ਜਲੰਧਰ , 8 ਸਤੰਬਰ (ਪੀ. ਟੀ.)- 14 ਅਪ੍ਰੈਲ 1993 ਤੋਂ ਮੀਡੀਆ, ਭਾਸ਼ਾ ਅਤੇ ਸ¤ਭਿਆਚਾਰ ਦੀ ਭਲਾਈ ਲਈ ਲਗਾਤਾਰ ਸਰਗਰਮ ਸਮਾਜ ਸੇਵੀ ਸੰਸਥਾ ‘ਪੰਜਾਬੀ ਮੀਡੀਆ ਅਕੈਡਮੀ’ ਦੀ ਤਰਫੋਂ 23 ਸਤੰਬਰ 2015 ਦਿਨ ਬੁੱਧਵਾਰ ਨੂੰ ਦੁਪਹਿਰ ਬਾਅਦ 1.30 ਵਜੇ ਤੋਂ ਸ਼ਾਮ 3.00 ਵਜੇ ਤੱਕ ਵੱਡਾ ਅਤੇ ਸ਼ਾਨਦਾਰ ‘ਪੰਜਾਬੀ ਮੀਡੀਆ ਪੁਰਸਕਾਰ -2015’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਦੂਰਦਰਸ਼ਨ ਜਲੰਧਰ ਦੇ ਸਟੂਡੀਓ ਤੋਂ ਸਿੱਧਾ ਟੈਲੀਕਾਸਟ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇਥੇ ਪੰਜਾਬੀ ਮੀਡੀਆ ਅਕਾਦਮੀ ਦੇ ਪ੍ਰਧਾਨ ਅਤੇ ਰੋਜ਼ਾਨਾ ਪੰਜਾਬ ਟਾਇਮਜ਼ ਦੇ ਸੰਪਦਾਕ ਬਲਜੀਤ ਸਿੰਘ ਬਰਾੜ ਨੇ ਦਿੱਤੀ। ਪ੍ਰੋਗਰਾਮ ’ਚ ਮੀਡੀਆ ਅਤੇ ਸਮਾਜਿਕ ਖੇਤਰ ਵਿ¤ਚ ਉਘਾ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਹਸਤੀਆਂ ਨੂੰ ਪੰਜਾਬੀ ਮੀਡੀਆ ਰਤਨ ਅਤੇ ਪੰਜਾਬ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ 26 ਦੇ ਕਰੀਬ ਦੇਸ਼ਾਂ ਵਿੱਚ ਦਿਖੇਗਾ। ਦੂਰਦਰਸ਼ਨ ਤੋਂ ਇਲਾਵਾ ਕੁਝ ਹੋਰ ਟੀਵੀ ਅਤੇ ਰੇਡੀਓ ਚੈਨਲਾਂ ’ਤੇ ਇਸ ਪ੍ਰੋਗਰਾਮ ਦੇ ਚੋਣਵੇਂ ਹਿੱਸੇ ਟੈਲੀਕਾਸਟ/ਪ੍ਰਸਾਰਿਤ ਕੀਤੇ ਜਾਣਗੇ। ਇਸ ਪ੍ਰੋਗਰਾਮ ਨੂੰ ਸ਼ੋਸਲ ਮੀਡੀਆ ਵਿੱਚ ਵੀ ਵਿਸ਼ੇਸ਼ ਸਥਾਨ ਮਿਲ ਰਿਹਾ ਹੈ। ਸਮਾਗਮ ਵਿ¤ਚ ਵੱਖ ਵੱਖ ਖੇਤਰ ਦੀਆਂ ਉ¤ਘੀਆਂ ਅਤੇ ਪ੍ਰਮੁ¤ਖ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ । ਇਸ ਮੌਕੇ ‘ਤੇ ‘ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ’ ਸਬੰਧੀ ਸੰਖੇਪ ਚਰਚਾ ਹੋਵੇਗੀ। ਆਪ ਸਭ ਨੂੰ ਸਤਿਕਾਰ ਸਹਿਤ ਇਸ ਪ੍ਰੋਗਰਾਮ ’ਚ ਸ਼ਾਮਿਲ ਹੋਣ ਦੀ ਬੇਨਤੀ ਕਰਦੇ ਹਾਂ।



