ਖੰਨਾ, 18 ਸਤੰਬਰ (ਕੇ ਐਲ ਸਹਿਗਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਅੰਤਰ ਕਾਲਜ ਬਾਕਸਿੰਗ ਮੁਕਾਬਲੇ ਵਿੱਚ ਏ ਐਸ ਕਾਲਜ ਫਾਰ ਵੂਮੈਨ ਦੀਆਂ ਤਿੰਨ ਖਿਡਾਰਨਾਂ ਦੀ ਬੱਲੇ-ਬੱਲੇ ਰਹੀ। ਕੋਚ ਉਮੇਸ਼ ਕੁਮਾਰ ਛਾਬੜਾ ਨੇ ਦੱਸਿਆ ਕਿ 64 ਤੋਂ 69 ਕਿੱਲੋ ਵਰਗ ਵਿੱਚ ਪ੍ਰਭਜੋਤ ਕੌਰ, 75 ਤੋਂ 81 ਕਿੱਲੋ ਵਰਗ ਵਿੱਚ ਹਰਜੋਤ ਕੌਰ ਅਤੇ 81 ਤੋਂ ਜਿਆਦਾ ਵੇਟ ਵਰਗ ਵਿੱਚ ਰੋਮਨ ਨੇ ਸਿਲਵਰ ਮੈਡਲ ਜਿੱਤਿਆ। ਪ੍ਰਿੰਸੀਪਲ ਡਾ. ਮੀਨੂੰ ਸ਼ਰਮਾ ਨੇ ਇਸਦਾ ਸਿਹਰਾ ਡੀਨ ਸਪੋਰਟਸ ਅਰਵਿੰਦਰ ਕੌਰ, ਕੋਚ ਛਾਬੜਾ, ਸ਼ਰੀਰਕ ਸਿੱਖਿਆ ਵਿਭਾਗ ਦੀ ਪ੍ਰਧਾਨ ਸ਼ੈਲਜਾ ਲਟਾਵਾ ਅਤੇ ਯੁਵਿਕਾ ਨੂੰ ਦਿੱਤਾ।



