ਨੰਗਲ, 8 ਸਿਤੰਬਰ (ਕਮਲਜੀਤ)- ਆਮ ਆਦਮੀ ਪਾਰਟੀ ਦੀ ਪੰਜਾਬ ਜੋੜੋ ਮੁਹਿਮ ਨੂੰ ਮੁੱਖ ਰੱਖਦਿਆ ਇਲਾਕਾ ਨਿਵਾਸੀਆ ਦੀ ਮੈਂਬਰਸ਼ਿਪ ਨੂੰ ਦੇਖਦਿਆਂ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਮੈਂਬਰਸ਼ਿਪ ਜੋ ਕਿ ਮਿੱਥੇ ਟਿੱਚੇ ਅਨੁਸਾਰ ਬਹੁਤ ਜਿਆਦਾ ਹੈ।ਹੁਣ ਪੰਜਾਬ ਦੇ ਅੰਦਰ ਹਰ ਵਰਗ ਦੇ ਲੋਕ ਮੋਜੂਦਾ ਸਰਕਾਰ ਤੋਂ ਬਹੁਤ ਤੰਗ ਹਨ ਕਿਉਂਕਿ ਭਰਿਸ਼ਟਾਚਾਰ, ਨਸ਼ਾ ਖੋਰੀ ਨੇ ਨੋਜਵਾਨ ਪੀੜੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪੰਜਾਬ ਜੋੜੋ ਮੁਹਿਮ ਰੈਲੀ ਰੋਪੜ ਵਿਖੇ 15 ਸਿਤੰਬਰ ਦਿਨ ਮੰਗਲਵਾਰ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਇਲਾਕਾ ਨਿਵਾਸੀ ਵੱਧ ਤੋਂ ਵੱਧ ਪਹੁੰਚ ਕੇ ਆਪਣੇ ਹਰਮਨ ਪਿਆਰੇ ਐਮ.ਪੀ ਨੋਜੁਆਨ ਦੇ ਦਿਲਾਂ ਦੀ ਧੜਕਨ ਭਗਵੰਤ ਮਾਨ, ਐਮ.ਪੀ ਪ੍ਰੋ:ਸਾਧੂ ਸਿੰਘ, ਸੂਬਾ ਕਨਵੀਨਰ, ਸ੍ਰ:ਸੁੱਚਾ ਸਿੰਘ ਛੋਟੇਪੁਰ ਤੇ ਹੋਰ ਪੰਜਾਬ ਭਰ ਤੋਂ ਪ੍ਰਸਿਧ ਹਸਤੀਆਂ ਸੰਬੋਧਨ ਕਰਨਗੀਆਂ। ਸਹਿਣ ਸਿੰਘ ਨਿੱਕੂਵਾਲ, ਧਰਮ ਸਿੰਘ, ਅਜਮੇਰ ਸਿੰਘ, ਜਰਨੈਲ ਸਿੰਘ, ਕੁਲਦੀਪ ਕੁਮਾਰ,ਸੋਹਣ ਸਿੰਘ, ਬਲਬੀਰ ਸਿੰਘ, ਭੁਪਿੰਦਰ ਸਿੰਘ, ਪੰਮੀ ਤੇ ਹੋਰ ਜਨਤਾ ਨੇ ਮੀਟਿੰਗ ਵਿੱਚ ਹਿੱਸਾ ਲਿਆ।



