀ,ਸੁਰਿੰਦਰ ਸਿੰਘ ਭਿੰਦਰ ਮੈਂਬਰ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ,ਤੇਜਵੀਰ ਸਿੰਘ ਜਗੀਰਦਾਰ,ਗਗਨਦੀਪ ਸਿੰਘ ਭਾਰਜ,ਜੁਗਰਾਜ ਸਿੰਘ ਸੈਣੀ,ਦਲਜੀਤ ਸਿੰਘ ਜੀਤੀ,ਸਤਨਾਮ ਸਿੰਘ ਝੱਜ,ਠੇਕੇਦਾਰ ਕੁਲਵੀਰ ਸਿੰਘ ਅਸਮਾਨਪੁਰ, ਸੇਠੀ ਸਰਮਾ,ਬਾਬਾ ਹਰਦੀਪ ਸ਼ਿੰਘ ਫੋਜੀ, ਰਾਮ ਸਿੰਘ,ਮਹਿੰਦਰ ਸਿੰਘ,ਗੀਤਕਾਰ ਗਾਮੀ ਸੰਗਤਪੂਰੀਆ,ਵਿਜੇ ਬਜਾਜ,ਹਾਕਮ ਸਿੰਘ ਗਿਲ ,ਬਾਬਾ ਰਜਿੰਦਰ ਸਿੰਘ ਬੇਦੀ,ਤਜਿੰਦਰ ਸਿੰਘ ਪੱਪੂ,ਸੁਰਿੰਦਰ ਸਿੰਘ ਭਿੰਦਰ,ਭੁਪਿੰਦਰ ਸਿੰਘ ਭਾਰਜ,ਬਾਬਾ ਅਵਤਾਰ ਸਿੰਘ ਹਰਖੋਵਾਲ ਆਦਿ ਹਾਜ਼ਰ ਸਨ।

WRITTEN BY