ਜਲੰਧਰ, 15 ਸਤੰਬਰ (ਪੀ. ਟੀ. ਲਾਇਵ)- ਸਮੁੱਚੀ ਮਨੁੱਖਤਾ ਨੂੰ ਸਰੱਬਤ ਦੇ ਭਲੇ ਦਾ ਸੰਦੇਸ਼ ਦੇਣ ਅਤੇ ਆਪਾਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ, ਵੈਰ-ਵਿਰੋਧ ਤੇ ਕੱਟੜਤਾ ਨੂੰ ਠੱਲ ਪਾਉਣ ਵਾਸਤੇ ਨਾਨਕਸਰ ਸੰਪਰਦਾ ਵੱਲੋਂ 1 ਅਕਤੂਬਰ ਨੂੰ ਦਿੱਲੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਵਿਸ਼ਵ ਧਰਮ ਸੰਮੇਲਨ ਇੱਕ ਯਾਦਗਾਰੀ ਸੰਮੇਲਨ ਹੋਵੇਗਾ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਨਾਨਕਸਰ ਕਲੇਰਾ ਸੰਪਰਦਾ ਦੇ ਪ੍ਰਮੁੱਖ ਸੰਤ ਬਾਬਾ ਲੱਖਾ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਗਲੱਬਾਤ ਕਰਦਿਆਂ ਹੋਇਆ ਕੀਤਾ। ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੂੰ ਸ਼੍ਰੌਮਣੀ ਸੇਵਕ ਐਵਾਰਡ ਮਿਲਣ ਤੇ ਆਪਣੀ ਮੁਬਾਰਕਬਾਦ ਦੇਣ ਅਤੇ ਵਿਸ਼ਵ ਸਰਬ ਧਰਮ ਸੰਮੇਲਨ ਅੰਦਰ ਸ਼ਾਮਲ ਹੋਣ ਦਾ ਸੱਦਾ-ਪੱਤਰ ਦੇਣ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਧਨ ਪਠੋਹਰ ਪਾਰਕ,ਫਤਹਿ ਨਗਰ, ਜੇਲ੍ਹ ਰੋਡ ਨਵੀਂ ਦਿੱਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਤੇ ਸਮੁੱਚੀਆਂ ਧਾਰਮਿਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਦੇ ਨਿੱਘੇ ਸਹਿਯੋਗ ਨਾਲ 1 ਅਕਤੂਬਰ ਨੂੰ ਰਾਤ 8 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਆਯੋਜਿਤ ਕੀਤੇ ਜਾ ਰਹੇ ਉਕਤ ਸੰਮੇਲਨ ਅੰਦਰ ਜਿਥੇ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਆਗੂ ਜਿਨ੍ਹਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਜੱਥੇਦਾਰ ਗਿਆਨੀ ਗੁਰਮੁੱਖ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਜੀ, ਮਹਾਮੰਡਲੇਸ਼ਵਰ ਸਵਾਮੀ ਕਲੇਸ਼ਾਨੰਦ ਜੀ (ਮੁੱਖ ਸੰਚਾਲਕ ਹਰਿਦੁਆਰ), ਸਵਾਮੀ ਸਹਿਜ ਪ੍ਰਕਾਸ਼ ਜੀ, ਸਵਾਮੀ ਕਮਲਪੁਰੀ ਜੀ, ਮੌਲਵੀਂ ਮੁਹਮੰਦ ਨੁਰੂ ਦੀਨ ਖਾਂ, ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ, ਡਾ: ਰਿਜ਼ਾਕ ਸੰਧੂ, ਐਂਗਲੀਕੈਨ ਚਰਚ ਆਫ ਇੰਡੀਆ ਸਮੇਤ ਕਈ ਪ੍ਰਮੁੱਖ ਨਿਰਮਲੇ ਸੰਤ ਮਹਾਤਮਾ ਉਚੇਚੇ ਤੌਰ ਤੇ ਪੁੱਜ ਕੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਕਰਨਗੇ। ਸੰਤ ਬਾਬਾ ਲੱਖਾ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਏਕੁ ਪਿਤਾ ਏਕਸ ਕੇ ਹਮ ਬਾਰਿਕ ਦੇ ਵਿਸ਼ੇ ਨੂੰ ਸਮਰਪਿਤ ਕੀਤੇ ਜਾ ਰਹੇ ਵਿਸ਼ਵ ਧਰਮ ਸੰਮੇਲਨ ਅੰਦਰ ਕਈ ਪ੍ਰਮੁੱਖ ਸਖਸ਼ੀਅਤਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਸਮੁੱਚੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਤੇ ਸਮੂਹ ਧਰਮਾਂ ਦੇ ਲੋਕਾਂ ਨੂੰ ਜੋਰਦਾਰ ਸੱਦਾ ਦਿੰਦਿਆਂ ਹੋਇਆ ਕਿਹਾ ਕਿ ਉਹ ਹੁੰਮ ਹੁੰਮਾ ਕੇ ਉਕਤ ਸਮਾਗਮ ਅੰਦਰ ਆਪਣੀਆਂ ਹਾਜਰੀਆਂ ਭਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕੌਂਸਲਰ ਜਗਬੀਰ ਸਿੰਘ ਸੋਖੀ, ਅਕਾਲੀ ਆਗੂ ਜਤਿੰਦਰਪਾਲ ਸਿੰਘ ਸਲੂਜਾ, ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਮੁੱਖ ਸ੍ਰ: ਭੁਪਿੰਦਰ ਸਿੰਘ, ਕਬੀਰ ਪੰਥੀ ਸਮਾਜ ਦੇ ਸੰਤ ਮਨਮੋਹਨ ਜੀ, ਸ. ਅੰਮ੍ਰਿਤਪਾਲ ਸਿੰਘ, ਸ. ਗੁਰਵਿੰਦਰ ਸਿੰਘ ਪੀ.ਏ., ਸ੍ਰ: ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਨਾਟੀ, ਚਰਨਜੀਤ ਸਿੰਘ ਚੰਨਾ, ਸੁਰਿੰਦਰ ਸਿੰਘ ਸਚਦੇਵਾ, ਚਰਨਜੀਤ ਸਿੰਘ ਤੇ ਗੁਰਵਿੰਦਰ ਸਿੰਘ ਆੜ੍ਹਤੀ ਸਬਜੀ ਮੰਡੀ, ਸ੍ਰੀ ਆਰ ਐਸ ਖਾਲਸਾ, ਸੁਖਪ੍ਰੀਤ ਸਿੰਘ ਮੰਨੀ, ਗੁਰਪ੍ਰੀਤ ਸਿੰਘ, ਬਾਦਸ਼ਾਹ ਪ੍ਰੀਤ ਸਿੰਘ, ਸੁਖਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।



