Skip to content
Independent perspectives. Global stories.
BREAKING

ਦਲ ਖ਼ਾਲਸਾ ਅਤੇ ਪੰਜ ਪ੍ਰਧਾਨੀ ਦਾ ਰਲੇਵਾਂ

Share this story

ਅੰਮ੍ਰਿਤਸਰ, 16 ਸਤੰਬਰ (ਸੁਨੀਲ ਗੁਪਤਾ)- ਖ਼ਾਲਿਸਤਾਨ ਦੇ ਨਾਂਅ ਅਧੀਨ ਆਜ਼ਾਦ ਸਿ¤ਖ ਰਾਜ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦਲ ਖ਼ਾਲਸਾ ਅਤੇ ਅਕਾਲੀ ਦਲ ਪੰਜ ਪ੍ਰਧਾਨੀ ਦੇ ਬਾਨੀ ਆਗੂਆਂ ਭਾਈ ਦਲਜੀਤ ਸਿੰਘ ਬਿ¤ਟੂ ਅਤੇ ਭਾਈ ਗਜਿੰਦਰ ਸਿੰਘ ਦੀ ਸਹਿਮਤੀ ਨਾਲ ਦੋਵਾਂ ਜਥੇਬੰਦੀਆਂ ਨੇ ਆਪਸੀ ਰਲੇਵੇਂ ਦਾ ਅ¤ਜ ਐਲਾਨ ਕਰਦਿਆਂ ਲੋਕਤੰਤਰੀ ਢੰਗ ਨਾਲ ਖ਼ਾਲਿਸਤਾਨ ਦੀ ਪ੍ਰਾਪਤੀ ਨੂੰ ਆਪਣਾ ਉਦੇਸ਼ ਨਿਸ਼ਚਿਤ ਕੀਤਾ।ਦਲ ਖ਼ਾਲਸਾ ਦੇ ਸਥਾਨਕ ਦਫ਼ਤਰ ਵਿਖੇ ਅ¤ਜ ਹੋਈ ਸਾਂਝੀ ਇਕ¤ਤਰਤਾ ‘ਚ ਦੋਵਾਂ ਪਾਰਟੀਆਂ ਦੇ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਜਲਦ ਹੀ ਸਾਂਝੀ ਜਥੇਬੰਦੀ ਦਾ ਨਵਾਂ ਨਾਂਅ, ਪ੍ਰਧਾਨ ਅਤੇ ਸੰਵਿਧਾਨ ਐਲਾਨਣ ‘ਤੇ ਚਰਚਾ ਕੀਤੀ। ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਅਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਬੀਰ ਸਿੰਘ ਬੜਾ ਪਿੰਡ ਨੇ ਏਕੇ ਦੇ ਦਸਤਾਵੇਜ਼ ‘ਤੇ ਹਸਤਾਖ਼ਰ ਕੀਤੇ। ਉਨ੍ਹਾਂ ਦ¤ਸਿਆ

ਕਿ ਪੰਜਾਬ ਅਤੇ ਵਿਦੇਸ਼ਾਂ ‘ਚ ਵ¤ਸਦੇ ਹਮਖ਼ਿਆਲੀ ਲੋਕਾਂ ਦੀ ਮੰਗ ‘ਤੇ ਸਮੇਂ ਦੀ ਲੋੜ ਨੂੰ ਮੁ¤ਖ ਰ¤ਖਦਿਆਂ ਦੋਵਾਂ ਜਥੇਬੰਦੀਆਂ ਨੇ ਰਲੇਵੇਂ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਏਕਤਾ ਦੇ ਮਾਹੌਲ ‘ਚ ਹੀ ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਇਸ ਰਲੇਵੇ ਨੂੰ ਅਮਲੀਜਾਮਾ ਪਹਿਨਾਉਣ ‘ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਨੂੰ ਛਿ¤ਕੇ ਟੰਗ ਕੇ ਭਾਰਤ ‘ਚ ਸਿ¤ਖਾਂ ਦੀ ਆਜ਼ਾਦੀ ਇ¤ਛਾ ਨੂੰ ਜਬਰੀ ਦਬਾਇਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਸ਼ਾਂਤੀ ਪੂਰਨ ਢੰਗ ਨਾਲ ਆਵਾਜ਼ ਉਠਾਉਣ ਲਈ ਸਾਂਝੀ ਜਥੇਬੰਦੀ ਯਤਨ ਕਰੇਗੀ।

WRITTEN BY