Skip to content
Independent perspectives. Global stories.
BREAKING

ਮੁਲਾਜ਼ਮਾਂ ਲਈ ਕੈਸ਼ਲੈ¤ਸ ਸਿਹਤ ਇਲਾਜ ਯੋਜਨਾ ਜਲਦ ਲਾਗੂ ਹੋਵੇਗੀ : ਢੀਂਡਸਾ

Share this story

ਫਿਲੌਰ (ਜਲੰਧਰ), 18 ਸਤੰਬਰ (ਪੀ. ਟੀ.)- ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਮੁਲਾਜਮਾਂ ਦੇ ਪੈਨਸ਼ਨਰਾਂ ਲਈ ਪੰਜਾਬ ਕੈਬਨਿਟ ਵਲੋਂ ਮਨਜ਼ੂਰ ਕੀਤੀ ਕੈਸ਼ ਲੈਸ ਸਿਹਤ ਇਲਾਜ ਯੋਜਨਾ ਨੂੰ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਸਿਹਤ ਵਿਭਾਗ ਵਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਅੱਜ ਇੱਥੇ 19 ਵੀਂ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਪੱਤਰਕਾਰ੍ਯਾਂ ਨਾਲ ਗੱਲਬਾਤ ਦੌਰਾਨ ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਲਈ 110 ਕਰੋੜ ਰੁਪੈ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਸੂਬੇ ਦੇ 6 ਲੱਖ ਦੇ ਕਰੀਬ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਉਨ੍ਹ੍ਯਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉ¤ਤਰੀ ਭਾਰਤ ਦੇ ਵਿਸ਼ੇਸ਼ ਕਰਕੇ ਪੰਜਾਬ ਵਿਚ 250 ਨਾਮੀ ਸਿਹਤ ਸੰਸਥਾਵਾਂ ਤੇ ਹਸਪਤਾਲਾਂ ਨੂੰ ਇਲਾਜ ਕਰਵਾਉਣ ਲਈ ਚੁਣਿਆ ਗਿਆ ਹੈ ਜਿੱਥੇ ਮੁਲਾਜਮ ਬਿਨ੍ਹਾਂ ਕੋਈ ਰਕਮ ਖਰਚ ਕੀਤੇ ਇਲਾਜ ਕਰਵਾ ਸਕਣਗੇ। ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜਾ ਦੇਣ ਸਬੰਧੀ ਸਵਾਲ ਦੇ ਉ¤ਤਰ ਵਿਚ ਉਨ੍ਹ੍ਯਾਂ ਕਿਹਾ ਕਿ ਪੰਜਾਬਸਰਕਾਰ ਵਲੋਂ ਨਰਮਾ ਉਤਪਾਦਕਾਂ ਲਈ 10 ਕਰੋੜ ਰੁਪੈ ਮਨਜ਼ੂਰ ਕੀਤੇ ਗਏ ਹਨ ਅਤੇ ਹੋਰ ਮੁਆਵਜੇ ਲਈ ਕੇਂਦਰ ਸਰਕਾਰ ਨੂੰ ਵੀ ਕਿਹਾ ਗਿਆ ਹੈ ਤਾਂ ਜੋ ਮੁਸ਼ਕਿਲ ਦੇ ਸਮੇਂ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਸ. ਢੀਂਡਸਾ ਵਲੋਂ ਗੋਲਫ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ , ਜਿਸ ਵਿਚ 22ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਜੇਤੂਆਂ ਵਿਚ ਤਾਰਾ ਯਾਦਵ, ਗੁਰਪ੍ਰੀਤ ਦਿਓ ਤੋਂ ਇਲਾਵਾ ਵਿਸ਼ੇਸ਼ ਇਨਾਮ ਪ੍ਰਾਪਤ ਕਰਨ ਵਾਲਿਆਂ ਵਿਚ ਰਾਜੀਵ ਰਤਨ, ਰੁਪਿੰਦਰ ਸਿੰਘ , ਐਸ.ਕੇ. ਮਲਹੋਤਰਾ, ਆਰ.ਐਸ. ਸ੍ਰੀਵਾਸਤਵਾ ਤੇ ਵੀ. ਦੇਸ਼ਮੁੱਖ ਸ਼ਾਮਿਲ ਹਨ। ਸਿੰਗਲ ਵਰਗ ਵਿਚ ਨੈਟ ਸ਼੍ਰੇਣੀ ਵਿਚ ਐਸ. ਕੇ ਸ਼ਰਮਾ, ਪ੍ਰਿਥਵੀਰਾਜ ਤੇ ਨਿਤਿਨ ਅਗਰਵਾਲ ਜਦਕਿ ਗਰਾਸ ਸ਼੍ਰੇਣੀ ਵਿਚ ਆਰ ਚੰਦਰਸ਼ੇਖਰ, ਰੁਪਿੰਦਰ ਸਿੰਘ ਤੇ ਆਰ.ਐਸ. ਸ੍ਰੀਵਾਸਤਵਾ ਜੇਤੂ ਰਹੇ। ਇਸ ਮੌਕੇ ਮੁੱਖ ਤੌਰ ’ਤੇ ਈਸ਼ਵਰ ਸਿੰਘ ਆਈ.ਜੀ. , ਗੁਰਪ੍ਰੀਤ ਦਿਓ ਆਈ.ਜੀ. ਐਨ. ਆਰ.ਆਈ. ਮਾਮਲੇ, ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ, ਜਸਪ੍ਰੀਤ ਸਿੰਘ ਐਸ.ਐਸ.ਪੀ. ਦਿਹਾਤੀ ਜਲੰਧਰ. ਡੀ.ਸੀ.ਪੀ. ਸੰਦੀਪ ਸ਼ਰਮਾ ਤੇ ਕਪੂਰਥਲਾ ਦੇ ਐਸ.ਐਸ.ਪੀ. ਰਾਜਿੰਦਰ ਸਿੰਘ ਹਾਜ਼ਰ ਸਨ।

WRITTEN BY